DLF ਪ੍ਰਮੋਟਰ ਨੇ ਕਿਰਾਇਆ ਇਕਾਈ ''ਚ ਪੂਰੀ ਹਿੱਸੇਦਾਰੀ ਵੇਚੀ

Saturday, Aug 26, 2017 - 11:02 AM (IST)

DLF ਪ੍ਰਮੋਟਰ ਨੇ ਕਿਰਾਇਆ ਇਕਾਈ ''ਚ ਪੂਰੀ ਹਿੱਸੇਦਾਰੀ ਵੇਚੀ

ਨਵੀਂ ਦਿੱਲੀ—ਡੀ. ਐੱਲ. ਐੱਫ. ਗਰੁੱਪ ਨੇ ਪ੍ਰਮੋਟਰ ਕੰਪਨੀ ਦੀ ਕਿਰਾਇਆ ਕਾਰੋਬਾਰ ਚਲਾਉਣ ਵਾਲੀ ਇਕਾਈ 'ਚ ਆਪਣੀ ਪੂਰੀ 40 ਫੀਸਦੀ ਹਿੱਸੇਦਾਰੀ 11,900 ਕਰੋੜ ਰੁਪਏ 'ਚ ਵੇਚੇਗੀ। ਦੇਸ਼ ਦੇ ਰੀਅਲ ਅਸਟੇਟ ਖੇਤਰ 'ਚ ਸਭ ਤੋਂ ਵੱਡਾ ਸੌਦਾ ਹੈ। 
ਸੌਦੇ ਮੁਤਾਬਕ ਕੰਪਨੀ ਦੇ ਪ੍ਰਮੋਟਰ ਕੇ.ਪੀ. ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਡੀ. ਐੱਲ. ਐੱਫ. ਸਾਈਬਰ ਸਿਟੀ ਡੈਵਲਪਰਸ ਲਿ. (ਡੀ. ਸੀ. ਸੀ. ਡੀ. ਐੱਲ) 'ਚ ਸ਼ੁੱਧ ਰੂਪ ਨਾਲ ਆਪਣੀ 33.34 ਫੀਸਦੀ ਹਿੱਸੇਦਾਰੀ ਸਿੰਗਾਪੁਰ ਦੇ ਸਰਕਾਰੀ ਸੰਪਤੀ ਫੰਡ ਜੀ. ਆਈ. ਸੀ. ਨੂੰ 8,900 ਕਰੋੜ ਰੁਪਏ 'ਚ ਵੇਚੇਗਾ। ਬਾਕੀ ਹਿੱਸੇਦਾਰੀ ਨੂੰ ਸਿੰਗਾਪੁਰ ਦੀ ਕੰਪਨੀ ਨਾਲ ਡੀ. ਸੀ. ਸੀ. ਡੀ. ਐੱਲ. ਕਰੀਬ 3,000 ਕਰੋੜ ਰੁਪਏ ਵਾਪਸ ਖਰੀਦੇਗੀ। 
ਇਸ ਲਿਹਾਜ਼ ਨਾਲ ਪ੍ਰਮੋਟਰ ਨੂੰ ਟੈਕਸ ਤੋਂ ਬਾਅਦ ਸ਼ੁੱਧ ਰੂਪ ਨਾਲ 10,000 ਕਰੋੜ ਰੁਪਏ ਪ੍ਰਾਪਤ ਹੋਣਗੇ ਅਤੇ ਇਸ ਰਾਸ਼ੀ ਦਾ ਵੱਡਾ ਹਿੱਸਾ ਕਰਜ਼ ਭੁਗਤਾਨ ਲਈ ਡੀ. ਐੱਲ. ਐੱਫ. ਲਿ. 'ਚ ਨਿਵੇਸ਼ ਕੀਤਾ ਜਾਵੇਗਾ। ਜ਼ਮੀਨ ਜਾਇਦਾਦ ਦੇ ਵਿਕਾਸ ਨਾਲ ਜੁੜੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਡੀ. ਐੱਲ. ਐੱਫ. ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਅੱਜ ਸੂਚਿਤ ਕੀਤਾ ਕਿ ਬੋਰਡ ਨੇ ਸ਼ੇਅਰ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ।


Related News