ਕੈਨੇਡਾ ਦਾ US ਦੇ ਇੰਪੋਰਟ ''ਤੇ ਸ਼ਿਕੰਜਾ, ਮਹਿੰਗੇ ਹੋਣਗੇ ਇਹ ਪ੍ਰਾਡਕਟ

Saturday, Jun 30, 2018 - 03:17 PM (IST)

ਕੈਨੇਡਾ ਦਾ US ਦੇ ਇੰਪੋਰਟ ''ਤੇ ਸ਼ਿਕੰਜਾ, ਮਹਿੰਗੇ ਹੋਣਗੇ ਇਹ ਪ੍ਰਾਡਕਟ

ਓਟਾਵਾ— ਪਹਿਲੀ ਜੁਲਾਈ ਤੋਂ ਕੈਨੇਡਾ ਅਮਰੀਕਾ ਦੇ ਕਈ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਉਣ ਜਾ ਰਿਹਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਟਾਵਾ ਨੇ 12.6 ਅਰਬ ਡਾਲਰ ਦੇ ਅਮਰੀਕੀ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਯੋਜਨਾ ਬਣਾਈ ਹੈ। ਅਮਰੀਕੀ ਪ੍ਰਾਡਕਟਸ 'ਤੇ ਇਹ ਡਿਊਟੀ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗੀ। ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਯੂਰਪੀ ਸੰਘ ਅਤੇ ਮੈਕਸੀਕੋ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਕੈਨੇਡਾ ਦਾ ਇਹ ਕਦਮ ਹਾਲ ਹੀ 'ਚ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟਰੇਡ ਵਾਰ ਦੇ ਜਵਾਬ 'ਚ ਹੈ, ਜਿਸ 'ਚ ਅਮਰੀਕਾ ਨੇ ਕੈਨੇਡਾ, ਯੂਰਪੀ ਸੰਘ ਅਤੇ ਹੋਰ ਦੇਸ਼ਾਂ ਦੇ ਸਟੀਲ 'ਤੇ 25 ਫੀਸਦੀ ਅਤੇ ਐਲੂਮੀਨੀਅਮ 'ਤੇ 10 ਫੀਸਦੀ ਡਿਊਟੀ ਲਾਈ ਹੈ।
ਯੂਰਪੀ ਸੰਘ ਅਤੇ ਮੈਕਸੀਕੋ ਪਹਿਲਾਂ ਹੀ ਅਮਰੀਕੀ ਪ੍ਰਾਡਕਟਸ 'ਤੇ ਜਵਾਬੀ ਇੰਪੋਰਟ ਡਿਊਟੀ ਵਧਾ ਚੁੱਕੇ ਹਨ। ਕੈਨੇਡਾ ਵੱਲੋਂ ਵਧਾਈ ਗਈ ਇੰਪੋਰਟ ਡਿਊਟੀ ਪਹਿਲੀ ਜੁਲਾਈ ਯਾਨੀ ਐਤਵਾਰ ਤੋਂ ਲਾਗੂ ਹੋ ਰਹੀ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ ਅਮਰੀਕੀ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਈ ਗਈ ਹੈ ਉਨ੍ਹਾਂ 'ਚ ਵਿਸਕੀ, ਟਾਇਲਟ ਪੇਪਰ, ਵਾਸ਼ਿੰਗ ਮਸ਼ੀਨ ਅਤੇ ਮੋਟਰਬੋਟਸ ਵੀ ਸ਼ਾਮਲ ਹਨ। ਕੈਨੇਡਾ ਨੇ ਅਮਰੀਕਾ ਤੋਂ ਇੰਪੋਰਟ ਹੋਣ ਵਾਲੇ ਦਹੀਂ, ਕੌਫੀ, ਪਿਜ਼ਾ, ਸਟ੍ਰਾਬੇਰੀ ਜੈਮ, ਸੋਇਆ ਸੋਸ, ਟੋਮਾਟੋ ਕੈਚਅਪ ਵਰਗੇ ਪ੍ਰਾਡਕਟਸ 'ਤੇ 10 ਫੀਸਦੀ ਇੰਪੋਰਟ ਡਿਊਟੀ ਲਾਈ ਹੈ, ਯਾਨੀ ਪਹਿਲੀ ਜੁਲਾਈ ਤੋਂ ਇਹ ਪ੍ਰਾਡਕਟ 10 ਫੀਸਦੀ ਮਹਿੰਗੇ ਹੋ ਜਾਣਗੇ। ਉੱਥੇ ਹੀ ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਸਟੀਲ ਅਤੇ ਐਲੂਮੀਨੀਅਮ ਇੰਡਸਟਰੀ ਨੂੰ ਰਾਹਤ ਦੇਣ ਲਈ 50 ਅਤੇ 80 ਕਰੋੜ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਸਰਕਾਰ ਦਾ ਮਕਸਦ ਅਮਰੀਕੀ ਟੈਰਿਫ ਕਾਰਨ ਪ੍ਰਭਾਵਿਤ ਹੋਈ ਇੰਡਸਟਰੀ ਅਤੇ ਵਰਕਰਾਂ ਨੂੰ ਮਦਦ ਦੇਣਾ ਹੈ।


Related News