FMCG ਕੰਪਨੀਆਂ ਦੀ ਵਧੀ ਮੁਸ਼ਕਲ, ਵਧਾ ਸਕਦੀਆਂ ਹਨ ਕੀਮਤਾਂ

Monday, Nov 04, 2024 - 11:46 AM (IST)

ਨਵੀਂ ਦਿੱਲੀ (ਭਾਸ਼ਾ) - ਰੋਜ਼ਾਨਾ ਦੀ ਖਪਤ ਦਾ ਸਾਮਾਨ (ਐੱਫ. ਐੱਮ. ਸੀ. ਜੀ.) ਬਣਾਉਣ ਵਾਲੀਆਂ ਦੇਸ਼ ਦੀਆਂ ਮੁੱਖ ਕੰਪਨੀਆਂ ਦੇ ‘ਮਾਰਜਨ’ ’ਚ ਸਤੰਬਰ ਤਿਮਾਹੀ ’ਚ ਉੱਚੀ ਉਤਪਾਦਨ ਲਾਗਤ ਅਤੇ ਖੁਰਾਕੀ ਮਹਿੰਗਾਈ ਦੀ ਵਜ੍ਹਾ ਨਾਲ ਗਿਰਾਵਟ ਆਈ ਹੈ। ਇਸ ਨਾਲ ਆਖਿਰ ਵੇਲੇ ਸ਼ਹਿਰੀ ਖੇਤਰਾਂ ’ਚ ਖਪਤ ਪ੍ਰਭਾਵਿਤ ਹੋਈ ਹੈ। ਐੱਫ. ਐੱਮ. ਸੀ. ਜੀ. ਕੰਪਨੀਆਂ ਵੱਲੋਂ ਵਰਤੋਂ ਕੀਤੇ ਜਾਣ ਵਾਲੇ ਸਾਮਾਨ ਉਦਾਹਰਣ ਪਾਮ ਆਇਲ, ਕੌਫੀ ਅਤੇ ਕੋਕੋ ਦੇ ਮੁੱਲ ਵੱਧ ਗਏ ਹਨ। ਅਜਿਹੇ ’ਚ ਹੁਣ ਕੁੱਝ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਕੀਮਤਾਂ ਵਧਾਉਣ ਦਾ ਸੰਕੇਤ ਦਿੱਤਾ ਹੈ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਸ਼ਹਿਰੀ ਖਪਤ ’ਚ ਕਮੀ ’ਤੇ ਕੰਪਨੀਆਂ ਨੇ ਜਤਾਈ ਚਿੰਤਾ

ਹਿੰਦੁਸਤਾਨ ਯੂਨੀਲਿਵਰ (ਐੱਚ. ਯੂ. ਐੱਲ.), ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਜੀ. ਸੀ. ਪੀ. ਐੱਲ.), ਮੈਰਿਕੋ, ਆਈ. ਟੀ. ਸੀ. ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਟੀ. ਸੀ. ਪੀ. ਐੱਲ.) ਨੇ ਸ਼ਹਿਰੀ ਖਪਤ ’ਚ ਕਮੀ ’ਤੇ ਚਿੰਤਾ ਜਤਾਈ ਹੈ। ਉਦਯੋਗ ਮਾਹਿਰਾਂ ਅਨੁਸਾਰ, ਐੱਫ. ਐੱਮ. ਸੀ. ਜੀ. ਖੇਤਰ ਦੀ ਕੁਲ ਵਿਕਰੀ ’ਚ ਸ਼ਹਿਰੀ ਖਪਤ ਦੀ ਹਿੱਸੇਦਾਰੀ 65-68 ਫੀਸਦੀ ਰਹਿੰਦੀ ਹੈ। ਜੀ. ਸੀ. ਪੀ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁਧੀਰ ਸੀਤਾਪਤੀ ਨੇ ਦੂਜੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਮੌਕੇ ਕਿਹਾ,‘‘ਸਾਨੂੰ ਲੱਗਦਾ ਹੈ ਕਿ ਇਹ ਇਕ ਛੋਟੀ ਮਿਆਦ ਦਾ ਝਟਕਾ ਹੈ ਅਤੇ ਅਸੀਂ ਅਖਤਿਆਰੀ ਮੁੱਲ ਵਾਧਾ ਅਤੇ ਲਾਗਤ ਨੂੰ ਸਥਿਰ ਕਰ ਕੇ ਮਾਰਜਨ ਨੂੰ ਠੀਕ ਕਰ ਲੈਣਗੇ।

ਇਹ ਵੀ ਪੜ੍ਹੋ :      ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ

ਪੇਂਡੂ ਬਾਜ਼ਾਰਾਂ ਨੇ ਵਾਧੇ ਦੀ ਰਫਤਾਰ ਨੂੰ ਰੱਖਿਆ ਕਾਇਮ

ਸਿੰਥੋਲ, ਗੋਦਰੇਜ ਨੰਬਰ-ਵਨ, ਹਿਟ ਵਰਗੇ ਉਤਪਾਦ ਵੇਚਣ ਵਾਲੀਆਂ ਜੀ. ਸੀ. ਪੀ. ਐੱਲ. ਨੇ ਭਾਰਤ ’ਚ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਅਤੇ ਖਪਤਕਾਰ ਮੰਗ ’ਚ ਕਮੀ ਦੇ ਬਾਵਜੂਦ ਇਕ ਸਥਿਰ ਤਿਮਾਹੀ ਪ੍ਰਦਰਸ਼ਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪੇਂਡੂ ਬਾਜ਼ਾਰ, ਜੋ ਪਹਿਲਾਂ ਪਿੱਛੇ ਸਨ, ਨੇ ਸ਼ਹਿਰੀ ਬਾਜ਼ਾਰਾਂ ਦੀ ਤੁਲਣਾ ’ਚ ਆਪਣੀ ਵਾਧੇ ਦੀ ਰਫਤਾਰ ਨੂੰ ਕਾਇਮ ਰੱਖਿਆ ਹੈ। ਇਕ ਹੋਰ ਐੱਫ. ਐੱਮ. ਸੀ. ਜੀ. ਕੰਪਨੀ ਡਾਬਰ ਇੰਡੀਆ ਨੇ ਵੀ ਕਿਹਾ ਕਿ ਸਤੰਬਰ ਤਿਮਾਹੀ ’ਚ ਮੰਗ ਦਾ ਮਾਹੌਲ ਚੁਣੌਤੀਪੂਰਨ ਸੀ, ਜਿਸ ’ਚ ‘ਉੱਚ ਖੁਰਾਕੀ ਮਹਿੰਗਾਈ ਅਤੇ ਸ਼ਹਿਰੀ ਮੰਗ ’ਚ ਕਮੀ ਸ਼ਾਮਲ ਸੀ। ਡਾਬਰ ਚਵਨਪ੍ਰਾਸ਼, ਪੁਦੀਨ ਹਰਾ ਅਤੇ ਰੀਅਲ ਜੂਸ ਬਣਾਉਣ ਵਾਲੀ ਕੰਪਨੀ ਨੇ ਤਿਮਾਹੀ ਦੌਰਾਨ ਏਕੀਕ੍ਰਿਤ ਸ਼ੁੱਧ ਲਾਭ ’ਚ 17.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ ਅਤੇ ਇਹ 417.52 ਕਰੋਡ਼ ਰੁਪਏ ਰਿਹਾ ਹੈ। ਇਸ ਦੌਰਾਨ ਕੰਪਨੀ ਦੀ ਸੰਚਾਲਨ ਕਮਾਈ 5.46 ਫੀਸਦੀ ਘਟ ਕੇ 3,028.59 ਕਰੋਡ਼ ਰੁਪਏ ਰਹੀ ਹੈ।

ਇਹ ਵੀ ਪੜ੍ਹੋ :     ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ

ਉੱਚ ਖੁਰਾਕੀ ਮਹਿੰਗਾਈ ਨੇ ਘਰੇਲੂ ਬਜਟ ਨੂੰ ਕੀਤਾ ਪ੍ਰਭਾਵਿਤ 

ਹਾਲ ਹੀ ’ਚ, ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਰੇਸ਼ ਨਾਰਾਇਣਨ ਨੇ ਵੀ ਐੱਫ. ਐੱਮ. ਸੀ. ਜੀ. ਖੇਤਰ ’ਚ ਗਿਰਾਵਟ ’ਤੇ ਚਿੰਤਾ ਜਤਾਈ ਅਤੇ ਕਿਹਾ ਕਿ ‘ਮੱਧ ਸੈਕਟਰ’ ਦਬਾਅ ’ਚ ਹੈ ਕਿਉਂਕਿ ਉੱਚ ਖੁਰਾਕੀ ਮਹਿੰਗਾਈ ਨੇ ਘਰੇਲੂ ਬਜਟ ਨੂੰ ਪ੍ਰਭਾਵਿਤ ਕੀਤਾ ਹੈ।

ਖੁਰਾਕੀ ਮਹਿੰਗਾਈ ’ਚ ਵਾਧੇ ਬਾਰੇ ਨਾਰਾਇਣਨ ਨੇ ਕਿਹਾ ਕਿ ਫਲ ਅਤੇ ਸਬਜ਼ੀਆਂ ਅਤੇ ਤੇਲ ਦੀਆਂ ਕੀਮਤਾਂ ’ਚ ‘ਤੇਜ਼ ਉਛਾਲ’ ਆਇਆ ਹੈ। ਉਨ੍ਹਾਂ ਕਿਹਾ,‘‘ਜੇਕਰ ਕੰਪਨੀਆਂ ਲਈ ਕੱਚੇ ਮਾਲ ਦੀ ਲਾਗਤ ਦਾ ਪ੍ਰਬੰਧਨ ਮੁਸ਼ਕਲ ਹੋ ਜਾਵੇਗਾ ਤਾਂ ਇਸ ਨਾਲ ਕੀਮਤਾਂ ’ਚ ਵਾਧਾ ਹੋ ਸਕਦਾ ਹੈ। ਜਿੱਥੋਂ ਤੱਕ ​ਕੌਫੀ ਅਤੇ ਕੋਕੋ ਦੀਆਂ ਕੀਮਤਾਂ ਦਾ ਸਵਾਲ ਹੈ , ਅਸੀਂ ਖੁਦ ਇਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਨੈਸਲੇ ਇੰਡੀਆ ਕੋਲ ਮੈਗੀ, ਕਿੱਟ ਕੈਟ ਅਤੇ ਨੈਸਕੈਫੇ ਵਰਗੇ ਬ੍ਰਾਂਡ ਦੀ ਮਲਕੀਅਤ ਹੈ।

ਸਤੰਬਰ ਤਿਮਾਹੀ ’ਚ ਐੱਚ. ਯੂ. ਐੱਲ. ਦੇ ਏਕੀਕ੍ਰਿਤ ਸ਼ੁੱਧ ਲਾਭ ’ਚ 2.33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤਰ੍ਹਾਂ, ਮੈਰਿਕੋ ਨੇ ਵੀ ਮੰਗ ’ਚ ਸਾਲਾਨਾ ਆਧਾਰ ’ਤੇ ਪੇਂਡੂ ਖੇਤਰ ’ਚ ਸ਼ਹਿਰੀ ਖੇਤਰ ਦੀ ਤੁਲਣਾ ’ਚ ਦੁੱਗਣਾ ਵਾਧਾ ਦਰਜ ਕੀਤਾ ਹੈ। ਇਕ ਹੋਰ ਐੱਫ. ਐੱਮ. ਸੀ. ਜੀ. ਕੰਪਨੀ ਆਈ. ਟੀ. ਸੀ. ਨੇ ਲਾਗਤ ’ਚ ਵਾਧੇ ਦੀ ਵਜ੍ਹਾ ਨਾਲ ਮਾਰਜਨ ’ਚ 0.35 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਕੰਪਨੀ ਕੋਲ ਆਸ਼ੀਰਵਾਦ, ਸਨਫੀਸਟ, ਬਿੰਗੋ, ਯਿੱਪੀ ਵਰਗੇ ਬ੍ਰਾਂਡ ਦੀ ਮਲਕੀਅਤ ਹੈ।

ਇਹ ਵੀ ਪੜ੍ਹੋ :     ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News