ਏਸ਼ੀਆਈ ਬਾਜ਼ਾਰਾਂ ਵਿੱਚ ਰੌਣਕ

Wednesday, Oct 25, 2017 - 07:44 AM (IST)

ਏਸ਼ੀਆਈ ਬਾਜ਼ਾਰਾਂ ਵਿੱਚ ਰੌਣਕ

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਚੰਗੀ ਮਜਬੂਤੀ ਨਜ਼ਰ ਆ ਰਹੀ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 22 ਅੰਕ ਯਾਨੀ 0.1 ਫੀਸਦੀ ਵਧ ਕੇ 21,827 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹੈਂਗ ਸੇਂਗ 132 ਅੰਕ ਯਾਨੀ 0.5 ਫੀਸਦੀ ਵਧ ਕੇ 28,287 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਉੱਥੇ ਹੀ ਐੱਸ. ਜੀ. ਐਕਸ. ਨਿਫਟੀ 74 ਅੰਕ ਯਾਨੀ 0.75 ਫੀਸਦੀ ਦੀ ਮਜ਼ਬੂਤੀ ਨਾਲ 10,297.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 

ਹਾਲਾਂਕਿ ਕੋਰਿਆਈ ਬਾਜ਼ਾਰ ਦੇ ਇੰਡੈਕਸ ਕੋਸਪੀ ਵਿੱਚ 0.1 ਫੀਸਦੀ ਦੀ ਮਾਮੂਲੀ ਕਮਜ਼ੋਰੀ ਦਿਸ ਰਹੀ ਹੈ, ਜਦੋਂ ਕਿ ਸਟਰੇਟਸ ਟਾਈਮਸ ਵੀ 0.1 ਫੀਸਦੀ ਤੱਕ ਡਿਗਿਆ ਹੈ।  ਉੱਥੇ ਹੀ ਤਾਇਵਾਨ ਇੰਡੈਕਸ 31 ਅੰਕ ਯਾਨੀ 0.3 ਫੀਸਦੀ ਚੜ ੍ਹਕੇ 10,775  ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News