Gold-Silver Price on October 4 : ਅੱਜ ਫਿਰ ਚਮਕਿਆ ਸੋਨਾ, 93000 ਦੇ ਪਾਰ ਪਹੁੰਚੀ ਚਾਂਦੀ
Friday, Oct 04, 2024 - 10:19 AM (IST)

ਨਵੀਂ ਦਿੱਲੀ - ਅੱਜ ਨਵਰਾਤਰੀ ਦੇ ਦੂਜੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। 4 ਅਕਤੂਬਰ, 2024 ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ.) 'ਤੇ ਸੋਨੇ ਦੀ ਕੀਮਤ 0.14 ਫੀਸਦੀ ਵਧ ਕੇ 76,350 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਦਕਿ ਚਾਂਦੀ ਦੀ ਕੀਮਤ 0.18 ਫੀਸਦੀ ਵਧ ਕੇ 93,143 ਰੁਪਏ ਪ੍ਰਤੀ ਕਿਲੋ ਹੋ ਗਈ।
ਤਿਓਹਾਰਾਂ ਦੀ ਮਜ਼ਬੂਤ ਮੰਗ ਕਾਰਨ ਸੋਨਾ 200 ਰੁਪਏ ਵਧਿਆ
ਤਿਉਹਾਰੀ ਸੀਜ਼ਨ ਲਈ ਸਟਾਕਿਸਟਾਂ ਅਤੇ ਪ੍ਰਚੂਨ ਖਪਤਕਾਰਾਂ ਦੀ ਨਵੀਂ ਖਰੀਦਦਾਰੀ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਾਪਸ ਪਰਤ ਆਈਆਂ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਅਖਿਲ ਭਾਰਤੀ ਸਰਾਫਾ ਸੰਘ ਮੁਤਾਬਕ, ਕੀਮਤੀ ਧਾਤੂ ਦੀ ਕੀਮਤ 200 ਰੁਪਏ ਵਧ ਕੇ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਮੰਗਲਵਾਰ ਨੂੰ ਸੋਨਾ 78,100 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ 'ਚ ਵੀ 665 ਰੁਪਏ ਦੇ ਵਾਧੇ ਨਾਲ 93,165 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 92,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।