ਸੋਨਾ-ਚਾਂਦੀ ਹੋਏ ਸਸਤੇ, ਅੱਜ ਖ਼ਰੀਦਣ ਦਾ ਹੈ ਸੁਨਹਿਰੀ ਮੌਕਾ, ਜਾਣੋ ਤਾਜ਼ਾ ਕੀਮਤਾਂ

Wednesday, Feb 12, 2025 - 10:34 AM (IST)

ਸੋਨਾ-ਚਾਂਦੀ ਹੋਏ ਸਸਤੇ, ਅੱਜ ਖ਼ਰੀਦਣ ਦਾ ਹੈ ਸੁਨਹਿਰੀ ਮੌਕਾ, ਜਾਣੋ ਤਾਜ਼ਾ ਕੀਮਤਾਂ

ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਅੱਜ (12 ਫਰਵਰੀ) ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਸਹੀ ਸਮਾਂ ਸਾਬਤ ਹੋ ਸਕਦਾ ਹੈ। ਅੱਜ ਸੋਨੇ-ਚਾਂਦੀ ਦੇ ਵਾਇਦਾ ਕਾਰੋਬਾਰ 'ਚ ਨਰਮੀ ਹੈ। ਅੱਜ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ। ਮੰਗਲਵਾਰ ਨੂੰ ਸੋਨੇ ਦੀ ਫਿਊਚਰਜ਼ ਕੀਮਤ ਨੇ ਨਵਾਂ ਰਿਕਾਰਡ ਬਣਾਇਆ ਸੀ। ਅੱਜ ਖ਼ਬਰ ਲਿਖਣ ਸਮੇਂ, ਸੋਨੇ ਦਾ ਵਾਇਦਾ 84,900 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਵਾਇਦਾ 94,000 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ 'ਚ ਨਰਮੀ ਆਈ ਹੈ

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 2,927 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,932.60 ਡਾਲਰ ਪ੍ਰਤੀ ਔਂਸ ਸੀ। ਖਬਰ ਲਿਖੇ ਜਾਣ ਤੱਕ ਇਹ 10.20 ਡਾਲਰ ਦੀ ਗਿਰਾਵਟ ਦੇ ਨਾਲ 2,922.40 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 32.25 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 32.32 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.06 ਡਾਲਰ ਦੀ ਗਿਰਾਵਟ ਨਾਲ 32.36 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ।

2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ।

ਪਿਛਲੇ ਸਾਲ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 17.19 ਫੀਸਦੀ ਦਾ ਵਾਧਾ ਹੋਇਆ ਹੈ। 1 ਜਨਵਰੀ 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ - AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨੇ ਦੇ ਕਿੰਨੇ ਕੈਰੇਟ ਹਨ।


author

Harinder Kaur

Content Editor

Related News