ਸੋਨੇ ਨੇ ਤੋੜ ''ਤਾ ਰਿਕਾਰਡ! ਲੱਖ ਰੁਪਏ ਪਾਰ ਕਰ ਗਈ ਕੀਮਤ

Wednesday, Apr 16, 2025 - 11:08 PM (IST)

ਸੋਨੇ ਨੇ ਤੋੜ ''ਤਾ ਰਿਕਾਰਡ! ਲੱਖ ਰੁਪਏ ਪਾਰ ਕਰ ਗਈ ਕੀਮਤ

ਬਿਜ਼ਨੈੱਸ ਡੈਸਕ : 2025 ਦੀ ਸ਼ੁਰੂਆਤ ਤੋਂ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਵਿਸ਼ਵ ਆਰਥਿਕ ਸਥਿਤੀ, ਡਾਲਰ-ਰੁਪਏ ਵਿੱਚ ਉਤਰਾਅ-ਚੜ੍ਹਾਅ ਅਤੇ ਘਰੇਲੂ ਮੰਗ ਵਰਗੇ ਕਈ ਕਾਰਨਾਂ ਕਰਕੇ ਪੀਲੀ ਧਾਤ ਲਗਾਤਾਰ ਮਹਿੰਗੀ ਹੋ ਰਹੀ ਹੈ। ਹੁਣ Gold comex ਵਿਚ ਸੋਨੇ ਦੀ ਕੀਮਤ 3346 ਡਾਲਰ ਪ੍ਰਤੀ ਓਂਸ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੁਣ ਸੋਨੇ ਦਾ ਭਾਰਤ ਵਿਚ ਇੰਪੋਰਟ 1 ਲੱਖ ਰੁਪਏ ਤੋਂ ਵਧੇਰੇ ਪਏਗਾ।

PunjabKesari

ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ, ਕੁਝ ਮਹੀਨਿਆਂ 'ਚ ਵਿਆਹ ਕਰਾਉਣ ਜਾਣਾ ਸੀ ਪੰਜਾਬ

ਜੇਕਰ ਡਾਲਰ ਰੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਡਾਲਰ ਤਕਰੀਬਨ 86 ਰੁਪਏ ਉੱਤੇ ਚੱਲ ਰਿਹਾ ਹੈ। ਇਸ ਹਿਸਾਬ ਨਾਲ ਪ੍ਰਤੀ ਗ੍ਰਾਮ ਦੀ ਕੀਮਤ 9251 ਦੇ ਤਕਰੀਬਨ ਬਣਦੀ ਹੈ। ਇਸ ਦੇ ਨਾਲ ਹੀ ਇਸ ਕੀਮਤ ਉੱਤੇ 7.25 ਫੀਸਦੀ ਇੰਪੋਰਟ ਡਿਊਟੀ ਲੱਗੇਗੀ, ਜਿਸ ਨਾਲ ਇਹ ਕੀਮਤ 9922 ਰੁਪਏ ਬਣ ਜਾਵੇਗੀ। ਇਸ ਤੋਂ ਬਾਅਦ ਇਸ ਕੁੱਲ ਕੀਮਤ ਉੱਤੇ 3 ਫੀਸਦੀ ਜੀਐੱਸਟੀ ਵੀ ਲੱਗੇਗਾ। ਇਸ ਤਰ੍ਹਾਂ ਨਾਲ ਇਹ ਕੁੱਲ ਕੀਮਤ 10,220 ਰੁਪਏ ਪ੍ਰਤੀ ਗ੍ਰਾਮ ਬਣ ਜਾਵੇਗੀ। ਜੇਕਰ ਇਕ ਤੋਲੇ ਦੀ ਗੱਲ ਕਰੀਏ ਤਾਂ ਇਹ ਇਕ ਲੱਖ ਤੋਂ ਪਾਰ ਦੀ ਕੀਮਤ ਉੱਤੇ ਭਾਰਤ ਵਿਚ ਉਪਲੱਬਧ ਹੋਵੇਗਾ। 

ਵਪਾਰ ਯੁੱਧ ਅਤੇ ਮੰਦੀ ਦਾ ਡਰ
ਅਮਰੀਕਾ ਦੀ ਨਵੀਂ ਟੈਰਿਫ ਨੀਤੀ ਕਾਰਨ ਵਿਸ਼ਵ ਪੱਧਰ 'ਤੇ ਵਪਾਰ ਯੁੱਧ ਦਾ ਖ਼ਤਰਾ ਵਧ ਗਿਆ ਹੈ। ਇਸ ਨਾਲ ਅਰਥਵਿਵਸਥਾ ਦੀ ਗਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਵਿਸ਼ਵਵਿਆਪੀ ਮੰਦੀ ਦੀ ਸੰਭਾਵਨਾ ਵੀ ਵਧ ਗਈ ਹੈ। ਅਜਿਹੇ ਮਾਹੌਲ ਵਿੱਚ, ਨਿਵੇਸ਼ਕ ਇੱਕ ਸੁਰੱਖਿਅਤ ਵਿਕਲਪ ਵਜੋਂ ਸੋਨੇ ਵੱਲ ਮੁੜ ਰਹੇ ਹਨ, ਕਿਉਂਕਿ ਮੰਦੀ ਦੇ ਸਮੇਂ ਸੋਨੇ ਨੂੰ ਇੱਕ ਭਰੋਸੇਯੋਗ ਨਿਵੇਸ਼ ਮੰਨਿਆ ਜਾਂਦਾ ਹੈ।

ਪੰਜਾਬ 'ਚ ਵੱਡੀ ਵਾਰਦਾਤ! ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਸਾਬਕਾ ਸਰਪੰਚ ਨੇ ਮਾਰ'ਤਾ ਭਤੀਜਾ

ਰੁਪਏ ਦੀ ਗਿਰਾਵਟ
ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਗਿਆ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ। ਜਦੋਂ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ। ਇਸ ਸਾਲ ਰੁਪਏ ਵਿੱਚ ਲਗਭਗ 4% ਦੀ ਗਿਰਾਵਟ ਆਈ ਹੈ, ਜਿਸ ਕਾਰਨ ਸੋਨਾ ਮਹਿੰਗਾ ਹੋ ਗਿਆ ਹੈ।

ਵਿਆਹਾਂ ਦਾ ਸੀਜ਼ਨ ਤੇ ਵਧਦੀ ਮੰਗ
ਵਿਆਹਾਂ ਦਾ ਸੀਜ਼ਨ ਨੇੜੇ ਹੈ, ਅਤੇ ਇਸ ਕਾਰਨ ਗਹਿਣਿਆਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਮੁੰਬਈ, ਦਿੱਲੀ ਅਤੇ ਚੇਨਈ ਵਰਗੇ ਸ਼ਹਿਰਾਂ ਦੇ ਜਿਊਲਰਾਂ ਦਾ ਕਹਿਣਾ ਹੈ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਵਿਕਰੀ ਵੱਧ ਰਹੀ ਹੈ ਕਿਉਂਕਿ ਲੋਕ ਸੋਨੇ ਨੂੰ ਸਿਰਫ਼ ਗਹਿਣਿਆਂ ਵਜੋਂ ਨਹੀਂ ਸਗੋਂ ਨਿਵੇਸ਼ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਦੇ ਹਨ।

ਨਸ਼ਾ ਤਸਕਰਾਂ ਦਾ ਵਿਰੋਧ ਪਿਆ ਮਹਿੰਗਾ! ਮਾਰ'ਤਾ ਪੰਜ ਭੈਣਾਂ ਦਾ ਇਕਲੌਤਾ ਭਰਾ

ਅਜੇ ਸੋਨਾ ਹੋਰ ਮਹਿੰਗਾ ਹੋਣ ਦੇ ਆਸਾਰ
ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਅਤੇ ਮੰਦੀ ਦੇ ਡਰ ਕਾਰਨ, ਇਸ ਸਾਲ ਸੋਨਾ 3,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਜੇਕਰ ਅੰਤਰਰਾਸ਼ਟਰੀ ਦਰਾਂ ਦੇ ਹਿਸਾਬ ਨਾਲ ਹਿਸਾਬ ਲਗਾਇਆ ਜਾਵੇ ਤਾਂ ਭਾਰਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.10 ਲੱਖ ਰੁਪਏ ਤੱਕ ਜਾ ਸਕਦੀ ਹੈ। ਵਿਦੇਸ਼ੀ ਨਿਵੇਸ਼ ਬੈਂਕ ਗੋਲਡਮੈਨ ਸਾਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News