ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼
Tuesday, Apr 27, 2021 - 11:53 AM (IST)
ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ ਲਈ ਕਿਰਾਏ ਵਧਾਉਣ 'ਤੇ 31 ਮਈ 2021 ਤੱਕ ਰੋਕ ਲਗਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਅਗਲੇ ਮਹੀਨੇ ਦੇ ਅੰਤ ਤੱਕ ਏਅਰਪੋਰਟ ਦੀ 80 ਪ੍ਰਤੀਸ਼ਤ ਸਮਰੱਥਾ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ। ਹਵਾਬਾਜ਼ੀ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਵਾਬਾਜ਼ੀ ਮੰਤਰਾਲੇ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਏਅਰਲਾਈਨ ਕੰਪਨੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਮਰੱਥਾ ਨੂੰ ਘਟਾ ਕੇ 60 ਫ਼ੀਸਦ ਕਰ ਦੇਵੇ ਕਿਉਂਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਬੁਕਿੰਗ ਵਿਚ ਕਮੀ ਆ ਗਈ ਹੈ।
ਏਅਰ ਲਾਈਨ ਕੰਪਨੀਆਂ ਨੇ ਰੱਖੀਆਂ ਇਹ ਤਿੰਨ ਮੰਗਾਂ
ਅਪ੍ਰੈਲ ਦੇ ਸ਼ੁਰੂ ਵਿਚ ਹਵਾਬਾਜ਼ੀ ਕੰਪਨੀਆਂ ਨੇ ਮਦਦ ਲਈ ਸਰਕਾਰ ਕੋਲ ਪਹੁੰਚ ਕੀਤੀ ਸੀ। ਅਜਿਹੇ ਸਮੇਂ ਵਿਚ ਜਦੋਂ ਹਵਾਬਾਜ਼ੀ ਕੰਪਨੀਆਂ ਦੇ ਕਾਰੋਬਾਰ ਵਿਚ ਸੁਧਾਰ ਹੋਣਾ ਅਜੇ ਸ਼ੁਰੂ ਹੀ ਹੋਇਆ ਸੀ, ਫਿਰ ਕੋਰੋਨਾ ਦੀ ਦੂਜੀ ਲਹਿਰ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਹੈ। ਏਅਰ ਲਾਈਨ ਕੰਪਨੀਆਂ ਨੇ ਸਿਵਲ ਹਵਾਬਾਜ਼ੀ ਮੰਤਰਾਲੇ ਅੱਗੇ ਤਿੰਨ ਮੰਗਾਂ ਰੱਖੀਆਂ ਸਨ, ਪਹਿਲਾਂ ਵਿੱਤੀ ਸਹਾਇਤਾ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਜਾਰੀ ਰਹਿ ਸਕੇ। ਦੂਜਾ ਸਮਰੱਥਾ ਕੈਪ ਨੂੰ ਮੌਜੂਦਾ 80 ਪ੍ਰਤੀਸ਼ਤ ਤੋਂ ਘਟਾ ਕੇ 60 ਪ੍ਰਤੀਸ਼ਤ ਕੀਤਾ ਜਾਣਾ ਚਾਹੀਦਾ ਹੈ। ਤੀਜਾ ਸਰਕਾਰ ਨੂੰ ਲੋਅਰ ਫੇਅਰ ਲਿਮਿਟ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਅਪ੍ਰੈਲ ਵਿਚ ਘੱਟ ਸਕਦੀ ਹੈ ਯਾਤਰੀਆਂ ਦੀ ਗਿਣਤੀ
ਰੇਟਿੰਗ ਏਜੰਸੀ ਇਕਰਾ ਅਨੁਸਾਰ ਅਪ੍ਰੈਲ ਵਿਚ ਹਵਾਈ ਯਾਤਰੀਆਂ ਦੀ ਆਵਾਜਾਈ ਵਿਚ 15 ਤੋਂ 17% ਦੀ ਗਿਰਾਵਟ ਆਉਣ ਦੀ ਉਮੀਦ ਹੈ। ਮਈ 2020 ਤੋਂ ਘਰੇਲੂ ਯਾਤਰੀਆਂ ਦੀ ਆਵਾਜਾਈ ਫਰਵਰੀ ਵਿਚ 64% ਤੱਕ ਪਹੁੰਚ ਗਈ ਸੀ। ਮਾਰਚ 2021 ਵਿਚ ਔਸਤਨ 2.49 ਲੱਖ ਯਾਤਰੀਆਂ ਨੇ ਉਡਾਣ ਦੁਆਰਾ ਯਾਤਰਾ ਕੀਤੀ। 6 ਅਪ੍ਰੈਲ ਤੋਂ 11 ਅਪ੍ਰੈਲ ਦੇ ਦੌਰਾਨ ਮਾਰਚ ਦੇ ਮੁਕਾਬਲੇ ਇਹ ਅਚਾਨਕ ਆਂਕੜਾ 12% ਘੱਟ ਗਿਆ।
ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਕਾਰਨ ਹਾਲਾਤ ਚਿੰਤਾਜਨਕ, ਕੋਲਾ ਮੰਤਰਾਲੇ ਨੇ ਮੁਸ਼ਕਲ ਦੀ ਘੜੀ 'ਚ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ
ਵਿਸਤਾਰਾ ਨੇ ਚੁੱਕਿਆ ਵੱਡਾ ਕਦਮ
ਕੋਰੋਨਾ ਦਾ ਮਾਮਲਿਆਂ ’ਚ ਵਾਧੇ ਦਰਮਿਆਨ ਮਾਨਤਾ ਪ੍ਰਾਪਤ ਸੰਗਠਨਾਂ ਅਤੇ ਹਸਪਤਾਲਾਂ ਦੀ ਮਦਦ ਕਰਨ ਲਈ ਵਿਸਤਾਰਾ ਏਅਰਲਾਈਨਜ਼ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਸਰਕਾਰੀ ਸੰਗਠਨਾਂ ਦੀ ਅਗਵਾਈ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਉਡਾਣ ਭਰਨ ਦੀ ਪੇਸ਼ਕਸ਼ ਕੀਤੀ, ਜੋ ਮੁਫਤ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੀ ਜੁਆਇੰਟ ਸਕੱਤਰ ਊਸ਼ਾ ਪਾਂਡੇ ਨੂੰ ਲਿਖੇ ਪੱਤਰ ’ਚ ਏਅਰਲਾਈਨ ਨੇ ਕਿਹਾ ਕਿ ਹਵਾਈ ਰਸਦ ਦੀ ਤੁਰੰਤ ਲੋੜ ’ਚ ਕੇਂਦਰ ਅਤੇ ਸੂਬਿਆਂ ਦੀ ਅਗਵਾਈ ਕਰਨ ਵਾਲੇ ਮਾਨਤਾ ਪ੍ਰਾਪਤ ਸੰਗਠਨਾਂ ਨੂੰ ਅਪੀਲ ਦਾ ਸਵਾਗਤ ਕਰਾਂਗੇ।
ਵਿਸਤਾਰਾ ਨੇ ਕਿਹਾ ਕਿ ਅਸੀਂ ਹਵਾਈ ਰਸਦ ਦੀ ਤੁਰੰਤ ਲੋੜ ’ਚ ਸਰਕਾਰੀ ਸੰਗਠਨਾਂ/ਹਸਪਤਾਲਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਅਗਵਾਈ ਕਰਨ ਵਾਲੇ ਮਾਨਤਾ ਪ੍ਰਾਪਤ ਸੰਗਠਨਾਂ ਦੀਆਂ ਅਪੀਲਾਂ ਦਾ ਸਵਾਗਤ ਕਰਦੇ ਹਾਂ। ਅਸੀਂ ਜਿੰਨਾ ਸੰਭਵ ਹੋ ਸਕੇ ਸਮਰਥਨ ਦੇ ਆਧਾਰ ’ਤੇ ਉਨ੍ਹਾਂ ਦਾ ਮੁਲਾਂਕਣ ਕਰਾਂਗੇ।
ਵਿਸਤਾਰਾ ਨੇ ਕਿਹਾ ਕਿ ਅਸੀਂ ਕਾਰਗੋ ਸਪੇਸ ਦੀ ਉਪਲਬਧਤਾ ਦੇ ਆਧਾਰ ’ਤੇ ਵੱਧ ਤੋਂ ਵੱਧ ਸਮਰਥਨ ਦੇਣ ਲਈ ਇਸ ਦਾ ਮੁਲਾਂਕਣ ਕਰਾਂਗੇ। ਸੰਸਥਾਵਾਂ ਅਤੇ ਏਅਰਲਾਈਨਾਂ ਨੂੰ ਏਅਰਪੋਰਟ ਤੋਂ ਏਅਰਪੋਰਟ ਤੱਕ ਜਾਣ ਦੀ ਬੇਨਤੀ ਕਰਨ ਵਾਲੀਆਂ ਸੇਵਾਵਾਂ ਦਾ ਪ੍ਰਬੰਧਨ ਕਰਨ ਦੀ ਲੋੜ ਹੋਵੇਗੀ। ਹਵਾਈ ਅੱਡੇ ਲਾਜਿਸਟਿਕਸ ਅਤੇ ਸੁਰੱਖਿਆ ਕਾਰਨਾਂ ਕਰ ਕੇ ਐਡਹੌਕ ਬੇਨਤੀਆਂ ਅਤੇ ਪੈਕੇਜਾਂ ਦਾ ਸਨਮਾਨ ਕਰਨ ’ਚ ਸਮਰੱਥ ਨਹੀਂ ਹੋਣਗੇ।
ਏਅਰਲਾਈਨ ਨੇ ਕਿਹਾ ਕਿ ਸੀਟਾਂ ਦੀ ਸੀਮਤ ਉਪਲਬਧਤਾ ਕਾਰਨ ਇਹ ਮੈਡੀਕਲ ਪੇਸ਼ੇਵਰਾਂ ਨੂੰ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ’ਤੇ ਵਿਵਸਥਿਤ ਕਰੇਗੀ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।