ਕੱਚੇ ਤੇਲ ਦੀਆਂ ਕੀਮਤਾਂ ''ਚ ਹੋਏ ਵਾਧੇ ਕਾਰਨ ਘਰੇਲੂ ਕੰਪਨੀਆਂ ਨੂੰ ਹੋ ਸਕਦੇ ਭਾਰੀ ਨੁਕਸਾਨ

Tuesday, Sep 26, 2023 - 06:16 PM (IST)

ਕੱਚੇ ਤੇਲ ਦੀਆਂ ਕੀਮਤਾਂ ''ਚ ਹੋਏ ਵਾਧੇ ਕਾਰਨ ਘਰੇਲੂ ਕੰਪਨੀਆਂ ਨੂੰ ਹੋ ਸਕਦੇ ਭਾਰੀ ਨੁਕਸਾਨ

ਬਿਜ਼ਨੈੱਸ ਡੈਸਕ - ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਕਾਰਨ ਘਰੇਲੂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਪਿਛਲੀਆਂ ਕੁਝ ਤਿਮਾਹੀਆਂ ਵਿੱਚ ਹੋਏ ਮੁਨਾਫ਼ੇ ਦਾ ਮਾਰਜਿਨ ਖ਼ਤਮ ਹੋ ਸਕਦਾ ਹੈ। ਦੱਸ ਦੇਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਸ ਸਮੇਂ ਵਾਧਾ ਹੋਇਆ ਹੈ, ਜਦੋਂ ਦੇਸ਼ ਵਿੱਚ ਖਪਤਕਾਰਾਂ ਦੀ ਮੰਗ ਕਮਜ਼ੋਰ ਹੋ ਰਹੀ ਹੈ। ਨਾਲ ਹੀ ਗਲੋਬਲ ਅਰਥਵਿਵਸਥਾਵਾਂ ਵੀ ਕਮਜ਼ੋਰ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ਤੋਂ ਸਾਲ 2024 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਵਿਚਕਾਰ ਸੰਚਾਲਨ ਲਾਭ ਵਿੱਚ ਤਿੰਨ-ਚੌਥਾਈ ਵਾਧਾ ਕੰਪਨੀਆਂ ਦੇ ਮਾਰਜਿਨ ਦੇ ਇਜ਼ਾਫ਼ੇ ਨਾਲ ਹੋਇਆ ਹੈ। ਇਸ ਤੋਂ ਇਲਾਵਾ ਆਮਦਨ ਵੱਧਣ ਕਾਰਨ ਸਿਰਫ਼ ਇੱਕ ਚੌਥਾਈ ਵਾਧਾ ਹੋਇਆ ਹੈ। ਕੰਪਨੀਆਂ ਦੀ ਆਮਦਨ ਵਿੱਚ ਵਾਧੇ ਦੀ ਹੌਲੀ ਰਫ਼ਤਾਰ ਤੋਂ ਭਾਵ ਖਪਤਕਾਰਾਂ ਦੀ ਮੰਗ ਹੌਲੀ ਤੋਂ ਹੈ। ਪਿਛਲੇ 3 ਮਹੀਨਿਆਂ 'ਚ ਬ੍ਰੈਂਟ ਕਰੂਡ ਦੀ ਕੀਮਤ ਕਰੀਬ 24 ਫ਼ੀਸਦੀ ਵਧ ਕੇ 92 ਡਾਲਰ ਪ੍ਰਤੀ ਬੈਰਲ ਹੋ ਗਈ, ਜੋ ਜੂਨ ਦੇ ਅੰਤ 'ਚ ਸਿਰਫ਼ 74.9 ਡਾਲਰ ਪ੍ਰਤੀ ਬੈਰਲ ਸੀ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

 ਪਿਛਲੇ ਸਾਲ ਮਈ 'ਚ ਕੱਚੇ ਤੇਲ ਦੀ ਕੀਮਤ 122.8 ਡਾਲਰ ਪ੍ਰਤੀ ਬੈਰਲ ਸੀ, ਜੋ ਮਈ 2023 'ਚ 40 ਫ਼ੀਸਦੀ ਡਿੱਗ ਕੇ 72.6 ਡਾਲਰ ਪ੍ਰਤੀ ਬੈਰਲ 'ਤੇ ਆ ਗਈ। 2022 ਦੀ ਦੂਜੀ ਛਿਮਾਹੀ ਅਤੇ 2023 ਦੀ ਪਹਿਲੀ ਛਿਮਾਹੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਭਾਰਤੀ ਉਦਯੋਗ ਦਾ ਐਬਿਟਡਾ ਜਾਂ ਸੰਚਾਲਨ ਲਾਭ ਮਾਰਜਿਨ ਵਿੱਚ ਕਾਫ਼ੀ ਵਾਧਾ ਹੋਇਆ ਸੀ। ਬ੍ਰੈਂਟ ਕਰੂਡ ਦੀ ਕੀਮਤ ਅਤੇ ਸੂਚੀਬੱਧ ਕੰਪਨੀਆਂ ਦੇ ਓਪਰੇਟਿੰਗ ਮਾਰਜਿਨ ਵਿੱਚ ਹਮੇਸ਼ਾ 36 ਅੰਕਾਂ ਦਾ ਅੰਤਰ ਰਿਹਾ ਹੈ। ਇਸ ਦੇ ਉਲਟ, ਕੱਚੇ ਮਾਲ ਅਤੇ ਈਂਧਨ ਦੀਆਂ ਕੀਮਤਾਂ ਵਿੱਚ ਕਮੀ ਨਾਲ ਨਿਰਮਾਣ ਕੰਪਨੀਆਂ ਦੇ ਸੰਚਾਲਨ ਮਾਰਜਿਨ ਵਿੱਚ ਵਾਧਾ ਹੁੰਦਾ ਹੈ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News