5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ

Wednesday, Sep 03, 2025 - 01:25 PM (IST)

5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ

ਨਵੀਂ ਦਿੱਲੀ (ਏਜੰਸੀਆਂ) - ਅਮਰੀਕੀ ਟੈਰਿਫ ’ਚ ਭਾਰੀ ਵਾਧੇ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਚ ਗਿਰਾਵਟ ਦੀ ਵਜ੍ਹਾ ਨਾਲ ਗੋਲਡ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ਕ ਲਗਾਤਾਰ ਸੇਫ ਹੈਵਨ ਦੀ ਭਾਲ ਕਰ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ 7 ਦਿਨਾਂ ’ਚ ਗੋਲਡ ਦੀ ਕੀਮਤ ’ਚ 5,900 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ।

ਇਹ ਵੀ ਪੜ੍ਹੋ :     SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੌਜੂਦਾ ਸਾਲ ’ਚ ਸੋਨੇ ਦੀ ਕੀਮਤ ’ਚ 34 ਫੀਸਦੀ ਤੋਂ ਵੱਧ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦੀ ਵਜ੍ਹਾ ਨਾਲ ਗੋਲਡ ਦੇ ਮੁੱਲ 1.07 ਲੱਖ ਰੁਪਏ ਤੋਂ ਵੱਧ ਹੋ ਗਏ ਹਨ ਅਤੇ ਨਵੇਂ ਰਿਕਾਰਡ ਲੈਵਲ ’ਤੇ ਪਹੁੰਚ ਗਏ ਹਨ। ਉਥੇ ਹੀ ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ।

ਇਹ ਵੀ ਪੜ੍ਹੋ :     ਬੇਕਾਬੂ ਹੋ ਰਹੀਆਂ Gold ਦੀਆਂ ਕੀਮਤਾਂ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Silver ਦੇ ਭਾਅ

ਉਥੇ ਹੀ ਦੂਜੇ ਪਾਸੇ ਦੇਸ਼ ਦੇ ਵਾਅਦਾ ਬਾਜ਼ਾਰ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਵੀ ਗੋਲਡ ਦੇ ਮੁੱਲ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਦੀਵਾਲੀ ਤਕ ਗੋਲਡ ਦੀ ਕੀਮਤ 1.12 ਲੱਖ ਰੁਪਏ ਤਕ ਪੁੱਜਣ ਦੀ ਉਮੀਦ ਜਤਾਈ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਫੈੱਡ ਅਤੇ ਟਰੰਪ ਐਡਮਨਿਸਟ੍ਰੇਸ਼ਨ ਵਿਚਾਲੇ ਵੱਧਦੀ ਤਕਰਾਰ ਅਤੇ ਫਾਰਮਾ ਸੈਕਟਰ ’ਚ 200 ਫੀਸਦੀ ਟੈਰਿਫ ਲਾਉਣ ਦੇ ਅੰਦਾਜ਼ੇ ਨੇ ਵੀ ਗੋਲਡ ਦੀਆਂ ਕੀਮਤਾਂ ਨੂੰ ਬੂਸਟ ਕੀਤਾ ਹੈ।

ਇਹ ਵੀ ਪੜ੍ਹੋ :     23 ਸਾਲ ਦੇ ਇੰਜੀਨੀਅਰ ਨੇ ਛੱਡੀ 3.36 ਕਰੋੜ ਰੁਪਏ ਦੀ ਨੌਕਰੀ, ਖ਼ੁਦ ਦੱਸੀ ਵਜ੍ਹਾ

ਬੀਤੇ ਦਿਨ ਸੋਨੇ-ਚਾਂਦੀ ਦੀ ਕੀਮਤ

ਆਲ ਇੰਡੀਆ ਸਰਾਫਾ ਫੈੱਡਰੇਸ਼ਨ ਅਨੁਸਾਰ ਮੰਗਲਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ’ਚ ਸੋਨੇ ਦੀ ਕੀਮਤ 200 ਰੁਪਏ ਘੱਟ ਹੋ ਕੇ 1,07,800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ ’ਤੇ ਪਹੁੰਚ ਗਈ। ਉਥੇ ਹੀ ਚਾਂਦੀ ਦੀ ਕੀਮਤ 900 ਰੁਪਏ ਘੱਟ ਹੋ ਕੇ 1,26,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਇਕ ਹੋਰ ਰਿਕਾਰਡ ਪੱਧਰ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ :     ਆਪਣੀ ਜੂਨੀਅਰ ਨਾਲ ਪ੍ਰੇਮ ਸਬੰਧਾਂ ਦੇ ਚੱਕਰ 'ਚ ਡੁੱਬ ਗਿਆ ਮਸ਼ਹੂਰ ਕੰਪਨੀ ਦੇ CEO ਦਾ ਕਰਿਅਰ

ਵਿਦੇਸ਼ੀ ਬਾਜ਼ਾਰਾਂ ’ਚ ਇਹ ਰਹੇ ਭਾਅ

ਜੇਕਰ ਗੱਲ ਵਿਦੇਸ਼ੀ ਬਾਜ਼ਾਰਾਂ ਦੀਆਂ ਕਰੀਏ ਤਾਂ ਇੰਟਰਨੈਸ਼ਨਲ ਮਾਰਕੀਟ ’ਚ ਨਿਊਯਾਰਕ ’ਚ ਹਾਜ਼ਰ ਸੋਨੇ ਦੀ ਕੀਮਤ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਡਿੱਗ ਕੇ 3,477.41 ਡਾਲਰ ਪ੍ਰਤੀ ਔਂਸ ’ਤੇ ਆ ਗਈ। ਇੰਟਰਾਡੇ ਦੌਰਾਨ ਪੀਲੀ ਧਾਤੂ 3,508.54 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ।

ਗੋਲਡ ਫਿਊਚਰ ਦੀ ਕੀਮਤ ’ਚ ਕਰੀਬ 31 ਡਾਲਰ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਮੁੱਲ 3,546.70 ਡਾਲਰ ਪ੍ਰਤੀ ਔਂਸ ’ਤੇ ਆ ਗਏ ਹਨ।

ਉਥੇ ਹੀ ਦੂਜੇ ਪਾਸੇ ਹਾਜ਼ਰ ਚਾਂਦੀ 1.08 ਫੀਸਦੀ ਡਿੱਗ ਕੇ 40.29 ਡਾਲਰ ਪ੍ਰਤੀ ਔਂਸ ’ਤੇ ਆ ਗਈ, ਜਦੋਂਕਿ ਸਿਲਵਰ ਫਿਊਚਰ ’ਚ ਕਰੀਬ ਡੇਢ ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੁੱਲ 41.33 ਡਾਲਰ ਪ੍ਰਤੀ ਔਂਸ ’ਤੇ ਆ ਗਏ ਹਨ।

ਵਿਸ਼ਲੇਸ਼ਕਾਂ ਨੇ ਚਾਂਦੀ ਦੀਆਂ ਹਾਜ਼ਰ ਕੀਮਤਾਂ ’ਚ ਭਾਰੀ ਗਿਰਾਵਟ ਦਾ ਕਾਰਨ ਛੋਟੀ ਮਿਆਦ ਦੇ ਨਿਵੇਸ਼ਕਾਂ ਵੱਲੋਂ ਅਚਾਨਕ ਮੁਨਾਫਾ ਵਸੂਲੀ ਨੂੰ ਦੱਸਿਆ। ਉਂਝ ਚਾਂਦੀ ਦੇ ਮੁੱਲ 2011 ਤੋਂ ਬਾਅਦ ਪਹਿਲੀ ਵਾਰ 40 ਡਾਲਰ ਪ੍ਰਤੀ ਔਂਸ ਦੇ ਪਾਰ ਪੁੱਜੇ ਹਨ।

ਸੋਮਵਾਰ ਨੂੰ ਹਾਜ਼ਰ ਭਾਅ 41.24 ਡਾਲਰ ਪ੍ਰਤੀ ਔਂਸ ਤਕ ਪਹੁੰਚ ਗਏ ਸਨ। ਫਿਰ 39.71 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਬੰਦ ਹੋਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News