ਨਰਾਤਿਆਂ ’ਚ ਲੋਕਾਂ ਨੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਖਰੀਦਦਾਰੀ
Thursday, Oct 06, 2022 - 03:47 PM (IST)
ਬਿਜਨੈੱਸ ਡੈਸਕ- ਨੌ ਦਿਨਾਂ ਦੇ ਨਰਾਤਿਆਂ ਦੇ ਤਿਉਹਾਰ ਤੋਂ ਬਾਅਦ ਹੁਣ ਦੁਸਹਿਰੇ ਦੇ ਨਾਲ ਸੰਪੰਨ ਹੋ ਗਿਆ ਹੈ। ਇਸ ਦੌਰਾਨ ਉਪਭੋਗਤਾ ਕੰਪਨੀਆਂ ਦੀ ਖੁਦਰਾ ਵਿਕਰੀ ’ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ। ਜ਼ਿਆਦਾਤਰ ਕੰਪਨੀਆਂ ਦਾ ਕਹਿਣਾ ਹੈ ਕਿ 42 ਦਿਨ ਦੇ ਤਿਉਹਾਰੀ ਦੌਰ ਦਾ ਪਹਿਲਾ ਪੜ੍ਹਾਅ ਨਰਾਤਿਆਂ ਤੋਂ ਦਿਵਾਲੀ ਤਕ ਹੁੰਦਾ ਹੈ ਅਤੇ ਇਹ ਸਮਾਂ ਪਿਛਲੇ 2-3 ’ਚੋਂ ਸਭ ਤੋਂ ਚੰਗਾ ਰਹੇਗਾ। ਇਸ ਸਾਲ ਤਿਉਹਾਰੀ ਸੀਜ਼ਨ ’ਚ ਕਾਰ ਅਤੇ ਇਲੈਕਟ੍ਰਿਕ ਸਕੂਟਰ ਤੋਂ ਲੈ ਕੇ ਮੋਬਾਈਲ ਫੋਨ, ਉਪਭੋਗਤਾ ਉਪਕਰਨ ਅਤੇ ਕੱਪੜਿਆਂ ਤਕ ਸਾਰੀਆਂ ਸ਼੍ਰੇਣੀਆਂ ’ਚ ਵਿਕਰੀ ਚੰਗੀ ਦਿੱਖ ਰਹੀ ਹੈ।
ਕੋਵਿਡ ਦੇ ਕਾਰਨ ਲਗਾਤਾਰ 2 ਸਾਲ ਦੀ ਮੰਦੀ ਤੋਂ ਬਾਅਦ ਬਾਜ਼ਾਰ ’ਚ ਹੁਣ ਤੇਜ਼ੀ ਆਈ ਹੈ। ਮਹਿੰਗਾਈ ’ਚ ਲਗਾਤਾਰ ਤੇਜ਼ੀ ਅਤੇ ਉਸ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਧਾਉਣ ਦੀ ਰਿਜ਼ਰਵ ਬੈਂਕ ਦੀ ਪਹਿਲ ਨਾਲ ਕਰਜ਼ਾ ਮਹਿੰਗਾ ਹੋ ਗਿਆ ਹੈ। ਫਿਰ ਵੀ ਉਪਭੋਗਤਾ ਬਾਜ਼ਾਰ ’ਚ ਉਤਸ਼ਾਹ ਦਿਖ ਰਿਹਾ ਹੈ।
ਰੇਡਸੀਅਰ ਮੁਤਾਬਕ ਸਿਰਫ ਈ-ਕਾਮਰਸ ਕੰਪਨੀਆਂ ਨੂੰ ਇਸ ਤਿਉਹਾਰੀ ਸੀਜ਼ਨ ’ਚ 11.8 ਅਰਬ ਡਾਲਰ ਦੀ ਵਿਕਰੀ ਹੋਣ ਦੀ ਆਸ ਹੈ। ਇਹ ਕੋਵਿਡ ਤੋਂ ਪਹਿਲਾਂ ਸਾਲ 2019 ’ਚ ਹੋਈ 5 ਅਰਬ ਡਾਲਰ ਦੀ ਵਿਕਰੀ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹੈ।
ਉਪਭੋਗਤਾ ਉਤਪਾਦਾਂ ਦੇ ਵਿਚਕਾਰ ਡਿਲੀਵਰੀ ਦੀ ਰਫਤਾਰ ਪਹਿਲਾਂ ਹੀ ਵੱਧ ਰਹੀ ਸੀ ਅਤੇ ਨਰਾਤਿਆਂ ਕਾਰਨ ਉਸ ਵਿਚ ਜ਼ਿਆਦਾ ਤੇਜ਼ੀ ਆਈ। ਉਦਯੋਗ ਸੂਤਰਾਂ ਮੁਤਾਬਕ ਪਿਛਲੇ 10 ਦਿਨਾਂ ’ਚ ਕੁੱਲ੍ਹ 1.75 ਲੱਖ, ਮਤਲਬ ਰੋਜ਼ਾਨਾ 17,500 ਕਾਰਾਂ ਦੀ ਡਿਲਿਵਰੀ ਹੋਈ। ਪਿਛਲੇ ਸਾਲ ਇਸੇ ਦੌਰਾਨ ਰੋਜ਼ਾਨਾ ਤਕਰੀਬਨ 8 ਹਜ਼ਾਰ ਕਾਰਾਂ ਦੀ ਡਿਲਿਵਰੀ ਹੋਈ ਸੀ।
ਕਾਰ ਬਾਜ਼ਾਰ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਨੇ 26 ਸਤੰਬਰ ਤੋਂ 5 ਅਕਤੂਬਰ ਦੌਰਾਨ ਕੁੱਲ੍ਹ 81,000 ਵਾਹਨਾਂ ਦੀ ਡਿਲਿਵਰੀ ਕੀਤੀ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਸੀਜ਼ਨ ਪਿਛਲੇ 2 ਸਾਲਾਂ ’ਚੋਂ ਸੱਭ ਤੋਂ ਚੰਗਾ ਰਿਹਾ। ਉਨ੍ਹਾਂ ਕਿਹਾ ਕਿ ਵਿਕਰੀ ਨੂੰ ਤਿਉਹਾਰੀ ਸੀਜ਼ਨ ਤੋਂ ਇਲਾਵਾ ਮਹੀਨਾ ਖਤਮ ਹੋਣ ਕਾਰਨ ਵੀ ਤੇਜ਼ੀ ਮਿਲੀ। ਉਨ੍ਹਾਂ ਇਹ ਵੀ ਕਿਹਾ ਕਿ ਉਤਪਾਦਨ ਨੂੰ ਮੰਗ ਦੇ ਬਰਾਬਰ ਲਿਆਉਣਾ ਵੀ ਇਕ ਵੱਡੀ ਚੁਣੌਤੀ ਹੈ। ਮਾਰੂਤੀ ਵੈਗਨਆਰ, ਆਲਟੋ, ਸੇਲੇਰੀਓ ਜਿਹੀਆਂ ਕਾਰਾਂ ਦਾ ਉਤਪਾਦ ਕਰ ਸਕਦੀ ਹੈ ਪਰ ਵਿਟਾਰਾ, ਬ੍ਰੈਜ਼ਾ, ਐਕਸਐੱਲ6 ਆਦਿ ਪ੍ਰੀਮੀਅਮ ਮਾਡਲਾਂ ਦੀ ਮੰਗ ਜ਼ਿਆਦਾ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਮਾਰੂਤੀ ਦੇ ਕੋਲ 4.20 ਲੱਖ ਕਾਰਾਂ ਦੀ ਬੁਕਿੰਗ ਸੀ।
ਤਿਉਹਾਰੀ ਵਿਕਰੀ
-ਵਾਹਨਾਂ ਦੀ ਖੁਦਰਾ ਵਿਕਰੀ 42 ਫੀਸਦੀ ਵਧੀ
-ਦੋਪਹੀਆ ਦੀ ਖੁਦਰਾ ਵਿਕਰੀ 25 ਫੀਸਦੀ ਵਧੀ
-ਮਾਰੂਤੀ - ਪਹਿਲੇ 10 ਦਿਨਾਂ ’ਚ ਡੀਲਰਾਂ ਦੀ ਕੁੱਲ੍ਹ ਡਿਲਿਵਰੀ 80,000 ਵਾਹਨ ਰਹੀ
-ਓਲਾ ਇਲੈਕਟ੍ਰਿਕਲ - ਨਰਾਤਿਆਂ ਦੌਰਾਨ ਵਿਕਰੀ 4 ਗੁਣਾ ਵਧੀ, ਪ੍ਰਤੀ ਮਿੰਟ ਇਕ ਸਕੂਟਰ ਦੀ ਵਿਕਰੀ
-ਈ-ਕਾਮਰਸ - ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 28 ਫੀਸਦੀ ਵੱਧ ਹੋਣ ਦੀ ਉਮੀਦ