ਚੀਨ ’ਚ ਕੋਰੋਨਾ ਨਾਲ EV ਇੰਡਸਟਰੀ ’ਤੇ ਸੰਕਟ! ਸਿਰਫ ਭਾਰਤ ਨੂੰ ਬਦਲ ਵਜੋਂ ਦੇਖ ਰਹੀ ਦੁਨੀਆ
Tuesday, Dec 27, 2022 - 12:09 PM (IST)
ਨਵੀਂ ਦਿੱਲੀ–ਚੀਨ ’ਚ ਇਕ ਵਾਰ ਮੁੜ ਕੋਰੋਨਾ ਮਹਾਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਇੱਥੇ ਰੋਜਾ਼ਨਾ ਲੱਖਾਂ ਲੋਕ ਇਨਫੈਕਟਡ ਹੋ ਰਹੇ ਹਨ। ਅਜਿਹੀ ਸਥਿਤੀ ਕਾਰਨ ਹੁਣ ਦੁਨੀਆ ਭਰ ਦੇ ਉਦੋਯਗਾਂ ’ਤੇ ਇਕ ਵਾਰ ਮੁੜ ਸੰਕਟ ਮੰਡਰਾਉਣ ਲੱਗਾ ਹੈ ਕਿਉਂਕਿ ਜ਼ਿਆਦਾਤਰ ਮੈਨੂਫੈਕਚਰਿੰਗ ਚੀਨ ’ਚ ਹੁੰਦੀ ਹੈ ਪਰ ਚੀਨ ਦੇ ਇਸ ਸੰਕਟ ਕਾਰਨ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹਨ ਜੋ ਇਕ ਵੱਡਾ ਮੈਨੂਫੈਕਚਰਿੰਗ ਹੱਬ ਬਣਨ ਨੂੰ ਨਾ ਸਿਰਫ ਤਿਆਰ ਹੈ ਸਗੋਂ ਇਸ ਰਾਹ ’ਤੇ ਕਦਮ ਵਧਾ ਚੁੱਕਾ ਹੈ। ਚੀਨ ’ਚ ਮੌਜੂਦਾ ਸੰਕਟ ਨਾਲ ਇਲੈਕਟ੍ਰਿਕ ਵਾਹਨ (ਈ. ਵੀ.) ਉਦਯੋਗ ਕੁੱਝ ਪ੍ਰਭਾਵਿਤ ਜ਼ਰੂਰ ਹੋਵੇਗਾ। ਇਸ ਇੰਡਸਟਰੀ ਨੂੰ ਸਪਲਾਈ ਚੇਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਸੰਕਟ ਦੇ ਹੱਲ ਲਈ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਕਈ ਵੱਡੀਆਂ ਭਾਰਤੀ ਕੰਪਨੀਆਂ ਚਿੱਪ ਨਿਰਮਾਣ ਤੋਂ ਲੈ ਕੇ ਹੋਰ ਪੁਰਜ਼ਿਆਂ ਦੇ ਯੂਨਿਟ ਲਗਾਉਣ ਵਾਲੀਆਂ ਕੰਪਨੀਆਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।
ਕੋਰੋਨਾ ਨਾਲ ਚੀਨ ’ਚ ਸਥਿਤੀ ਬੇਹੱਦ ਖਰਾਬ
ਟ੍ਰੋਨਟੈੱਕ ਦੇ ਸੰਸਥਾਪਕ ਅਤੇ ਸੀ. ਈ. ਓ. ਸਮਰਥ ਕੋਚਰ ਦਾ ਕਹਿਣਾ ਹੈ ਕਿ ਚੀਨ ’ਚ ਜ਼ਿਆਦਾਤਰ ਸਪਲਾਇਰ ਇਨਫੈਕਟਡ ਹਨ। ਉੱਥੇ ਸਥਿਤੀ ਕਾਫੀ ਖਰਾਬ ਹੈ। ਕਾਰਖਾਨਿਆਂ ’ਚ 50 ਫੀਸਦੀ ਕਰਮਚਾਰੀ ਕੰਮ ਕਰ ਰਹੇ ਹਨ। ਟ੍ਰੋਨਟੈੱਕ ਕਈ ਭਾਰਤੀ ਕੰਪਨੀਆਂ ’ਚੋਂ ਇਕ ਹੈ ਜੋ ਚੀਨ ’ਚ ਉਤਪਾਦਿਤ ਸੈੱਲ ਤੋਂ ਬਣੀਆਂ ਬੈਟਰੀਆਂ ਨੂੰ ਅਸੈਂਬਲ ਕਰਦੀ ਹੈ। ਟ੍ਰੋਨਟੈੱਕ ਇਨ੍ਹਾਂ ਬੈਟਰੀਆਂ ਨੂੰ ਟੂ-ਵ੍ਹੀਲਰ ਅਤੇ ਥ੍ਰੀ-ਵ੍ਹੀਲਰ ਵਾਹਨ ਨਿਰਮਾਤਾਵਾਂ ਨੂੰ ਸਪਲਾਈ ਕਰਦਾ ਹੈ।
ਟੀ. ਵੀ. ਐੱਸ. ਵਰਗੀਆਂ ਕੰਪਨੀਆਂ ਤੋਂ ਕਾਫੀ ਉਮੀਦ
ਇਸੇ ਖਬਰ ਮੁਤਾਬਕ ਭਾਰਤ ’ਚ ਸੈੱਲ ਉਤਪਾਦਕਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ। ਚੀਨ ਦਾ ਭਾਰਤੀ ਬਾਜ਼ਾਰ ’ਚ ਬੈਟਰੀ ਸਪਲਾਈ ’ਤੇ ਲਗਭਗ ਏਕਾਧਿਕਾਰ ਕੰਟਰੋਲ ਹੈ। ਪਿਛਲੇ ਵਿੱਤੀ ਸਾਲ ’ਚ ਭਾਰਤ ਵਲੋਂ ਖਪਤ ਕੀਤੇ ਗਏ ਲਿਥੀਅਮ-ਆਇਨ ਉਤਪਾਦਾਂ ’ਚੋਂ 73 ਫੀਸਦੀ ਚੀਨ ਤੋਂ ਸਨ। ਟੀ. ਵੀ. ਐੱਸ. ਮੋਟਰ ਕੰਪਨੀ ਵਰਗੇ ਕੁੱਝ ਭਾਰਤੀ ਵਾਹਨ ਨਿਰਮਾਤਾਵਾਂ ਨੇ ਸਿਰਫ ਦੇਸ਼ ਦੇ ਬਾਹਰ ਤੋਂ ਆਉਣ ਵਾਲੇ ਸੈੱਲ ਨਾਲ ਉੱਚ ਪੱਧਰ ਦਾ ਸਥਾਨਕਕਰਨ ਹਾਸਲ ਕੀਤਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।