ਆਂਡਿਆਂ ਦੀਆਂ ਕੀਮਤਾਂ ਫਿਰ ਆਈ ਤੇਜ਼ੀ, ਦੋ ਹਫ਼ਤਿਆਂ 20% ਤੋਂ ਜ਼ਿਆਦਾ ਵਧੇ ਭਾਅ

Tuesday, Nov 10, 2020 - 06:25 PM (IST)

ਆਂਡਿਆਂ ਦੀਆਂ ਕੀਮਤਾਂ ਫਿਰ ਆਈ ਤੇਜ਼ੀ, ਦੋ ਹਫ਼ਤਿਆਂ 20% ਤੋਂ ਜ਼ਿਆਦਾ ਵਧੇ ਭਾਅ

ਨਵੀਂ ਦਿੱਲੀ — ਪਿਛਲੇ ਕੁਝ ਦਿਨਾਂ ਤੋਂ ਅੰਡਿਆਂ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਨਵਰਾਤਰੀ ਤੋਂ ਪਹਿਲਾਂ ਹੋਲਸੇਲ ਵਿਚ 530 ਰੁਪਏ ਦੇ 100 ਅੰਡੇ ਵੇਚੇ ਜਾ ਰਹੇ ਸਨ। ਪਰ ਨਵਰਾਤਰੀ ਅਤੇ ਦੁਸਹਿਰੇ ਤੋਂ ਬਾਅਦ ਅਚਾਨਕ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ। ਅੰਡਾ 440 ਰੁਪਏ ਦੀ ਦਰ 'ਤੇ ਆ ਗਿਆ। ਖੁੱਲੇ ਬਾਜ਼ਾਰ ਵਿਚ ਇਹ 420 ਰੁਪਏ ਤੱਕ ਵੀ ਵਿਕਿਆ। ਇਹ ਵੱਖਰੀ ਗੱਲ ਹੈ ਕਿ ਪ੍ਰਚੂਨ ਵਿਕਰੇਤਾਵਾਂ ਦੇ ਅੰਡਿਆਂ ਦੀਆਂ ਕੀਮਤਾਂ ਬਹੁਤ ਜਲਦੀ ਨਹੀਂ ਬਦਲਦੀਆਂ। ਹੁਣ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਅੰਡਿਆਂ ਦੀਆਂ ਕੀਮਤਾਂ ਇਕ ਵਾਰ ਫਿਰ ਵਧਣ ਲੱਗੀਆਂ ਹਨ। ਹੁਣ ਹੌਲੀ-ਹੌਲੀ ਅੰਡਾ ਵਾਪਸ ਆਪਣੇ ਪੁਰਾਣੇ ਭਾਅ 'ਤੇ ਜਾ ਰਿਹਾ ਹੈ।

ਅਚਾਨਕ ਕਿਉਂ ਵਧ ਰਹੀਆਂ ਹਨ ਅੰਡਿਆਂ ਦੀਆਂ ਕੀਮਤਾਂ 

ਨਵਰਾਤਰੀ ਦੌਰਾਨ ਬਹੁਤ ਸਾਰੇ ਕਾਰੋਬਾਰੀਆਂ ਨੇ ਆਂਡਾ ਸਟੋਰ ਕਰ ਲਿਆ ਸੀ। ਇਕ ਤਾਂ ਨਵਰਾਤਰੀ ਵਿਚ ਵਿਕਰੀ ਘੱਟ ਜਾਂਦੀ ਹੈ ਦੂਜਾ ਇਸ ਅਫਵਾਹ ਨਾਲ ਵੀ ਰੇਟਾਂ ਵਿਚ ਵਾਧਾ ਹੋਇਆ ਹੈ। ਕੁਝ ਲੋਕਾਂ ਨੇ ਅੰਡਿਆਂ ਦਾ ਭੰਡਾਰਨ ਕੀਤਾ ਹੈ। ਪਰ ਜਦੋਂ ਨਵਰਾਤਰੇ ਖ਼ਤਮ ਹੋਏ ਤਾਂ ਅੰਡੇ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਕੱਢਣ ਦੀ ਪ੍ਰਕਿਰਿਆ ਵਿਚ ਮਾਰਕੀਟ ਕੀਮਤ ਨਾਲੋਂ ਘੱਟ ਰੇਟ 'ਤੇ ਵੇਚ ਦਿੱਤਾ ਗਿਆ।

ਇਹੀ ਕਾਰਨ ਸੀ ਕਿ ਬਾਜ਼ਾਰ ਦੀ ਕੀਮਤ ਕੁਝ ਹੋਰ ਸੀ, ਜਦੋਂ ਕਿ ਪੋਲਟਰੀ ਦੇ ਮਾਲਕ ਕੁਝ ਹੋਰ ਕੀਮਤ 'ਤੇ ਅੰਡੇ ਵੇਚਣ ਲਈ ਮਜ਼ਬੂਰ ਹੋਏ। ਹੁਣ ਨਵਰਾਤਰੀ ਸਟਾਕ ਖ਼ਤਮ ਹੋ ਗਿਆ ਹੈ ਅਤੇ ਅੰਡਾ ਆਪਣੀ ਪੁਰਾਣੀ ਸਥਿਤੀ 'ਤੇ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ- ਇਨ੍ਹਾਂ ਸਰਕਾਰੀ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ: ਖ਼ਤਮ ਕੀਤੇ ਚਾਰਜ, ਸਸਤਾ ਕੀਤਾ ਕਰਜ਼ਾ

ਦੇਸ਼ ਵਿਚ ਅੰਡਿਆਂ ਦੀ ਕੀਮਤ 

ਅੰਡਿਆਂ ਦੀ ਗੱਲ ਕਰੀਏ ਤਾਂ ਬਰਵਾਲਾ ਮੰਡੀ ਦਾ ਨਾਮ ਦੇਸ਼ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ। ਅੱਜ ਬਰਵਾਲਾ ਮੰਡੀ ਵਿਚ 100 ਅੰਡਿਆਂ ਦੀ ਦਰ 490 ਰੁਪਏ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਮੰਡੀ ਅਜਮੇਰ ਵਿਚ ਅੰਡਿਆਂ ਦੀ ਦਰ 25 ਰੁਪਏ ਦੇ ਵਾਧੇ ਨਾਲ 495 ਰੁਪਏ ਹੋ ਗਈ। ਇੰਦੌਰ 'ਚ ਇਹ ਰੇਟ 495 ਰੁਪਏ ਸੀ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਆਂਡਾ ਫਿਰ ਆਪਣੇ ਪੁਰਾਣੇ ਰੇਟ 520 ਤੋਂ 540 ਰੁਪਏ ਦੇ ਰੇਟ ਤੱਕ ਪਹੁੰਚ ਜਾਵੇਗਾ। ਜਿਸਦਾ ਅਰਥ ਹੈ ਕਿ ਅੰਡੇ ਦੀ ਪ੍ਰਚੂਨ ਬਾਜ਼ਾਰ ਵਿਚ 7 ਤੋਂ 8 ਰੁਪਏ ਵਿਚ ਵਿਕਣ ਦੀ ਉਮੀਦ ਹੈ।

ਇਹ ਵੀ ਪੜ੍ਹੋ-  ਖ਼ੁਸ਼ਖ਼ਬਰੀ! ਕੇਂਦਰ ਸਰਕਾਰ ਨੇ ਨਵੀਂ ਯੋਜਨਾ ਨੂੰ ਦਿੱਤੀ ਮਨਜ਼ੂਰੀ, ਲੱਖਾਂ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ

ਨਵੰਬਰ ਵਿਚ ਅੰਡਿਆਂ ਦੀ ਪ੍ਰਚੂਨ ਵਿਕਰੀ 7 ਰੁਪਏ ਤੋਂ ਸ਼ੁਰੂ ਹੋ ਕੇ ਪ੍ਰਤੀ ਅੰਡਾ 8 ਰੁਪਏ ਤਕ ਜਾ ਸਕਦੀ ਹੈ। ਇਸ ਦੇ ਨਾਲ ਹੀ ਅੰਡਾ ਵਪਾਰੀ ਦਾਅਵਾ ਕਰਦੇ ਹਨ ਕਿ ਫਰਵਰੀ 2021 ਤੱਕ ਅੰਡਿਆਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ ਪਰ ਘੱਟ ਨਹੀਂ ਹੋਵੇਗਾ।
ਕਿਸੇ ਵੀ ਪੋਲਟਰੀ ਫਾਰਮ ਵਿਚ ਜਾ ਕੇ ਦੇਖ ਸਕਦੇ ਹੋ। ਹਰ ਕਿਸੇ ਕੋਲ ਸਿਰਫ਼ 40 ਤੋਂ 45 ਪ੍ਰਤੀਸ਼ਤ ਮੁਰਗੇ ਬਚੇ ਹਨ। ਬਾਕੀ ਕੁਕੜੀ ਪਹਿਲਾਂ ਹੀ ਕੋਰੋਨਾ ਆਫ਼ਤ ਦੀ ਭੇਂਟ ਚੜ੍ਹ ਚੁੱਕੀਆਂ ਹਨ। ਇਸ ਸਮੇਂ ਦੌਰਾਨ ਅੰਡੇ ਦੇਣ ਵਾਲੇ ਮੁਰਗੇ ਵੀ ਖਰਚੇ ਕਰਨ ਵਿਚ ਅਸਮਰਥਾ ਕਾਰਨ ਵੇਚੇ ਜਾਂ ਜ਼ਮੀਨ ਵਿਚ ਦੱਬ ਦਿੱਤੇ ਗਏ। ਸਰਦੀਆਂ ਸ਼ੁਰੂ ਹੁੰਦਿਆਂ ਹੀ ਹੁਣ ਅੰਡਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ, ਪਰ ਪੋਲਟਰੀ ਮੰਗ ਅਨੁਸਾਰ ਅੰਡੇ ਦੀ ਸਪਲਾਈ ਨਹੀਂ ਕਰ ਪਾ ਰਹੀ ਹੈ।

ਇਹ ਵੀ ਪੜ੍ਹੋ- Amazon ਦੀ ਨਵੀਂ ਸਕੀਮ, ਹੁਣੇ ਕਰੋ ਖ਼ਰੀਦਦਾਰੀ-ਮਹੀਨੇ ਬਾਅਦ ਕਰੋ ਭੁਗਤਾਨ


author

Harinder Kaur

Content Editor

Related News