13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ ਕੀਮਤ

Sunday, Nov 01, 2026 - 11:13 AM (IST)

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ ਕੀਮਤ

ਬਿਜਨੈੱਸ ਡੈਸਕ- ਇਸ ਹਫ਼ਤੇ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ, ਚਾਂਦੀ ਦੀ ਕੀਮਤ ਵਿੱਚ 13,071 ਰੁਪਏ ਦੀ ਵੱਡੀ ਕਟੌਤੀ ਤੋਂ ਬਾਅਦ 1 ਕਿੱਲੋ ਚਾਂਦੀ 1.94 ਲੱਖ ਰੁਪਏ ਤੋਂ ਘੱਟ ਕੇ 1.81 ਲੱਖ ਰੁਪਏ 'ਤੇ ਆ ਗਈ ਹੈ। ਇਸੇ ਤਰ੍ਹਾਂ 24 ਕੈਰਟ ਦੇ 10 ਗ੍ਰਾਮ ਸੋਨੇ ਦੀ ਕੀਮਤ ਵੀ 1,576 ਰੁਪਏ ਘੱਟ ਕੇ 1.40 ਲੱਖ ਰੁਪਏ ਰਹਿ ਗਈ ਹੈ।

ਇਹ ਵੀ ਪੜ੍ਹੋ: Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ

ਦੱਸ ਦੇਈਏ ਕਿ ਅਕਤੂਬਰ ਮਹੀਨੇ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਨਰਮੀ ਦੇਖਣ ਨੂੰ ਮਿਲੀ। ਇਸ ਮਹੀਨੇ ਚਾਂਦੀ ਕੁੱਲ ₹39,485 ਸਸਤੀ ਹੋਈ ਹੈ, ਜਿਸ ਦੀ 1 ਅਕਤੂਬਰ ਨੂੰ ਕੀਮਤ ₹2.20 ਲੱਖ ਸੀ। ਇਸੇ ਤਰ੍ਹਾਂ ਸੋਨਾ ਇਸ ਮਹੀਨੇ ਕੁੱਲ ₹8,084 ਰੁਪਏ ਸਸਤਾ ਹੋਇਆ ਹੈ, ਜਿਸ ਦੀ 1 ਅਕਤੂਬਰ ਨੂੰ ਕੀਮਤ ₹1.48 ਲੱਖ ਸੀ)। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਮਰੀਕੀ ਡਾਲਰ ਅਤੇ ਬਾਂਡ ਯੀਲਡ ਦੇ ਮਜ਼ਬੂਤ ਹੋਣ ਨਾਲ ਸੋਨੇ-ਚਾਂਦੀ ਦੇ ਭਾਅ ਹੇਠਾਂ ਆਏ ਹਨ।

ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ, ਬਾਥਰੂਮ 'ਚ ਡਿੱਗਣ ਕਾਰਨ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News