ਜੁਲਾਈ-ਸਤੰਬਰ ਤਿਮਾਹੀ ''ਚ 38,320 ਅਰਬ ਰੁਪਏ ਦੇ ਹੋਏ ਡਿਜੀਟਲ ਲੈਣ-ਦੇਣ : ਰਿਪੋਰਟ
Tuesday, Dec 06, 2022 - 12:55 PM (IST)
ਨਵੀਂ ਦਿੱਲੀ- ਡਿਜੀਟਲੀਕਰਨ 'ਤੇ ਜ਼ੋਰ ਦੇ ਨਾਲ ਦੇਸ਼ 'ਚ ਡਿਜੀਟਲ ਲੈਣ-ਦੇਣ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਾਲ ਜੁਲਾਈ-ਸਤੰਬਰ ਤਿਮਾਹੀ 'ਚ ਯੂ.ਪੀ.ਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ), ਡੈਬਿਟ ਅਤੇ ਕ੍ਰੈਡਿਟ ਕਾਰਡ ਅਤੇ ਮੋਬਾਈਲ ਵਾਲੇਟ ਵਰਗੇ ਪ੍ਰੀਪੇਡ ਭੁਗਤਾਨ ਉਤਪਾਦਾਂ ਦੇ ਰਾਹੀਂ 38,320 ਅਰਬ ਰੁਪਏ ਦੇ ਡਿਜੀਟਲ ਲੈਣ-ਦੇਣ ਹੋਏ ਹਨ। ਵਿੱਤੀ ਤਕਨਾਲੋਜੀ ਕੰਪਨੀ ਵਰਲਡਲਾਈਨ ਇੰਡੀਆ ਨੇ ਇਕ ਰਿਪੋਰਟ 'ਚ ਇਹ ਗੱਲ ਕਹੀ ਹੈ। ਮੁੱਲ ਅਤੇ ਮਾਤਰਾ ਦੋਵਾਂ ਹਿਸਾਬ ਨਾਲ ਡਿਜੀਟਲ ਲੈਣ-ਦੇਣ 'ਚ ਯੂ.ਪੀ.ਆਈ ਅਧਾਰਿਤ ਲੈਣ-ਦੇਣ ਦਾ ਦਬਦਬਾ ਹੈ। ਤੀਜੀ ਤਿਮਾਹੀ ਲਈ ਇੰਡੀਆ ਡਿਜੀਟਲ ਭੁਗਤਾਨ ਰਿਪੋਰਟ ਦੇ ਅਨੁਸਾਰ ਯੂ.ਪੀ.ਆਈ ਦੁਆਰਾ ਕੁੱਲ 32,500 ਅਰਬ ਰੁਪਏ ਦੇ 19.65 ਅਰਬ ਲੈਣ-ਦੇਣ ਹੋਏ।
ਰਿਪੋਰਟ 'ਚ ਕਿਹਾ ਗਿਆ ਹੈ, ਸਾਲਾਨਾ ਆਧਾਰ 'ਤੇ ਲੈਣ-ਦੇਣ ਗਿਣਤੀ ਅਤੇ ਮੁੱਲ ਦੋਵੇਂ ਲਗਭਗ ਦੁੱਗਣੇ ਹੋਏ ਹਨ। ਸੰਖਿਆ ਦੇ ਮਾਮਲੇ 'ਚ 2022 ਦੀ ਤੀਜੀ ਤਿਮਾਹੀ 'ਚ 88 ਫੀਸਦੀ ਅਤੇ ਮੁੱਲ ਦੇ ਮਾਮਲੇ 'ਚ 71 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਵਰਲਡਲਾਈਨ ਦੇ ਮੁੱਖ ਕਾਰਜਪਾਲਕ ਅਧਿਕਾਰੀ ਰਮੇਸ਼ ਨਰਸਿਮਹਨ ਨੇ ਕਿਹਾ, “ਡਿਜੀਟਲ ਭੁਗਤਾਨ ਹੌਲੀ-ਹੌਲੀ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ। ਹਰੇਕ ਤਿਮਾਹੀ ਦੇ ਨਾਲ ਡਿਜੀਟਲ ਭੁਗਤਾਨ ਤੇਜ਼ੀ ਨਾਲ ਵਧ ਰਿਹਾ ਹੈ।
ਯੂ.ਪੀ.ਆਈ. ਕਾਰਡ, ਕਾਰਡ, ਪ੍ਰੀਪੇਡ ਭੁਗਤਾਨ ਉਤਪਾਦ ਜਿਵੇਂ ਪ੍ਰਸਿੱਧ ਭੁਗਤਾਨ ਸਾਧਨ ਪਹਿਲਾਂ ਹੀ ਇੱਕ ਤਿਮਾਹੀ 'ਚ 23 ਅਰਬ ਤੋਂ ਵੱਧ ਲੈਣ-ਦੇਣ ਹੋ ਰਹੇ ਹਨ। ਰਿਪੋਰਟ ਮੁਤਾਬਕ ਮੁੰਬਈ, ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਚੋਟੀ ਦੇ ਪੰਜ ਰਾਜ ਹਨ ਜਿੱਥੇ ਸਭ ਤੋਂ ਵੱਧ ਡਿਜੀਟਲ ਲੈਣ-ਦੇਣ ਹੋਏ। ਇਸ ਸੂਚੀ 'ਚ ਬੈਂਗਲੁਰੂ ਸਭ ਤੋਂ ਉੱਪਰ ਹੈ।