ਡੇਹਲੋਂ 'ਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਹੋਈ ਫਾਈਰਿੰਗ
Tuesday, Mar 26, 2019 - 09:48 PM (IST)

ਡੇਹਲੋਂ (ਡਾ. ਪ੍ਰਦੀਪ) ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ ਪੁਲਸ ਵੱਲੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਹੈ, ਜਦਕਿ ਇੱਕ ਗੈਂਗਸਟਰ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਦੇ ਗੋਲੀ ਦੇ ਸ਼ਰ੍ਹਲੇ ਲੱਗਣ ਦਾ ਵੀ ਪਤਾ ਲੱਗਾ ਹੈ। ਪੁਲਿਸ ਨੇ ਗੋਲੀ ਚੱਲਣ ਦੀ ਪੁਸ਼ਟੀ ਤਾਂ ਕਰ ਦਿੱਤੀ, ਪਰੰਤੂ ਹੋਰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।