700 ਪੁਆਇੰਟ ਡਿੱਗਿਆ ਡਾਓ ਜੋਨਸ, ਬਾਜ਼ਾਰ ''ਚ ਚਿੰਤਾ, ਧੜਾਧੜ ਵੇਚੇ ਜਾ ਰਹੇ ਸਟਾਕ

Friday, Aug 02, 2024 - 03:20 AM (IST)

ਵਾਸ਼ਿੰਗਟਨ : ਅਮਰੀਕੀ ਸਟਾਕ ਬਾਜ਼ਾਰ ਲਈ ਅੱਜ ਦਾ ਦਿਨ ਬਹੁਤ ਹੀ ਬੁਰਾ ਸਾਬਿਤ ਹੋਇਆ। ਵੀਰਵਾਰ ਨੂੰ ਧੜਾਧੜ ਸਟਾਕ ਵੇਚੇ ਜਾ ਰਹੇ ਹਨ। ਸਟਾਕਾਂ ਦੀ ਵਿਕਰੀ ਦੇ ਨਾਲ ਹੀ ਡਾਓ ਜੋਨਸ ਸਾਲ ਦੇ ਸਭ ਤੋਂ ਬੁਰੇ ਦਿਨ ਵੱਲ ਵਧਦਾ ਜਾ ਰਿਹਾ ਹੈ।

ਵੀਰਵਾਰ ਨੂੰ ਡਾਓ ਜੋਨਸ ਜਿਥੇ 716 ਅੰਕ ਜਾਂ 1.7 ਫੀਸਦ ਡਿੱਗਿਆ ਉਥੇ ਹੀ S&P 500 ਵਿਚ ਵੀ 1.9 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ Nasdaq ਕੰਪੋਜ਼ਿਟ ਦਾ ਸ਼ੇਅਰ ਰੇਟ 2.9 ਫੀਸਦੀ ਘਟਿਆ। ਇਸ ਦੇ ਨਾਲ ਹੀ ਰਸਲ 2000 ਇਨਡੈਕਸ, ਇਕ ਸਮਾਲ-ਕੈਪ ਬੈਂਚਮਾਰਕ ਜੋ ਕਿ ਹਾਲ ਹੀ ਵਿੱਚ ਵਧਿਆ ਹੈ, ਵੀ 2.4 ਫੀਸਦੀ ਡਿੱਗ ਗਿਆ।

ਕੁਝ ਤਾਜ਼ਾ ਅੰਕੜਿਆਂ ਨੇ ਸੰਭਾਵਿਤ ਮੰਦੀ ਅਤੇ ਇਸ ਧਾਰਨਾ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਹੈ ਕਿ ਫੈੱਡਰਲ ਰਿਜ਼ਰਵ ਵਿਆਜ ਦਰਾਂ ਵਿਚ ਕਟੌਤੀ ਕਰਨ ਵਿਚ ਬਹੁਤ ਦੇਰੀ ਹੋ ਸਕਦੀ ਹੈ। ਸ਼ੁਰੂਆਤੀ ਬੇਰੁਜ਼ਗਾਰੀ ਦੇ ਦਾਅਵਿਆਂ ਵਿੱਚ ਅਗਸਤ 2023 ਤੋਂ ਸਭ ਤੋਂ ਵੱਧ ਵਾਧਾ ਹੋਇਆ ਹੈ ਤੇ ISM ਮੈਨਿਊਫੈਕਚਰਿੰਗ ਇਨਡੈਕਸ, ਇਕ ਅਮਰੀਕੀ ਬਾਰੋਮੀਟਰ ਫੈਕਟਰੀ ਐਕਟੀਵਿਟੀ  46.8 ਡਿੱਗਿਆ, ਜੋ ਉਮੀਦ ਨਾਲੋਂ ਵੀ ਮਾੜਾ ਹੈ ਅਤੇ ਆਰਥਿਕ ਤਬਾਹਕੁੰਨ ਸੰਕੇਤ ਹੈ। ਫਰਵਰੀ ਤੋਂ ਬਾਅਦ ਪਹਿਲੀ ਵਾਰ 10-ਸਾਲ ਦੀ ਖਜ਼ਾਨਾ ਉਪਜ 4 ਫੀਸਦੀ ਤੋਂ ਹੇਠਾਂ ਰਹੀ।

ਇਹ ਕਮਜ਼ੋਰ ਡੇਟਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਫੈੱਡ ਨੇ ਆਪਣੀਆਂ ਦਰਾਂ ਦੋ ਦਹਾਕਿਆਂ ਵਿਚ ਨਾ ਘਟਾਉਣ ਦਾ ਫੈਸਲਾ ਜਾਰੀ ਰੱਖਿਆ। ਫੈੱਡ ਚੇਅਰ ਜੇਰੋਮ ਪਾਵੇਲ ਨੇ ਸਤੰਬਰ ਦੌਰਾਨ ਦਰਾਂ ਵਿਚ ਕਟੌਤੀ ਦੇ ਨਿਵੇਸ਼ਕਾਂ ਨੂੰ ਸੰਕੇਤ ਦਿੱਤੇ ਸਨ।

FWDBONDS ਦੇ ਮੁੱਖ ਅਰਥ ਸ਼ਾਸਤਰੀ ਕ੍ਰਿਸ ਰੁਪਕੀ ਨੇ ਕਿਹਾ ਕਿ ਆਰਥਿਕ ਅੰਕੜੇ ਮੰਦੀ ਦੀ ਦਿਸ਼ਾ ਵਿਚ ਘੁੰਮਦੇ ਰਹਿੰਦੇ ਹਨ। ਸਟਾਕ ਮਾਰਕੀਟ ਨੂੰ ਇਹ ਨਹੀਂ ਪਤਾ ਕਿ ਹੱਸਣਾ ਹੈ ਜਾਂ ਰੋਣਾ ਹੈ ਕਿਉਂਕਿ ਜਦੋਂ ਇਸ ਸਾਲ ਤਿੰਨ ਫੈੱਡ ਦਰਾਂ ਵਿੱਚ ਕਟੌਤੀ ਹੋ ਸਕਦੀ ਹੈ ਅਤੇ 10-ਸਾਲ ਦੇ ਬਾਂਡ ਦੀ ਪੈਦਾਵਾਰ 4.00 ਫੀਸਦੀ ਤੋਂ ਹੇਠਾਂ ਆ ਰਹੀ ਹੈ ਤਾਂ ਮੰਦੀ ਦੀਆਂ ਹਵਾਵਾਂ ਸਖ਼ਤ ਆ ਰਹੀਆਂ ਹਨ। ਸਟਾਕ ਜੋ ਇਸ ਦੌਰਾਨ ਸਭ ਤੋਂ ਵਧ ਮੰਦੀ ਦੇ ਖਤਰੇ ਵਿਚ ਹਨ ਉਨ੍ਹਾਂ ਦੇ ਸਟਾਕ ਸਭਾ ਤੋਂ ਵਧੇਰੇ ਡਿੱਗੇ ਹਨ, ਇਨ੍ਹਾਂ ਵਿਚ ਜੇਪੀ ਮੋਰਗਨ ਚੇਜ਼, ਜਿਸ ਵਿੱਚ 2 ਫੀਸਦੀ ਦਾ ਨੁਕਸਾਨ ਤੇ ਬੋਇੰਗ ਜਿਸ ਦਾ ਸ਼ੇਅਰ ਪੰਜ ਫੀਸਦੀ ਡਿੱਗਿਆ ਹੈ।

ਅਕਸਰ ਹੀ ਅਮਰੀਕੀ ਸ਼ੇਅਰ ਬਾਜ਼ਾਰ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਦਾ ਰਿਹਾ ਹੈ। ਅਜਿਹੇ ਵਿਚ ਜੇਕਰ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਇਸ ਤਰ੍ਹਾਂ ਦੀ ਗਿਰਾਵਟ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਭਾਰਤੀ ਸ਼ੇਅਰ ਬਾਜ਼ਾਰ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।


Inder Prajapati

Content Editor

Related News