ਐੱਫਪੀਆਈ ਨੇ ਜਨਵਰੀ ''ਚ 17,866 ਕਰੋੜ ਰੁਪਏ ਕੀਤੇ ਨਿਵੇਸ਼

Monday, Jan 29, 2018 - 03:43 AM (IST)

ਐੱਫਪੀਆਈ ਨੇ ਜਨਵਰੀ ''ਚ 17,866 ਕਰੋੜ ਰੁਪਏ ਕੀਤੇ ਨਿਵੇਸ਼

ਨਵੀਂ ਦਿੱਲੀ-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜਨਵਰੀ ਮਹੀਨੇ 'ਚ ਅਜੇ ਤੱਕ 18,000 ਕਰੋੜ ਰੁਪਏ ਕੈਪੀਟਲ ਮਾਰਕੀਟ 'ਚ ਨਿਵੇਸ਼ ਕੀਤੇ ਹਨ। ਐੱਫ. ਪੀ. ਆਈ. ਵੱਲੋਂ ਕੀਤਾ ਗਿਆ ਇਹ ਨਿਵੇਸ਼ ਕਾਰਪੋਰੇਟਸ ਅਰਨਿੰਗ ਵਧਾਉਣ ਤੇ ਆਕਰਸ਼ਕ ਯੀਲਡ 'ਚ ਸੁਧਾਰ ਦੀ ਉਮੀਦ ਦੌਰਾਨ ਹੋਇਆ ਹੈ। ਸੀ. ਈ. ਓ. ਦਿਨੇਸ਼ ਰੋਹਿਰਾ ਅਨੁਸਾਰ ਕਰੰਟ ਮਹੀਨੇ 'ਚ ਕੰਪਨੀਆਂ ਦੀ ਅਰਨਿੰਗ 'ਚ ਰਿਕਵਰੀ ਅਤੇ ਆਕਰਸ਼ਕ ਯੀਲਡ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਡਿਪਾਜ਼ਿਟਰੀ ਡਾਟੇ ਮੁਤਾਬਕ 1 ਤੋਂ 25 ਜਨਵਰੀ ਦੌਰਾਨ ਐੱਫ. ਪੀ. ਆਈ. ਨੇ ਇਕਵਿਟੀ 'ਚ 11,759 ਕਰੋੜ ਰੁਪਏ ਤੇ ਡੈੱਟ ਮਾਰਕੀਟ 'ਚ 6,217 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਇਸ ਹਿਸਾਬ ਨਾਲ ਇਹ ਕੁਲ ਨੈੱਟ ਇਨਫਲੋਅ 17,866 ਕਰੋੜ ਰੁਪਏ ਦਾ ਰਿਹਾ। ਦੱਸ ਦੇਈਏ ਕਿ ਸਾਲ 2017 ਦੌਰਾਨ ਕੈਪੀਟਲ ਮਾਰਕੀਟ 'ਚ 2 ਲੱਖ ਕਰੋੜ ਰੁਪਏ ਦਾ ਇਨਵੈਸਟਮੈਂਟਸ ਰਿਹਾ ਸੀ।


Related News