ਵਿਦੇਸ਼ੀ ਮੁਦਰਾ ਭੰਡਾਰ 7.9 ਅਰਬ ਡਾਲਰ ਘਟਿਆ
Saturday, Sep 10, 2022 - 10:46 AM (IST)
ਮੁੰਬਈ–ਵਿਦੇਸ਼ੀ ਮੁਦਰਾ ਜਾਇਦਾਦ, ਸੋਨੇ ਦਾ ਭੰਡਾਰ, ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਕਮੀ ਆਉਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਸਤੰਬਰ ਨੂੰ ਸਮਾਪਤ ਹਫਤੇ ’ਚ 7.9 ਅਰਬ ਡਾਲਰ ਡਿਗ ਕੇ ਲਗਾਤਾਰ 5ਵੇਂ ਹਫਤੇ ਡਿਗਦਾ ਹੋਇਆ 553.1 ਅਰਬ ਡਾਲਰ ’ਤੇ ਆ ਗਿਆ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 3 ਅਰਬ ਡਾਲਰ ਘਟ ਕੇ ਲਗਾਤਾਰ ਚੌਥੇ ਹਫਤੇ ਡਿਗਦਾ ਹੋਇਆ 561.05 ਅਰਬ ਡਾਲਰ ’ਤੇ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 2 ਸਤੰਬਰ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 6.53 ਅਰਬ ਡਾਲਰ ਦੀ ਗਿਰਾਵਟ ਲੈ ਕੇ 492.12 ਅਰਬ ਡਾਲਰ ਰਹਿ ਗਈ। ਇਸ ਮਿਆਦ ’ਚ ਸੋਨੇ ਦਾ ਭੰਡਾਰ ਵੀ 1.34 ਅਰਬ ਡਾਲਰ ਘਟ ਕੇ 38.3 ਅਰਬ ਡਾਲਰ ’ਤੇ ਆ ਗਿਆ। ਇਸ ਤਰ੍ਹਾਂ ਸਮੀਖਿਆ ਅਧੀਨ ਹਫਤੇ ਐੱਸ. ਡੀ. ਆਰ. 5 ਕਰੋੜ ਡਾਲਰ ਦੀ ਕਮੀ ਹੋਈ ਅਤੇ ਇਹ ਘਟ ਕੇ 17.8 ਅਰਬ ਡਾਲਰ ’ਤੇ ਰਿਹਾ। ਇਸ ਮਿਆਦ ’ਚ ਆਈ. ਐੱਮ. ਐੱਫ. ਕੋਲ ਰਿਜ਼ਰਵ ਫੰਡ 2.4 ਕਰੋੜ ਡਾਲਰ ਦੀ ਗਿਰਾਵਟ ਲੈ ਕੇ 4.9 ਅਰਬ ਡਾਲਰ ’ਤੇ ਆ ਗਈ।