ਸੋਨਾ-ਚਾਂਦੀ ਦੇ ਖ਼ਰੀਦਦਾਰਾਂ ਲਈ ਖੁਸ਼ਖ਼ਬਰੀ, 25 ਅਕਤੂਬਰ ਨੂੰ ਕੀਮਤਾਂ ''ਚ ਆਈ ਗਿਰਾਵਟ

Friday, Oct 25, 2024 - 04:47 PM (IST)

ਸੋਨਾ-ਚਾਂਦੀ ਦੇ ਖ਼ਰੀਦਦਾਰਾਂ ਲਈ ਖੁਸ਼ਖ਼ਬਰੀ, 25 ਅਕਤੂਬਰ ਨੂੰ ਕੀਮਤਾਂ ''ਚ ਆਈ ਗਿਰਾਵਟ

ਨਵੀਂ ਦਿੱਲੀ - ਜੇਕਰ ਤੁਸੀਂ ਅੱਜ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਚੰਗੀ ਸਾਬਤ ਹੋ ਸਕਦੀ ਹੈ। ਹਫਤੇ ਦੇ ਆਖਰੀ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ (25 ਅਕਤੂਬਰ) ਨੂੰ MCX 'ਤੇ ਸੋਨੇ ਦੀ ਕੀਮਤ 0.32 ਫੀਸਦੀ ਡਿੱਗ ਕੇ 78,073 ਰੁਪਏ 'ਤੇ ਆ ਗਈ ਜਦਕਿ ਚਾਂਦੀ ਦੀ ਕੀਮਤ 0.51 ਫੀਸਦੀ ਡਿੱਗ ਕੇ 96,541 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ।

ਸੋਨੇ ਅਤੇ ਚਾਂਦੀ ਦੀ ਕੀਮਤ ਰਿਕਾਰਡ ਪੱਧਰ ਤੋਂ ਹੇਠਾਂ ਖਿਸਕੀ 

ਜਿਊਲਰਾਂ ਦੀ ਕਮਜ਼ੋਰ ਮੰਗ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੋਂ ਹੇਠਾਂ ਆ ਗਈਆਂ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 81,500 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੋਂ 300 ਰੁਪਏ ਡਿੱਗ ਕੇ 81,200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਕਮਜ਼ੋਰ ਮੰਗ ਕਾਰਨ ਵੀਰਵਾਰ ਨੂੰ ਚਾਂਦੀ ਦੀ ਕੀਮਤ ਵੀ 1,000 ਰੁਪਏ ਦੀ ਗਿਰਾਵਟ ਨਾਲ 1.01 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜਿਸ ਨਾਲ ਛੇ ਦਿਨਾਂ ਤੋਂ ਵੱਧ ਰਿਹਾ ਰੁਝਾਨ ਟੁੱਟ ਗਿਆ।

IBJA ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ

ਵੀਰਵਾਰ (24 ਅਕਤੂਬਰ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 531 ਰੁਪਏ ਦੀ ਗਿਰਾਵਟ ਨਾਲ 78,161 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ, ਜਦੋਂ ਕਿ ਇਕ ਦਿਨ ਪਹਿਲਾਂ ਇਹ 78,692 ਰੁਪਏ 'ਤੇ ਸੀ।

ਚਾਂਦੀ ਦੀ ਕੀਮਤ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ, ਜੋ 1,442 ਰੁਪਏ ਡਿੱਗ ਕੇ 97,420 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਚਾਂਦੀ 98,862 ਰੁਪਏ 'ਤੇ ਬੰਦ ਹੋਈ ਸੀ, ਜਦੋਂ ਕਿ ਬਾਜ਼ਾਰ ਖੁੱਲ੍ਹਣ ਦੇ ਸਮੇਂ ਸੋਨਾ 78,703 ਰੁਪਏ ਅਤੇ ਚਾਂਦੀ 99,151 ਰੁਪਏ 'ਤੇ ਸੀ।
 


author

Harinder Kaur

Content Editor

Related News