ED ਨੇ Paytm ਅਤੇ ਰੇਜ਼ਰਪੇ ਸਮੇਤ ਕਈ ਕੰਪਨੀਆਂ ਦੇ 46.67 ਕਰੋੜ ਰੁਪਏ ਕੀਤੇ ਜ਼ਬਤ

09/16/2022 2:11:29 PM

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੀਨੀ ਲੋਨ ਐਪ ਮਾਮਲੇ 'ਚ ਹਾਲ ਹੀ 'ਚ ਛਾਪੇਮਾਰੀ ਤੋਂ ਬਾਅਦ EasyBuzz, Razorpay, Cashfree ਅਤੇ Paytm ਦੇ ਵੱਖ-ਵੱਖ ਬੈਂਕ ਖਾਤਿਆਂ ਅਤੇ ਵਰਚੁਅਲ ਖਾਤਿਆਂ 'ਚ ਰੱਖੇ 46.67 ਕਰੋੜ ਰੁਪਏ ਨੂੰ ਟਰੇਸ ਕਰਕੇ ਜ਼ਬਤ ਕਰ ਲਿਆ ਹੈ।

ਈਡੀ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਈਜ਼ੀਬਜ਼ ਪ੍ਰਾਈਵੇਟ ਲਿਮਟਿਡ, ਪੁਣੇ ਨੇ ਕੁੱਲ 33.36 ਕਰੋੜ ਰੁਪਏ, ਰੇਜ਼ਰਪੇ ਸਾਫਟਵੇਅਰ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੇ 8.21 ਕਰੋੜ ਰੁਪਏ, ਕੈਸ਼ਫ੍ਰੀ ਪੇਮੈਂਟਸ ਇੰਡੀਆ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੇ 1.28 ਕਰੋੜ ਰੁਪਏ ਅਤੇ ਪੇਟੀਐੱਮ. ਸਰਵਿਸਿਜ਼ ਲਿਮਟਿਡ ਨਵੀਂ ਦਿੱਲੀ ਨੂੰ 1.11 ਕਰੋੜ ਰੁਪਏ ਨਾਲ ਜ਼ਬਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur