ਤਿਉਹਾਰੀ ਸੀਜ਼ਨ ’ਚ ਵਧ ਸਕਦੇ ਹਨ ਸੋਨੇ ਦੇ ਰੇਟ, ਉੱਚੀਆਂ ਕੀਮਤਾਂ ਬਣੀਆਂ ਰਹਿਣਗੀਆਂ ਚੁਣੌਤੀ

Thursday, Aug 20, 2026 - 05:47 PM (IST)

ਤਿਉਹਾਰੀ ਸੀਜ਼ਨ ’ਚ ਵਧ ਸਕਦੇ ਹਨ ਸੋਨੇ ਦੇ ਰੇਟ, ਉੱਚੀਆਂ ਕੀਮਤਾਂ ਬਣੀਆਂ ਰਹਿਣਗੀਆਂ ਚੁਣੌਤੀ

ਬਿਜ਼ਨੈੱਸ ਡੈਸਕ - ਸੋਨੇ ਦੀਆਂ ਕੀਮਤਾਂ ’ਚ ਹਾਲ ਦੀ ਨਰਮੀ ਅਤੇ ਮੁਕਾਬਲਤਨ ਸਥਿਰ ਭਾਅ ਦਾ ਅਸਰ ਹੁਣ ਬਾਜ਼ਾਰ ’ਚ ਦਿਖਾਈ ਦੇਣ ਲੱਗਾ ਹੈ। ਗਾਹਕਾਂ ਦੀ ਖਰੀਦਦਾਰੀ ’ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ ਅਤੇ ਆਗਾਮੀ ਤਿਉਹਾਰੀ ਮੌਸਮ ’ਚ ਸੋਨੇ ਦੀ ਮੰਗ ਮਜ਼ਬੂਤ ਰਹਿਣ ਦੀ ਉਮੀਦ ਵਧੀ ਹੈ। ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਨੇ ਆਪਣੀ ‘ਇੰਡੀਆ ਗੋਲਡ ਮਾਰਕੀਟ ਅੱਪਡੇਟ’ ਰਿਪੋਰਟ ’ਚ ਇਹ ਸੰਭਾਵਨਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਰਿਪੋਰਟ ਅਨੁਸਾਰ ਦੇਸ਼ ’ਚ ਗਹਿਣਿਆਂ ਦੀ ਮੰਗ ’ਚ ਸੁਧਾਰ ਹੋਇਆ ਹੈ। ਵਿਆਹ-ਸ਼ਾਦੀ ਤੋਂ ਪਹਿਲਾਂ ਵੀ ਗਾਹਕ ਸੋਨੇ ਦੀ ਖਰੀਦਦਾਰੀ ਕਰ ਰਹੇ ਹਨ। ਕੀਮਤਾਂ ’ਚ ਉਤਰਾਅ-ਚੜ੍ਹਾਅ ਤੋਂ ਬਾਅਦ ਹੁਣ ਖਪਤਕਾਰ ਸਥਿਰ ਭਾਅ ਨੂੰ ਖਰੀਦਦਾਰੀ ਦੇ ਮੌਕੇ ਦੇ ਤੌਰ ’ਤੇ ਦੇਖ ਰਹੇ ਹਨ। ਇਸ ਨਾਲ ਪ੍ਰਚੂਨ ਦੁਕਾਨਾਂ ’ਤੇ ਗਾਹਕਾਂ ਦੀ ਆਵਾਜਾਈ ਵਧੀ ਹੈ ਅਤੇ ਗਹਿਣਾ ਕਾਰੋਬਾਰ ’ਚ ਗਤੀਵਿਧੀਆਂ ਤੇਜ਼ ਹੋਈਆਂ ਹਨ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵਧਾਇਆ ਸਟਾਕ

ਡਬਲਯੂ. ਜੀ. ਸੀ. ਅਨੁਸਾਰ ਪਹਿਲਾਂ ਟਾਲੀ ਸੋਨੇ ਦੀ ਖਰੀਦਦਾਰੀ ਹੁਣ ਹੌਲੀ-ਹੌਲੀ ਬਾਜ਼ਾਰ ’ਚ ਪਰਤ ਰਹੀ ਹੈ। ਮੰਗ ’ਚ ਸੁਧਾਰ ਨੂੰ ਦੇਖਦੇ ਹੋਏ ਪ੍ਰਚੂਨ ਵਿਕ੍ਰੇਤਾਵਾਂ ਅਤੇ ਗਹਿਣਾ ਨਿਰਮਾਤਾਵਾਂ ਨੇ ਤਿਉਹਾਰੀ ਮੌਸਮ ਤੋਂ ਪਹਿਲਾਂ ਆਪਣਾ ਸਟਾਕ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਗਹਿਣੇ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਵੀ ਨਵੇਂ ਆਰਡਰ ਮਿਲਣ ਲੱਗੇ ਹਨ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਪੁਰਾਣੇ ਸੋਨੇ ਦੀ ਅਦਲਾ-ਬਦਲੀ ਬਣੀ ਅਹਿਮ

ਰਿਪੋਰਟ ’ਚ ਕਿਹਾ ਗਿਆ ਹੈ ਕਿ ਪੁਰਾਣੇ ਸੋਨੇ ਦੇ ਗਹਿਣਿਆਂ ਦੀ ਅਦਲਾ-ਬਦਲੀ ਹੁਣ ਵੀ ਬਾਜ਼ਾਰ ’ਚ ਖਰੀਦਦਾਰੀ ਦਾ ਮਹੱਤਵਪੂਰਨ ਮਾਧਿਅਮ ਬਣੀ ਹੋਈ ਹੈ। ਗਾਹਕ ਪੁਰਾਣੇ ਗਹਿਣੇ ਦੇ ਕੇ ਨਵੇਂ ਗਹਿਣੇ ਖਰੀਦ ਰਹੇ ਹਨ, ਜਿਸ ਨਾਲ ਰਿਸਾਈਕਲਡ ਸੋਨਾ ਵੀ ਬਾਜ਼ਾਰ ’ਚ ਸਪਲਾਈ ਵਧਾਉਣ ’ਚ ਯੋਗਦਾਨ ਪਾ ਰਿਹਾ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਤਿਉਹਾਰੀ ਮੰਗ ਤੋਂ ਬਾਜ਼ਾਰ ਨੂੰ ਉਮੀਦ

ਡਬਲਯੂ. ਜੀ. ਸੀ. ਮੁਤਾਬਕ ਜੁਲਾਈ ’ਚ ਦਰਾਮਦ ’ਚ ਹੋਇਆ ਵਾਧਾ ਤਿਉਹਾਰੀ ਮੌਸਮ ਤੋਂ ਪਹਿਲਾਂ ਪ੍ਰਚੂਨ ਵਿਕ੍ਰੇਤਾਵਾਂ ਅਤੇ ਨਿਰਮਾਤਾਵਾਂ ਵੱਲੋਂ ਸਟਾਕ ਵਧਾਉਣ ਅਤੇ ਭੌਤਿਕ ਮੰਗ ’ਚ ਸੁਧਾਰ ਦਾ ਸੰਕੇਤ ਹੈ। ਹਾਲਾਂਕਿ ਕੁੱਲ ਮਾਲ ਦਰਾਮਦ ’ਚ ਸੋਨੇ ਦੀ ਹਿੱਸੇਦਾਰੀ ਲੱਗਭਗ 5 ਫੀਸਦੀ ਰਹੀ, ਜੋ ਜਨਵਰੀ-ਮਾਰਚ ਦੌਰਾਨ ਔਸਤਨ 11 ਫੀਸਦੀ ਸੀ।

ਉੱਚੀਆਂ ਕੀਮਤਾਂ ਬਣੀਆਂ ਰਹਿਣਗੀਆਂ ਚੁਣੌਤੀ

ਡਬਲਯੂ. ਜੀ. ਸੀ. ਨੇ ਨਾਲ ਹੀ ਸਾਵਧਾਨੀ ਵਰਤਦੇ ਹੋਏ ਕਿਹਾ ਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਅੱਗੇ ਵੀ ਗਹਿਣਿਆਂ ਦੀ ਖਰੀਦਦਾਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਦੇ ਬਾਵਜੂਦ ਕੀਮਤਾਂ ’ਚ ਸਥਿਰਤਾ ਅਤੇ ਤਿਉਹਾਰੀ ਮੰਗ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ ’ਚ ਸੋਨੇ ਦੇ ਗਹਿਣਿਆਂ ਦੀ ਵਿਕਰੀ ’ਚ ਮਜ਼ਬੂਤੀ ਦੀ ਉਮੀਦ ਬਣੀ ਹੋਈ ਹੈ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News