ਸੋਨਾ ਲਗਾਤਾਰ ਚੌਥੇ ਹਫਤੇ ਚਮਕਿਆ

06/23/2019 3:39:55 PM

ਨਵੀਂ ਦਿੱਲੀ—ਭੂ-ਰਾਜਨੈਤਿਕ ਅਤੇ ਵਪਾਰਕ ਤਣਾਆਂ ਦੇ ਕਾਰਨ ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਜ਼ਬਰਦਸਤ ਤੇਜ਼ੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਚੌਥੇ ਹਫਤੇ ਚਮਕਦਾ ਹੋਇਆ 650 ਰੁਪਏ ਦੀ ਹਫਤਾਵਾਰ ਤੇਜ਼ੀ ਨਾਲ 15 ਹਫਤੇ ਤੋਂ ਜ਼ਿਆਦਾ ਦੇ ਸਭ ਤੋਂ ਉੱਚੇ ਪੱਧਰ 34,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 900 ਰੁਪਏ ਦੀ ਛਲਾਂਗ ਲਗਾ ਕੇ ਹਫਤਾਵਾਰ 'ਤੇ 39,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਅਮਰੀਕਾ ਅਤੇ ਈਰਾਨ ਦੇ ਵਿਚਕਾਰ ਪਿਛਲੇ ਹਫਤੇ ਸ਼ੁਰੂ ਹੋਏ ਭੂ-ਰਾਜਨੈਤਿਕ ਤਣਾਅ ਦੇ ਕਾਰਨ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ ਨੂੰ ਛੱਡ ਸੁਰੱਖਿਅਤ ਨਿਵੇਸ ਮੰਨੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ ਕੀਤਾ। ਅਮਰੀਕਾ ਅਤੇ ਚੀਨ ਦੇ ਵਿਚਕਾਰ ਪਹਿਲਾਂ ਤੋਂ ਜਾਰੀ ਵਪਾਰ ਤਣਾਅ ਨੇ ਸੋਨੇ ਦੀ ਚਮਕ ਹੋਰ ਵਧਾ ਦਿੱਤਾ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਉੱਥੇ 58.30 ਡਾਲਰ ਭਾਵ 4.35 ਫੀਸਦੀ ਦੇ ਵਾਧੇ 'ਚ ਹਫਤਾਵਾਰ 'ਤੇ 1,398.75 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 58.10 ਡਾਲਰ ਭਾਵ 4.32 ਫੀਸਦੀ ਉਛਲ ਕੇ 1,403 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਰਿਹਾ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.35 ਡਾਲਰ ਭਾਵ 2.34 ਫੀਸਦੀ ਚੜ੍ਹ ਕੇ 14.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News