Gold Rate today: ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਅੱਜ ਦੀ ਕੀਮਤ

Tuesday, Jul 30, 2024 - 10:27 AM (IST)

ਮੁੰਬਈ - ਹਫਤੇ ਦੇ ਦੂਜੇ ਦਿਨ (30 ਜੁਲਾਈ) ਸੋਨੇ ਅਤੇ ਚਾਂਦੀ ਦੇ ਵਾਇਦਾ ਭਾਅ ਵਿੱਚ ਵਾਧਾ ਹੋਇਆ ਹੈ। ਅੱਜ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਤੇਜ਼ੀ ਨਾਲ ਖੁੱਲ੍ਹੀਆਂ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਲਿਖਣ ਦੇ ਸਮੇਂ, ਸੋਨੇ ਦੀ ਫਿਊਚਰਜ਼ ਕੀਮਤ 0.16% ਦੇ ਵਾਧੇ ਨਾਲ 68,738 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ, ਜਦੋਂ ਕਿ ਚਾਂਦੀ ਦੀ ਫਿਊਚਰਜ਼ ਕੀਮਤ 0.29% ਦੇ ਵਾਧੇ ਨਾਲ 81,523 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। 

ਸੋਮਵਾਰ ਨੂੰ MCX 'ਤੇ ਸੋਨੇ ਦੀ ਕੀਮਤ 0.09 ਫੀਸਦੀ ਡਿੱਗ ਕੇ 68565 'ਤੇ ਅਤੇ ਚਾਂਦੀ ਦੀ ਕੀਮਤ 0.11 ਫੀਸਦੀ ਡਿੱਗ ਕੇ 81200 'ਤੇ ਬੰਦ ਹੋਈ। ਸੋਨੇ ਦੀ ਫਿਊਚਰਜ਼ ਕੀਮਤ ਇਸ ਮਹੀਨੇ 74,471 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ। ਇਸ ਸਾਲ ਚਾਂਦੀ ਦੀ ਫਿਊਚਰ ਕੀਮਤ 96,493 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਸਰਾਫਾ ਸਰਾਫ਼ਾ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ

ਗਹਿਣਾ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 950 ਰੁਪਏ ਡਿੱਗ ਕੇ 71,050 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ ਕਾਰੋਬਾਰੀ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 72,000 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 1,650 ਰੁਪਏ ਡਿੱਗ ਕੇ 70,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਸ਼ਨੀਵਾਰ ਨੂੰ ਇਹ 72,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।

ਚਾਂਦੀ ਦੀ ਕੀਮਤ 

ਚਾਂਦੀ ਦੀ ਕੀਮਤ ਵੀ 4,500 ਰੁਪਏ ਡਿੱਗ ਕੇ 84,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 2024 ਵਿੱਚ ਇੱਕ ਕਾਰੋਬਾਰੀ ਦਿਨ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਪਿਛਲੇ ਸੈਸ਼ਨ 'ਚ ਇਹ 89,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਦੀ ਕਮਜ਼ੋਰ ਮੰਗ ਕਾਰਨ ਚਾਂਦੀ 'ਚ ਗਿਰਾਵਟ ਆਈ। ਵਪਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਗਹਿਣਿਆਂ ਦੇ ਨਾਲ-ਨਾਲ ਪ੍ਰਚੂਨ ਖਰੀਦਦਾਰਾਂ ਦੀ ਮੰਗ ਘਟਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।

ਕਸਟਮ ਡਿਊਟੀ 'ਚ ਕਟੌਤੀ ਦਾ ਜ਼ਬਰਦਸਤ ਅਸਰ

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਵਿਸ਼ਲੇਸ਼ਕ ਮਾਨਵ ਮੋਦੀ ਨੇ ਕਿਹਾ ਕਿ ਪਿਛਲੇ ਹਫਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ ਛੇ ਫੀਸਦੀ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਅਸਰ ਘਰੇਲੂ ਮੋਰਚੇ 'ਤੇ ਪਿਆ ਸੀ। ਉਨ੍ਹਾਂ ਕਿਹਾ ਕਿ ਇੰਪੋਰਟ ਡਿਊਟੀ 'ਚ ਕਟੌਤੀ ਤੋਂ ਬਾਅਦ ਭਾਰਤ 'ਚ ਸੋਨੇ ਦਾ ਪ੍ਰੀਮੀਅਮ ਇਕ ਦਹਾਕੇ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।


Harinder Kaur

Content Editor

Related News