Godrej & Boyce ਨੇ ਬੈਂਗਲੁਰੂ ਹਵਾਈ ਅੱਡੇ ਲਈ 107 ਕਰੋੜ ਰੁਪਏ ਦਾ ਠੇਕਾ ਹਾਸਲ ਕੀਤਾ

06/06/2022 3:11:05 PM

ਬੈਂਗਲੁਰੂ (ਭਾਸ਼ਾ) - Godrej & Boyce ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਇਕਾਈ ਗੋਦਰੇਜ ਐਮਈਪੀ (ਮਕੈਨੀਕਲ, ਇਲੈਕਟ੍ਰੀਕਲ ਅਤੇ ਪਬਲਿਕ ਹੈਲਥ ਇੰਜਨੀਅਰਿੰਗ) ਨੂੰ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ (ਬੀਐਲਆਰ ਏਅਰਪੋਰਟ) ਪ੍ਰੋਜੈਕਟ ਤੋਂ 107 ਕਰੋੜ ਰੁਪਏ ਦਾ ਐਮਈਪੀ ਠੇਕਾ ਮਿਲਿਆ ਹੈ।

ਗੋਦਰੇਜ ਗਰੁੱਪ ਦੀ ਫਲੈਗਸ਼ਿਪ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰੋਜੈਕਟ ਦੇ ਦਾਇਰੇ ਵਿੱਚ ਇੱਕ ਮਲਟੀ-ਮੋਡਲ ਟਰਾਂਸਪੋਰਟੇਸ਼ਨ ਹੱਬ (ਐਮਐਮਟੀਐਚ) ਸ਼ਾਮਲ ਹੈ, ਜੋ ਕਿ ਬੀਐਲਆਰ ਹਵਾਈ ਅੱਡੇ ਦੇ ਟਰਮੀਨਲ 1 ਅਤੇ ਟਰਮੀਨਲ 2 ਦੇ ਨੇੜੇ ਸਥਿਤ ਹੋਵੇਗਾ ਅਤੇ ਲਗਭਗ 9 ਲੱਖ ਵਰਗ ਫੁੱਟ ਦਾ ਖ਼ੇਤਰ ਕਵਰ ਕਰੇਗਾ। 

ਬਿਆਨ ਵਿਚ ਕਿਹਾ ਗਿਆ ਹੈ ਕਿ ਗੋਦਰੇਜ ਐੱਮਈਪੀ 6 ਮਹੀਨਿਆਂ ਦਰਮਿਆਨ ਇਸ ਪ੍ਰਜੈਕਟ ਨੂੰ ਪੂਰਾ ਕਰੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News