ਸੋਨੇ ''ਚ ਹਲਕੀ ਗਿਰਾਵਟ, ਕਰੂਡ ਦੀ ਚਾਲ ਸੁਸਤ

Friday, Oct 27, 2017 - 09:07 AM (IST)

ਸੋਨੇ ''ਚ ਹਲਕੀ ਗਿਰਾਵਟ, ਕਰੂਡ ਦੀ ਚਾਲ ਸੁਸਤ

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਹਲਕੀ ਗਿਰਾਵਟ ਨਜ਼ਰ ਆ ਰਹੀ ਹੈ। ਸੋਨਾ 3 ਹਫਤਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 0.2 ਫੀਸਦੀ ਦੀ ਗਿਰਾਵਟ ਨਾਲ 1267.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਚਾਂਦੀ 0.25 ਫੀਸਦੀ ਟੁੱਟ ਕੇ 16.8 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਕੱਚੇ ਤੇਲ ਦੀ ਚਾਲ ਸਪਾਟ ਨਜ਼ਰ ਆ ਰਹੀ ਹੈ। ਨਾਇਮੈਕਸ 'ਤੇ ਡਬਲਿਊ. ਟੀ.ਆਈ. ਕੱਚੇ ਤੇਲ ਦੀ ਕੀਮਤ 52.7 ਡਾਲਰ 'ਤੇ ਨਜ਼ਰ ਆ ਰਿਹਾ ਹੈ। ਬ੍ਰੈਂਟ ਕਰੂਡ 0.15 ਫੀਸਦੀ ਦੇ ਨਾਲ 59.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨਾ ਐੱਮ. ਸੀ. ਐਕਸ
ਵੇਚੋ-29400
ਸਟਾਪਲਾਸ-29550 
ਟੀਚਾ-29150
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3390
ਸਟਾਪਲਾਸ-3340
ਟੀਚਾ-3480


Related News