ਚੀਨੀ ਮਿੱਲਾਂ ਨੂੰ ਇਕ ਹੋਰ ਰਾਹਤ ਦੇ ਸਕਦੀ ਹੈ ਸਰਕਾਰ!
Saturday, Jun 30, 2018 - 10:07 AM (IST)
ਬਿਜ਼ਨੈੱਸ ਡੈਸਕ—ਮੋਦੀ ਸਰਕਾਰ ਚੀਨੀ ਮਿੱਲਾਂ ਨੂੰ ਇਕ ਹੋਰ ਰਾਹਤ ਦੇ ਸਕਦੀ ਹੈ। ਜਾਣਕਾਰੀ ਮੁਤਾਬਕ ਚੀਨੀ ਮਿੱਲਾਂ ਨੂੰ ਆਪਣੇ ਕਰਜ਼ ਚੁਕਾਉਣ ਲਈ ਹੋਰ ਸਮਾਂ ਦਿੱਤਾ ਜਾ ਸਕਦਾ ਹੈ। ਨਾਲ ਹੀ ਸਰਕਾਰ ਵਲੋਂ ਚੀਨੀ ਮਿੱਲਾਂ ਦੇ ਲੋਨ ਰੀਸਟਰਕਚਿੰਗ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਅਜੇ ਚੀਨੀ ਮਿੱਲਾਂ ਨੂੰ ਵਿਆਜ ਨਹੀਂ ਚੁਕਾਉਣ ਦੀ ਛੂਟ ਮਿਲ ਸਕਦੀ ਹੈ।
ਵਰਣਨਯੋਗ ਹੈ ਕਿ ਸਾਬਕਾ ਖੇਤੀ ਮੰਤਰੀ ਸ਼ਰਦ ਪਵਾਰ ਨੇ ਚੀਨੀ ਮਿੱਲਾਂ ਨੂੰ 3 ਸਾਲ ਤੱਕ ਵਿਆਜ ਨਹੀਂ ਚੁਕਾਉਣ ਦੀ ਮੋਹਲਤ ਮੰਗੀ ਸੀ ਜਦਕਿ ਵਿੱਤੀ ਮੰਤਰਾਲੇ ਇਕ ਸਾਲ ਮੋਹਲਤ ਦੇ ਪੱਖ 'ਚ ਹੈ। ਚੀਨੀ ਮਿੱਲਾਂ ਨੂੰ ਰਾਹਤ ਦੇਣ 'ਤੇ ਸਹਿਮਤੀ ਬਣਾਉਣ ਲਈ ਸੰਬੰਧਤ ਮੰਤਰਾਲੇ ਦੀ ਮੀਟਿੰਗ ਛੇਤੀ ਹੋਵੇਗੀ। ਚੀਨੀ ਮਿੱਲਾਂ 'ਤੇ ਕਰੀਬ 10,000 ਕਰੋੜ ਰੁਪਏ ਦਾ ਕਰਜ਼ ਹੈ।
