ਏਅਰਟੈੱਲ ਦੀ ਡਾਟਾ ਸਪੀਡ ਸਭ ਤੋਂ ਤੇਜ਼, ਨੈੱਟਵਰਕ ਲਈ ਜਿਓ ਅੱਵਲ : ਓਕਲਾ

Tuesday, Feb 12, 2019 - 09:18 PM (IST)

ਏਅਰਟੈੱਲ ਦੀ ਡਾਟਾ ਸਪੀਡ ਸਭ ਤੋਂ ਤੇਜ਼, ਨੈੱਟਵਰਕ ਲਈ ਜਿਓ ਅੱਵਲ : ਓਕਲਾ

ਨਵੀਂ ਦਿੱਲੀ-ਦੇਸ਼ ਭਰ ਦੇ 15 ਸ਼ਹਿਰਾਂ 'ਚ ਕਰਵਾਏ ਗਏ ਅਧਿਐਨ ਮੁਤਾਬਕ ਜੁਲਾਈ-ਦਸੰਬਰ 2018 ਦੌਰਾਨ ਏਅਰਟੈੱਲ ਦੀ ਡਾਟਾ ਸਪੀਡ ਸਭ ਤੋਂ ਤੇਜ਼ ਰਹੀ। ਉਥੇ ਹੀ ਨੈੱਟਵਰਕ ਕਵਰੇਜ਼ ਦੇ ਮਾਮਲੇ 'ਚ ਰਿਲਾਇੰਸ ਜਿਓ ਸਭ ਤੋਂ ਉੱਤੇ ਰਹੀ। ਦੂਰਸੰਚਾਰ ਨੈੱਟਵਰਕ ਜਾਂਚ ਕੰਪਨੀ ਓਕਲਾ ਨੇ ਆਪਣੀ ਰਿਪੋਰਟ 'ਚ ਇਹ ਗੱਲ ਕਹੀ।

PunjabKesari

ਰਿਪੋਰਟ 'ਚ ਕਿਹਾ ਗਿਆ ਕਿ ਏਅਰਟੈੱਲ 2018 ਦੀ ਤੀਜੀ ਅਤੇ ਚੌਥੀ ਤਿਮਾਹੀ 'ਚ ਦੇਸ਼ ਦਾ ਸਭ ਤੋਂ ਤੇਜ਼ ਮੋਬਾਇਲ ਸੇਵਾਪ੍ਰਦਾਤਾ ਰਿਹਾ। ਡਾਟਾ ਸਪੀਡ ਦੇ ਮਾਮਲੇ 'ਚ ਏਅਰਟੈੱਲ ਟਾਪ 'ਤੇ ਰਿਹਾ। ਡਾਊਨਲੋਡ ਅਤੇ ਅਪਲੋਡ ਦੀ ਕੁਲ ਸਪੀਡ ਦੇ ਨਾਲ ਸਾਰੇ ਨੈੱਟਵਰਕ ਸ਼੍ਰੇਣੀਆਂ 'ਚ ਉਸ ਦਾ ਸਕੋਰ 10.34 ਰਿਹਾ। 4-ਜੀ ਸ਼੍ਰੇਣੀ 'ਚ ਏਅਰਟੈੱਲ ਦਾ ਸਕੋਰ 11.23 ਫੀਸਦੀ ਰਿਹਾ। ਏਅਰਟੈੱਲ ਤੋਂ ਬਾਅਦ ਵੋਡਾਫੋਨ ਦਾ ਸਥਾਨ ਹੈ। ਵੋਡਾਫੋਨ ਦਾ ਦੋਵਾਂ ਸ਼੍ਰੇਣੀਆਂ 'ਚ ਸਕੋਰ 8.19 ਅਤੇ 9.13, ਜਿਓ ਦਾ 7.11 ਅਤੇ 7.11 ਅਤੇ ਆਈਡੀਆ ਸੈਲੂਲਰ ਦਾ ਸਕੋਰ ਕ੍ਰਮਵਾਰ 6.2 ਤੇ 7.2 ਰਿਹਾ।

PunjabKesari

ਰਿਪੋਰਟ 'ਚ ਕਿਹਾ ਗਿਆ ਹੈ ਕਿ ਨੈੱਟਵਰਕ ਕਵਰੇਜ ਦੇ ਲਿਹਾਜ਼ ਨਾਲ ਰਿਲਾਇੰਸ ਜਿਓ ਨੇ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ। ਰਿਪੋਰਟ ਮੁਤਾਬਕ ਜਿਨ੍ਹਾਂ ਖੇਤਰਾਂ 'ਚ ਸਰਵੇਖਣ ਕੀਤਾ ਗਿਆ, ਉਨ੍ਹਾਂ 'ਚ 99.3 ਫੀਸਦੀ 'ਚ ਜਿਓ ਦੀ ਹਾਜ਼ਰੀ ਰਹੀ। ਆਮ ਤੌਰ 'ਤੇ ਜਿਓ ਦੀ ਉਪਲੱਬਧਤਾ ਵਧੀਆ ਹੈ। ਯੂਜ਼ਰਸ ਨੇ 99.3 ਫੀਸਦੀ ਸਥਾਨਾਂ 'ਤੇ ਜਿਓ ਦੀ ਸੇਵਾ ਪਾਈ। ਏਅਰਟੈੱਲ ਦਾ ਨੈੱਟਵਰਕ 99.1 ਫੀਸਦੀ, ਵੋਡਾਫੋਨ ਦਾ 99 ਫੀਸਦੀ ਅਤੇ ਆਈਡੀਆ ਸੈਲੂਲਰ ਦਾ ਨੈੱਟਵਰਕ 98.9 ਫੀਸਦੀ ਸਥਾਨਾਂ 'ਤੇ ਪਾਇਆ ਹੈ। 4-ਜੀ ਸੇਵਾ ਦੇ ਆਧਾਰ 'ਤੇ ਜਿਓ ਦਾ ਨੈੱਟਵਰਕ ਸਰਵੇਖਣ ਦੀਆਂ 98 ਫੀਸਦੀ ਥਾਵਾਂ 'ਤੇ ਮੌਜੂਦ ਰਿਹਾ, ਜਦੋਂ ਕਿ ਏਅਰਟੈੱਲ ਦਾ ਨੈੱਟਵਰਕ 90 ਫੀਸਦੀ, ਵੋਡਾਫੋਨ (84.6 ਫੀਸਦੀ) ਤੇ ਆਈਡੀਆ (82.8 ਫੀਸਦੀ) ਸਥਾਨਾਂ 'ਤੇ ਰਿਹਾ।


author

Karan Kumar

Content Editor

Related News