ਗਣੇਸ਼ ਚਤੁਰਥੀ ''ਤੇ ਮਹਿੰਗਾ ਹੋਇਆ ਸੋਨਾ, ਜਾਣੋ 12 ਵੱਡੇ ਸ਼ਹਿਰਾਂ ''ਚ ਕੀ ਹੈ 22 ਅਤੇ 24 ਕੈਰੇਟ ਸੋਨੇ ਦੀ ਕੀਮਤ

Saturday, Sep 07, 2024 - 03:17 PM (IST)

ਨਵੀਂ ਦਿੱਲੀ - ਗਣੇਸ਼ ਚਤੁਰਥੀ (7 ਸਤੰਬਰ) ਦੇ ਮੌਕੇ 'ਤੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦੀ ਕੀਮਤ 73,470 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ 'ਚ 24 ਕੈਰੇਟ ਸੋਨੇ ਦੀ ਕੀਮਤ 73,320 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ 'ਚ ਵੀ ਵਾਧਾ ਹੋਇਆ ਹੈ, ਜੋ ਹੁਣ 87,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਆਓ ਜਾਣਦੇ ਹਾਂ ਦੇਸ਼ ਦੇ 12 ਵੱਡੇ ਸ਼ਹਿਰਾਂ ਵਿਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਕੀਮਤ...

ਦਿੱਲੀ ਵਿੱਚ ਸੋਨੇ ਦੀ ਕੀਮਤ

22 ਕੈਰੇਟ ਸੋਨਾ: 67,360 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,470 ਰੁਪਏ ਪ੍ਰਤੀ 10 ਗ੍ਰਾਮ

ਮੁੰਬਈ

22 ਕੈਰੇਟ ਸੋਨਾ: 67,210 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ:  73,320 ਰੁਪਏ ਪ੍ਰਤੀ 10 ਗ੍ਰਾਮ

ਅਹਿਮਦਾਬਾਦ

22 ਕੈਰੇਟ ਸੋਨਾ: 67,260 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,370 ਰੁਪਏ ਪ੍ਰਤੀ 10 ਗ੍ਰਾਮ

ਜੈਪੁਰ ਅਤੇ ਲਖਨਊ

22 ਕੈਰੇਟ ਸੋਨਾ: 67,360 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,470 ਰੁਪਏ ਪ੍ਰਤੀ 10 ਗ੍ਰਾਮ

ਚੇਨਈ, ਕੋਲਕਾਤਾ ਅਤੇ ਬੈਂਗਲੁਰੂ

22 ਕੈਰੇਟ ਸੋਨਾ: 67,210 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,320 ਰੁਪਏ ਪ੍ਰਤੀ 10 ਗ੍ਰਾਮ

ਪਟਨਾ

22 ਕੈਰੇਟ ਸੋਨਾ: 67,260 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,370 ਰੁਪਏ ਪ੍ਰਤੀ 10 ਗ੍ਰਾਮ

ਭੁਵਨੇਸ਼ਵਰ ਅਤੇ ਹੈਦਰਾਬਾਦ

22 ਕੈਰੇਟ ਸੋਨਾ: 67,210 ਰੁਪਏ ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: 73,320 ਰੁਪਏ ਪ੍ਰਤੀ 10 ਗ੍ਰਾਮ

ਤਿਉਹਾਰੀ ਸੀਜ਼ਨ 'ਚ ਸੋਨਾ ਲਗਾਵੇਗਾ ਵੱਡੀ ਛਲਾਂਗ!

ਉਮੀਦ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਕੀਮਤ 76,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਸਕਦੀ ਹੈ ਅਤੇ ਦੀਵਾਲੀ ਤੱਕ ਇਹ ਨਵੀਂ ਸਿਖਰ 'ਤੇ ਪਹੁੰਚ ਸਕਦਾ ਹੈ। ਸੋਨੇ ਦੀਆਂ ਕੀਮਤਾਂ 'ਚ ਇਸ ਵਾਧੇ ਦਾ ਮੁੱਖ ਕਾਰਨ 18 ਸਤੰਬਰ ਨੂੰ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ 'ਚ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ ਹੈ।

ਜਦੋਂ ਵਿਆਜ ਦਰਾਂ ਘੱਟ ਹੁੰਦੀਆਂ ਹਨ, ਸੋਨਾ ਨਿਵੇਸ਼ ਲਈ ਵਧੀਆ ਵਿਕਲਪ ਬਣ ਜਾਂਦਾ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ 'ਤੇ ਚੱਲ ਰਹੇ ਭੂ-ਰਾਜਨੀਤਿਕ ਤਣਾਅ, ਸੰਭਾਵਿਤ ਦਰਾਂ 'ਚ ਕਟੌਤੀ, ਆਰਥਿਕ ਅਨਿਸ਼ਚਿਤਤਾਵਾਂ, ਡਾਲਰ ਦੀ ਕਮਜ਼ੋਰੀ ਅਤੇ ਭੌਤਿਕ ਸੋਨੇ ਦੀ ਵਧਦੀ ਮੰਗ ਵੀ ਸੋਨੇ ਦੀਆਂ ਕੀਮਤਾਂ 'ਚ ਵਾਧੇ ਦੇ ਵੱਡੇ ਕਾਰਨ ਬਣ ਸਕਦੇ ਹਨ।

Harinder Kaur

Content Editor

Related News