ਗਲੋਬਲ ਚੁਣੌਤੀਆਂ ਦੇ ਬਾਵਜੂਦ, ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਗਿਆ ਹੈ: ਸੀਤਾਰਮਨ

Thursday, Aug 10, 2023 - 05:17 PM (IST)

ਨਵੀਂ ਦਿੱਲੀ (ਏਜੰਸੀ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ’ਤੇ ਭ੍ਰਿਸ਼ਟਾਚਾਰ ਕਾਰਨ ਇਕ ਦਹਾਕਾ ਬਰਬਾਦ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਦਾ ਭਵਿੱਖ ਵਿਕਾਸ ਪਿਛਲੇ ਨੌਂ ਸਾਲਾਂ ਵਿਚ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਸਕਾਰਾਤਮਕ ਸਥਿਤੀ ਵਿੱਚ ਹੈ ਅਤੇ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ

ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸੀਤਾਰਮਨ ਨੇ ਦਿੱਤਾ ਇਹ ਬਿਆਨ

ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸੀਤਾਰਮਨ ਨੇ ਕਿਹਾ, ''ਇਹ ਪੂਰੀ ਦੁਨੀਆ 'ਚ ਆਰਥਿਕ ਮਾਮਲਿਆਂ ਨੂੰ ਲੈ ਕੇ ਸੰਕਟ ਦਾ ਸਮਾਂ ਹੈ। ਅੱਜ ਵਿਸ਼ਵ ਅਰਥਚਾਰੇ ਨੂੰ ਉੱਚ ਮੁਦਰਾਸਫੀਤੀ ਅਤੇ ਹੌਲੀ ਵਿਕਾਸ ਦਰ ਦੀਆਂ ਦੋਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਵਿਸ਼ਵ ਅਰਥਚਾਰੇ ਦੀ ਵਿਕਾਸ ਦਰ 3 ਫੀਸਦੀ ਸੀ ਅਤੇ ਵਿਸ਼ਵ ਬੈਂਕ ਨੇ 2023 ਤੱਕ ਇਹ 2.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੈਂਕ ਆਫ ਇੰਗਲੈਂਡ ਨੇ 14 ਵਾਰ ਵਿਆਜ ਦਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂਰੋਜ਼ੋਨ ਵਿੱਚ ਉੱਚ ਮਹਿੰਗਾਈ ਦੀ ਸਥਿਤੀ ਬਣੀ ਹੋਈ ਹੈ, ਜਦਕਿ ਜਰਮਨੀ ਯੂਰਪੀਅਨ ਯੂਨੀਅਨ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਉੱਥੇ ਵੀ ਆਰਥਿਕ ਸੰਕੁਚਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

ਇਹ ਵੀ ਪੜ੍ਹੋ :  ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ

ਸੀਤਾਰਮਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵੱਡੀਆਂ ਅਰਥਵਿਵਸਥਾਵਾਂ ਹਨ ਅਤੇ ਅਸੀਂ ਉਨ੍ਹਾਂ ਦੀ ਤੁਲਨਾ ਨਹੀਂ ਕਰ ਰਹੇ ਹਾਂ ਪਰ ਜੇਕਰ ਅਸੀਂ ਚੀਨ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਖਪਤਕਾਰਾਂ ਦੀ ਮੰਗ 'ਚ ਭਾਰੀ ਗਿਰਾਵਟ ਆਈ ਹੈ ਅਤੇ ਖੜੋਤ ਦੀ ਸਥਿਤੀ ਪੈਦਾ ਹੋ ਗਈ ਹੈ। ਚੀਨ ਨੂੰ ਲੈ ਕੇ ਮੀਡੀਆ 'ਚ ਵੀ ਡੀਫਲੇਸ਼ਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਵੀ ਪਿਛਲੇ ਦਿਨੀਂ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੀ ਸਥਿਤੀ ਦੇਖਣ ਨੂੰ ਮਿਲੀ ਸੀ।

ਵਿੱਤ ਮੰਤਰੀ ਨੇ ਕਿਹਾ, ''ਭਾਰਤ ਦੀ ਅਰਥਵਿਵਸਥਾ ਨੂੰ ਇਸ ਨਜ਼ਰੀਏ ਤੋਂ ਦੇਖੋ ਤਾਂ ਸਾਲ 2013 'ਚ ਦੁਨੀਆ ਦੀਆਂ 5 ਸਭ ਤੋਂ ਨਾਜ਼ੁਕ ਅਰਥਵਿਵਸਥਾ ਦੀ ਸ਼੍ਰੇਣੀ ਵਿਚੋਂ ਨਿਕਲਦੇ ਹੋਏ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਗਿਆ ਹੈ। ਨਾਜ਼ੁਕ ਅਤੇ ਡਿੱਗਦੀ ਅਰਥਵਿਵਸਥਾ ਤੋਂ ਬਾਹਰ ਆਉਣ ਦਾ ਕਾਰਨ ਪਿਛਲੇ 9 ਸਾਲਾਂ ਦੀਆਂ ਨੀਤੀਆਂ ਅਤੇ ਆਰਥਿਕ ਸੁਧਾਰ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਅਸੀਂ ਇਸ ਸਥਿਤੀ 'ਤੇ ਪਹੁੰਚੇ ਹਾਂ।

ਸੀਤਾਰਮਨ ਨੇ ਕਿਹਾ ਕਿ ਅਮਰੀਕਾ, ਚੀਨ, ਬ੍ਰਿਟੇਨ ਵਰਗੇ ਦੇਸ਼ਾਂ ਦੀ ਆਰਥਿਕਤਾ ਹੇਠਾਂ ਜਾ ਰਹੀ ਹੈ ਅਤੇ ਭਾਰਤ ਇੱਕ ਵਿਲੱਖਣ ਸਥਿਤੀ ਵਿੱਚ ਹੈ ਜਿੱਥੇ ਇਹ ਭਵਿੱਖ ਦੇ ਵਿਕਾਸ ਨੂੰ ਲੈ ਕੇ ਸਕਾਰਾਤਮਕ ਅਤੇ ਆਸ਼ਾਵਾਦੀ ਹੈ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਸੁਧਾਰ ਪ੍ਰੋਗਰਾਮ ਨੂੰ ਅੱਗੇ ਤੋਰਿਆ ਅਤੇ ਪਿਛਲੇ ਨੌਂ ਸਾਲਾਂ ਵਿੱਚ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਦਿਆਂ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। 

ਇਹ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ ਕਿੰਨਾ ਵਸੂਲੇਗੀ ਚਾਰਜ

ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ

ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਵਿੱਤ ਮੰਤਰੀ ਨੇ ਕਿਹਾ, ''ਪਿਛਲੀ ਯੂਪੀਏ ਸਰਕਾਰ 'ਚ ਭ੍ਰਿਸ਼ਟਾਚਾਰ ਅਤੇ ਗੰਡਤੁਪ ਪੂੰਜੀਵਾਦ ਕਾਰਨ ਪੂਰਾ ਦਹਾਕਾ ਬਰਬਾਦ ਹੋ ਗਿਆ। ਪਰ ਪਿਛਲੇ ਨੌਂ ਸਾਲਾਂ ਵਿੱਚ ਮੁਸੀਬਤਾਂ ਅਤੇ ਸੰਕਟ ਨੂੰ ਸੁਧਾਰ ਅਤੇ ਮੌਕੇ ਵਿੱਚ ਬਦਲਣ ਦਾ ਕੰਮ ਕੀਤਾ ਗਿਆ।’’ ਉਨ੍ਹਾਂ ਕਿਹਾ, ‘‘ਇਹੀ ਕਾਰਨ ਹੈ ਕਿ ਅੱਜ ਦੇਸ਼ ਉੱਚ ਵਿਕਾਸ ਦਰ ਅਤੇ ਘੱਟ ਮਹਿੰਗਾਈ ਨਾਲ ਅੱਗੇ ਵੱਧ ਰਿਹਾ ਹੈ, ਜਦੋਂ ਕਿ ਪਿਛਲੀ ਯੂਪੀਏ ਸਰਕਾਰ ਦੌਰਾਨ ਉੱਚ ਮਹਿੰਗਾਈ ਅਤੇ ਇੱਕ ਘੱਟ ਵਿਕਾਸ ਦਰ ਸੀ।

ਵਿਰੋਧੀ ਧਿਰ 'ਭਾਰਤ' ਗਠਜੋੜ ਦਾ ਜ਼ਿਕਰ ਕਰਦੇ ਹੋਏ, ਸੀਤਾਰਮਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਨਾਂ 'ਚ ਬਦਲਾਅ ਸਿਰਫ ਇਸ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਗਿਆ ਸੀ ਕਿਉਂਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਨਾਮ ਲੋਕਾਂ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ, ਕ੍ਰੋਨੀ ਪੂੰਜੀਵਾਦ ਦੀ ਯਾਦ ਦਿਵਾਉਂਦਾ ਹੈ। 

ਜਨ ਧਨ ਯੋਜਨਾ, ਆਯੁਸ਼ਮਾਨ ਭਾਰਤ, ਆਵਾਸ ਯੋਜਨਾ, ਸਿਹਤ ਯੋਜਨਾ, ਨਲ ਸੇ ਜਲ ਯੋਜਨਾ, ਪਖਾਨੇ ਬਣਾਉਣ, ਮੁਦਰਾ ਕਰਜ਼ਾ ਯੋਜਨਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਯੂਪੀਏ ਦੌਰਾਨ ਜਨਤਾ ਨੂੰ ਕਿਹਾ ਜਾਂਦਾ ਸੀ ਕਿ ਕੰਮ ਹੋਵੇਗਾ, ਅੱਜ ਸਾਡੀ ਸਰਕਾਰ ਵਿੱਚ ਸਾਰੇ ਕੰਮ ਹੋ ਰਹੇ ਹਨ।

 ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ 'ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਡੀਐਮਕੇ, ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। 

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News