ਭਾਰਤੀਆਂ ਏਜੰਸੀਆਂ ਦੇ ਐਕਸ਼ਨ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਬਿਜ਼ਨੈੱਸ ਕਰ ਰਿਹਾ ਹੈ ਨੀਰਵ ਮੋਦੀ!

Saturday, Jun 30, 2018 - 10:00 AM (IST)

ਭਾਰਤੀਆਂ ਏਜੰਸੀਆਂ ਦੇ ਐਕਸ਼ਨ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਬਿਜ਼ਨੈੱਸ ਕਰ ਰਿਹਾ ਹੈ ਨੀਰਵ ਮੋਦੀ!

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਤੋਂ 14,000 ਕਰੋੜ ਰੁਪਏ ਦੀ ਧੋਖਾਧੜੀ 'ਤੇ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਦੇਸ਼ ਦੀਆਂ ਸਰਕਾਰੀ ਏਜੰਸੀਆਂ ਐਕਸ਼ਨ ਲੈਣ 'ਚ ਜੁਟੀਆਂ ਹਨ ਪਰ ਇਸ ਨਾਲ ਨੀਰਵ ਕਾਰੋਬਾਰ 'ਤੇ ਓਨਾ ਅਸਰ ਨਹੀਂ ਪਇਆ ਹੈ ਜਿੰਨੇ ਦੀ ਉਮੀਦ ਕੀਤੀ ਜਾ ਰਹੀ ਸੀ। ਨੀਰਵ ਮੋਦੀ ਦੇ ਭਾਰਤੀ ਬੈਂਕਾਂ 'ਚ ਮੌਜੂਦਾ ਖਾਤਿਆਂ ਨੂੰ ਫਰੀਜ਼ ਕਰ ਲਿਆ ਗਿਆ ਅਤੇ ਬੈਲਜ਼ੀਅਮ 'ਚ ਸਥਿਤ ਉਸ ਦੇ ਕੰਪਨੀ ਨੂੰ ਦਿਵਾਲਿਆ ਐਲਾਨ ਕਰ ਦਿੱਤਾ ਗਿਆ ਹੈ। 
ਇਸ ਤੋਂ ਬਾਅਦ ਵੀ ਨੀਰਵ ਮੋਦੀ ਦਾ ਬਿਜ਼ਨੈੱਸ ਕਮੋਬੇਸ਼ ਪਹਿਲਾਂ ਦੀ ਹੀ ਤਰ੍ਹਾਂ ਚੱਲ ਰਿਹਾ ਹੈ। 
ਭਾਰਤੀ ਅਥਾਰਟੀਜ਼ ਨੇ ਬ੍ਰਸਲਜ਼ 'ਚ ਸਥਿਤ ਸਾਰੇ ਬੈਂਕਾਂ ਅਤੇ ਫਾਈਨੈਂਸ਼ਨਲ ਇੰਸਟੀਚਿਊਸ਼ਨ ਨੂੰ ਮੋਦੀ ਦੇ ਖਿਲਾਫ ਜਾਂਚ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ ਅਤੇ ਉਸ ਨਾਲ ਸੰਬੰਧਤ ਸਭ ਤਰ੍ਹ੍ਹਾਂ ਦੇ ਟਰਾਂਸਜੈਕਸ਼ਨ ਨੂੰ ਬਲਾਕ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਸਾਡੇ ਸਹਿਯੋਗੀ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਕਦਮਾਂ ਤੋਂ ਬਾਅਦ ਵੀ ਮੋਦੀ ਦੇ ਬਿਜ਼ਨੈੱਸ 'ਤੇ ਬਹੁਤ ਅਸਰ ਨਹੀਂ ਪਇਆ ਹੈ। ਇਸ ਦਾ ਕਾਰਨ ਇਹ ਹੈ ਕਿ ਨੀਰਵ ਮੋਦੀ ਆਪਣੇ ਪਿਤਾ ਅਤੇ ਹੋਰ ਸਹਿਯੋਗੀਆਂ ਦੇ ਰਾਹੀਂ ਬਿਜ਼ਨੈੱਸ ਚਲਾ ਰਿਹਾ ਹੈ। 
ਮੋਦੀ ਅਤੇ ਉਸ ਦੇ ਪਰਿਵਾਰ ਨਾਲ ਜੁੜੀਆਂ ਕਰੀਬ 23 ਸਹਿਯੋਗੀ ਕੰਪਨੀਆਂ ਸਿੰਗਾਪੁਰ, ਅਮਰੀਕਾ, ਰੂਸ, ਹਾਂਗਕਾਂਗ, ਬੈਲਜ਼ੀਅਮ, ਫਰਾਂਸ, ਮਕਾਊ, ਯੂ.ਏ.ਈ. ਅਤੇ ਅਰਮੀਨੀਆ 'ਚ ਰਜਿਸਟਰਡ ਹੈ। ਪ੍ਰੋਡਕਸ਼ਨ ਡਾਇਰੈਕਟੋਰੇਟ ਅਤੇ ਸੀ.ਬੀ.ਆਈ. ਦੀ ਮੰਗ 'ਤੇ ਭਾਰਤ ਸਰਕਾਰ ਨੇ 24 ਫਰਵਰੀ ਨੂੰ ਨੀਰਵ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਹ ਯੂਰਪੀ ਦੇਸ਼ਾਂ ਦੀ ਯਾਤਰਾ ਕਰਦਾ ਹੈ। ਸੀ.ਬੀ.ਆਈ. ਅਤੇ ਈ.ਡੀ. ਨੇ ਨੀਰਵ ਮੋਦੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਨਾਲ ਸੰਪਰਕ ਕੀਤਾ ਹੈ। ਅਜੇ ਇੰਟਰਪੋਲ ਨੇ ਇਸ ਤੇ ਕੋਈ ਫੈਸਲਾ ਨਹੀਂ ਲਿਆ ਹੈ। 
ਫਿਲਹਾਲ ਵਿਦੇਸ਼ ਮੰਤਰਾਲੇ ਨੇ ਬੈਲਜ਼ੀਅਮ, ਯੂਕੇ ਅਤੇ ਫਰਾਂਸ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਨੀਰਵ ਮੋਦੀ ਦੀ ਲੁਕੇਸ਼ਨ ਅਤੇ ਉਸ ਦੀ ਮੂਵਮੈਂਟ ਦੇ ਬਾਰੇ ਚ ਭਾਰਤੀ ਏਜੰਸੀਆਂ ਨੂੰ ਦੱਸੇ। ਇਸ ਤੋਂ ਇਲਾਵਾ ਨੀਰਵ ਦੀਆਂ ਯਾਤਰਾਵਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਮੁੰਬਈ ਦੀ ਇਕ ਅਦਾਲਤ ਨੇ ਨੀਰਵ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਹਾਸਲ ਕਰਨ ਤੋਂ ਬਾਅਦ ਈ.ਡੀ. ਵਲੋਂ ਬ੍ਰਿਟੇਨ ਤੋਂ ਨੀਰਵ ਮੋਦੀ ਦੀ ਹਵਾਲਗੀ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਸਕਦੀ ਹੈ।


Related News