ਸੋਨਾ ਹੋਇਆ ਮਹਿੰਗਾ, MCX 'ਤੇ 76,700 ਤੋਂ ਪਾਰ ਕਰ ਰਿਹਾ ਕਾਰੋਬਾਰ, ਚਾਂਦੀ ਡਿੱਗੀ

Thursday, Oct 17, 2024 - 02:08 PM (IST)

ਨਵੀਂ ਦਿੱਲੀ - ਅੱਜ ਵੀਰਵਾਰ 17 ਅਕਤੂਬਰ ਨੂੰ MCX 'ਤੇ ਸੋਨੇ ਦੀ ਕੀਮਤ 0.05 ਫੀਸਦੀ ਵਧ ਕੇ 76,702 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 0.59 ਫੀਸਦੀ ਡਿੱਗ ਕੇ 91,640 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਅਤੇ ਚਾਂਦੀ ਦੀ ਕੀਮਤ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : Diwali Bonus: ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! ਸਰਕਾਰ ਦੇਵੇਗੀ ਇੰਨੇ ਦਿਨਾਂ ਦਾ ਬੋਨਸ

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ 'ਚ ਨਰਮੀ 

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 2,690.39 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,691.30 ਡਾਲਰ ਪ੍ਰਤੀ ਔਂਸ ਸੀ। ਲਿਖਣ ਦੇ ਸਮੇਂ, ਇਹ  0.20 ਡਾਲਰ ਦੀ ਗਿਰਾਵਟ ਦੇ ਨਾਲ  2,691.10 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ।

ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 31.90 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 31.97 ਡਾਲਰ ਸੀ। ਲਿਖਣ ਦੇ ਸਮੇਂ, ਇਹ  0.26 ਡਾਲਰ ਦੀ ਗਿਰਾਵਟ ਦੇ ਨਾਲ  31.71 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :  ਹੁਣ OLA 'ਤੇ ਵੱਡੀ ਕਾਰਵਾਈ , ਗਾਹਕਾਂ ਨੂੰ ਬਿੱਲ ਦੇਣਾ ਹੋਵੇਗਾ ਲਾਜ਼ਮੀ

ਸੋਨਾ ਰਿਕਾਰਡ ਉਚਾਈ 'ਤੇ, ਚਾਂਦੀ 1,000 ਰੁਪਏ ਚੜ੍ਹੀ 

ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 250 ਰੁਪਏ ਵਧ ਕੇ 78,900 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਆਖਰੀ ਸੈਸ਼ਨ 'ਚ ਸੋਨਾ 78,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਤਾਜ਼ਾ ਖਰੀਦਦਾਰੀ ਕਾਰਨ ਚਾਂਦੀ ਵੀ 1,000 ਰੁਪਏ ਚੜ੍ਹ ਕੇ 93,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਮੰਗਲਵਾਰ ਨੂੰ ਇਹ 92,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।

 ਇਹ ਵੀ ਪੜ੍ਹੋ :   PM ਇੰਟਰਨਸ਼ਿਪ ਸਕੀਮ : 24 ਘੰਟਿਆਂ 'ਚ 1.5 ਲੱਖ ਤੋਂ ਵੱਧ ਰਜਿਸਟ੍ਰੇਸ਼ਨ, ਹਰ ਮਹੀਨੇ ਮਿਲਣਗੇ 5000 ਰੁਪਏ
  
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News