Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ
Thursday, Aug 31, 2023 - 11:15 AM (IST)
ਮੁੰਬਈ (ਭਾਸ਼ਾ)– ਹਵਾਬਾਜ਼ੀ ਰੈਗੂਲੇਟਰ DGCA ਨੇ Air India ਦੀ ਮੁੰਬਈ ਸਥਿਤ ਬੋਇੰਗ ਪਾਇਲਟ ਸਿਖਲਾਈ ਯੂਨਿਟ ’ਤੇ ਪਾਬੰਦੀ ਲਾਉਣ ਤੋਂ ਬਾਅਦ ਏਅਰਲਾਈਨ ਦੇ ਹੈਦਰਾਬਾਦ ਸਥਿਤ ਏਅਰਬਸ ਏ-320 ਪਾਇਲਟ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਏਅਰਕਰਾਫਟ ਸਿਮੂਲੇਟਰ ਸਿਖਲਾਈ ਕੇਂਦਰ ਦੇ ਨਿਰੀਖਣ ਦੌਰਾਨ ਮਿਲੀਆਂ ਖਾਮੀਆਂ ਦੇ ਆਧਾਰ ’ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਇਹ ਕਦਮ ਉਠਾਇਆ ਹੈ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਇਕ ਸੂਤਰ ਨੇ ਕਿਹਾ ਕਿ ਨਿਰੀਖਣ ਦੌਰਾਨ ਕੁੱਝ ਖਾਮੀਆਂ ਪਾਏ ਜਾਣ ਤੋਂ ਬਾਅਦ DGCA ਨੇ ਹੁਣ ਏ-320 ਪਾਇਲਟਾਂ ਲਈ ਸੰਚਾਲਿਤ Air India ਦੀ ਇਕਾਈ ਵਿੱਚ ਸਿਮੂਲੇਟਰ ਸਿਖਲਾਈ ਗਤੀਵਿਧੀਆਂ ’ਤੇ ਰੋਕ ਲਾ ਦਿੱਤੀ ਹੈ। ਇਸ ਤਰ੍ਹਾਂ ਤਿੰਨ ਦਿਨਾਂ ਵਿੱਚ ਹੀ ਏਅਰ ਇੰਡੀਆ ਦੇ ਦੋਵੇਂ ਜਹਾਜ਼ ਸਿਮੂਲੇਟਰ ਸਿਖਲਾਈ ਕੇਂਦਰਾਂ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ। ਇਸ ਨਾਲ Air India ਲਈ ਸੰਚਾਲਨ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਏਅਰਲਾਈਨ ਆਪਣੇ ਸਿਖਲਾਈ ਕੇਂਦਰਾਂ ਵਿੱਚ ਵਾਈਡ ਅਤੇ ਨੈਰੋ ਦੋਹਾਂ ਤਰ੍ਹਾਂ ਦੇ ਜਹਾਜ਼ਾਂ ਦੀ ਸਿਖਲਾਈ ਆਪਣੇ ਪਾਇਲਟਾਂ ਨੂੰ ਨਹੀਂ ਦੇ ਸਕੇਗੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਇਸ ਤੋਂ ਪਹਿਲਾਂ DGCA ਨੇ Air India ਦੇ ਮੁੰਬਈ ਸਥਿਤ ਬੋਇੰਗ ਪਾਇਲਟ ਸਿਖਲਾਈ ਕੇਂਦਰ ’ਤੇ ਵੀ ਪਾਬੰਦੀ ਲਾ ਦਿੱਤੀ ਸੀ। ਏਅਰ ਇੰਡੀਆ ਦੀਆਂ 2 ਪ੍ਰਮੁੱਖ ਸਿਮੂਲੇਟਰ ਸਿਖਲਾਈ ਸਹੂਲਤਾਂ ਮੁੰਬਈ ਅਤੇ ਹੈਦਰਾਬਾਦ ’ਚ ਹਨ। ਮੁੰਬਈ ਇਕਾਈ ਆਪਣੇ ਚੌੜੇ ਆਕਾਰ ਵਾਲੇ ਬੋਇੰਗ 777 ਅਤੇ ਬੀ787 ਜਹਾਜ਼ਾਂ ਦੇ ਪਾਇਲਟਾਂ ਨੂੰ ਸਿਮੂਲੇਟਰ ਸਿਖਲਾਈ ਮੁਹੱਈਆ ਕਰਨ ਲਈ ਹੈ। ਉੱਥੇ ਹੀ ਹੈਦਰਾਬਾਦ ਇਕਾਈ ’ਚ ਵਾਈਡ ਆਕਾਰ ਵਾਲੇ ਏ-320 ਜਹਾਜ਼ਾਂ ਦੇ ਪਾਇਲਟਾਂ ਲਈ ਸਿਖਲਾਈ ਸਹੂਲਤ ਮੌਜੂਦ ਹੈ। ਰੈਗੂਲੇਟਰ ਦੇ ਇਸ ਫ਼ੈਸਲੇ ’ਤੇ ਏਅਰ ਇੰਡੀਆ ਵਲੋਂ ਕੋਈ ਟਿੱਪਣੀ ਨਹੀਂ ਆਈ ਹੈ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8