ਗਲੇਨਮਾਰਕ ਨੇ ਅਮਰੀਕਾ ’ਚ ADHD ਦਵਾਈ ਦੀਆਂ 15 ਲੱਖ ਬੋਤਲਾਂ ਮੰਗਵਾਈਆਂ ਵਾਪਸ
Monday, Mar 03, 2025 - 04:09 AM (IST)

ਨਵੀਂ ਦਿੱਲੀ (ਭਾਸ਼ਾ) - ਗਲੇਨਮਾਰਕ ਫਾਰਮਾਸਿਊਟੀਕਲਜ਼ ਅਮਰੀਕੀ ਬਾਜ਼ਾਰ ’ਚ ਇਕ ਜੈਨੇਰਿਕ ਦਵਾਈ ਦੀਆਂ ਕਰੀਬ 15 ਲੱਖ ਬੋਤਲਾਂ ਵਾਪਸ ਮੰਗਵਾ ਰਹੀ ਹੈ, ਜਿਸ ਦੀ ਵਰਤੋਂ ਇਕਾਗਰਤਾ ਦੀ ਘਾਟ ਅਤੇ ਹਾਈਪਰਐਕਟੀਵਿਟੀ ਡਿਸਆਰਡਰ (ਏ. ਡੀ. ਐੱਚ. ਡੀ.) ਦੇ ਇਲਾਜ ’ਚ ਕੀਤਾ ਜਾਂਦਾ ਹੈ। ਅਮਰੀਕੀ ਸਿਹਤ ਰੈਗੂਲੇਟਰੀ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਸਥਿਤ ਦਵਾਈ ਨਿਰਮਾਤਾ ਦੀ ਸਹਿਯੋਗੀ ਕੰਪਨੀ ਗਲੇਨਮਾਰਕ ਫਾਰਮਾਸਿਊਟੀਕਲਜ਼ ਇੰਕ, ਯੂ. ਐੱਸ. ਏ. ਕਈ ਐਟੋਮੋਕਸੇਟਿਨ ਕੈਪਸੂਲ ਦੀਆਂ ਕਰੀਬ 14.76 ਲੱਖ ਬੋਤਲਾਂ ਵਾਪਸ ਮੰਗਵਾ ਰਹੀ ਹੈ।
ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਨੇ ਆਪਣੀ ਤਾਜ਼ਾ ਇਨਫੋਰਸਮੈਂਟ ਰਿਪੋਰਟ ’ਚ ਕਿਹਾ ਕਿ ਕੰਪਨੀ ‘ਸੀ. ਜੀ. ਐੱਮ. ਪੀ. ਵਿਚਲਣ’ ਕਾਰਨ ਪ੍ਰਭਾਵਿਤ ਖੇਪ ਨੂੰ ਵਾਪਸ ਮੰਗਵਾ ਰਹੀ ਹੈ। ਯੂ. ਐੱਸ. ਐੱਫ. ਡੀ. ਏ. ਦੀ ਤੈਅ ਹੱਦ ਤੋਂ ਜ਼ਿਆਦਾ ਐੱਨ-ਨਾਇਟ੍ਰੋਸੋ ਐਟੋਮੋਕਸੇਟਿਨ ਅਸ਼ੁੱਧਤਾ ਪਾਏ ਜਾਣ ਕਾਰਨ ਇਹ ਫੈਸਲਾ ਕੀਤਾ ਗਿਆ।