ਕਰਾਮਪਟਨ ਗਰਵੀਜ਼ ਕੰਜ਼ਿਊਮਰ ਨੂੰ 70.8 ਕਰੋੜ ਦਾ ਮੁਨਾਫਾ

Friday, Oct 27, 2017 - 09:10 AM (IST)

ਕਰਾਮਪਟਨ ਗਰਵੀਜ਼ ਕੰਜ਼ਿਊਮਰ ਨੂੰ 70.8 ਕਰੋੜ ਦਾ ਮੁਨਾਫਾ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦਾ ਮੁਨਾਫਾ 23.3 ਫੀਸਦੀ ਵਧ ਕੇ 70.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦਾ ਮੁਨਾਫਾ 57.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦੀ ਆਮਦਨ 6.6 ਫੀਸਦੀ ਵਧ ਕੇ 959.7 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦੀ ਆਮਦਨ 899.9 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦਾ ਐਬਿਟਡਾ 103.6 ਕਰੋੜ ਰੁਪਏ ਤੋਂ ਵਧ ਕੇ 84.9 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਕਰਾਮਪਟਨ ਗਰੀਵਜ਼ ਕੰਜ਼ਿਊਮਰ ਦਾ ਐਬਿਟਡਾ ਮਾਰਜਨ 11.86 ਫੀਸਦੀ ਤੋਂ ਘੱਟ ਕੇ 8.84 ਫੀਸਦੀ ਰਿਹਾ ਹੈ।


Related News