ਦੇਸ਼ ਦਾ ਕਰੰਸੀ ਭੰਡਾਰ 2. 49 ਅਰਬ ਡਾਲਰ ਵਧ ਕੇ 719. 547 ਅਰਬ ਡਾਲਰ ’ਤੇ

Saturday, Nov 14, 2026 - 12:01 PM (IST)

ਦੇਸ਼ ਦਾ ਕਰੰਸੀ ਭੰਡਾਰ 2. 49 ਅਰਬ ਡਾਲਰ ਵਧ ਕੇ 719. 547 ਅਰਬ ਡਾਲਰ ’ਤੇ

ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 6 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 2. 49 ਅਰਬ ਡਾਲਰ ਵਧ ਕੇ 719. 547 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ. ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ 2. 691 ਅਰਬ ਡਾਲਰ ਘਟ ਕੇ 717. 056 ਅਰਬ ਡਾਲਰ ਰਹਿ ਗਿਆ ਸੀ। ਪ੍ਰਵਾਸੀ ਭਾਰਤੀਆਂ ਦੀਆਂ ਜਮ੍ਹਾਂ ਰਕਮਾਂ ’ਤੇ ਵਿਸ਼ੇਸ਼ ਰਿਆਇਤੀ ਵਟਾਂਦਰਾ ਯੋਜਨਾ (ਐੱਫ. ਸੀ. ਐੱਨ. ਆਰ. -ਬੀ. ) ਤਹਿਤ ਵੱਡੀ ਮਾਤਰਾ ’ਚ ਵਿਦੇਸ਼ੀ ਕਰੰਸੀ ਆਉਣ ਕਾਰਨ 4 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 785. 71 ਅਰਬ ਡਾਲਰ ’ਤੇ ਪਹੁੰਚ ਗਿਆ ਸੀ। ਇਸ ਯੋਜਨਾ ਰਾਹੀਂ ਬੈਂਕਾਂ ਨੇ ਲੱਗਭਗ 133 ਅਰਬ ਡਾਲਰ ਦੀ ਰਿਕਾਰਡ ਰਕਮ ਇਕੱਠੀ ਕੀਤੀ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਕਰੀਨਾ ਨੂੰ 200 ਸਾਲ ਪੁਰਾਣਾ ਪੈਂਡੈਂਟ ਪਹਿਨਣਾ ਪਿਆ ਮਹਿੰਗਾ ; ਕਾਂਗਰਸ ਬੁਲਾਰੇ ਨੇ ਭੇਜਿਆ ਕਾਨੂੰਨੀ ਨੋਟਿਸ

ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਦਾ ਜਨੂੰਨ! ਭਾਰਤੀਆਂ ਨੇ ਖ਼ਰੀਦ ਲਿਆ 720000000000 ਰੁਪਏ ਦਾ Gold

ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, 6 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦਾਂ 23. 2 ਕਰੋੜ ਡਾਲਰ ਵਧ ਕੇ 591. 35 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸੰਦਰਭ ’ਚ ਦਰਸਾਈਆਂ ਗਈਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੀਆਂ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ ਦੇ ਮੁੱਲ ’ਚ ਉਤਾਰ-ਚੜ੍ਹਾਅ ਦਾ ਅਸਰ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ :  Gold ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, Silver ਦੇ ਵੀ ਚੜ੍ਹੇ ਭਾਅ, ਜਾਣੋ ਕਿੰਨੇ ਹੋਏ ਰੇਟ

ਇਹ ਵੀ ਪੜ੍ਹੋ : ਜਲਦ ਆਉਣ ਵਾਲਾ ਹੈ Reliance Jio ਤੋਂ 20 ਗੁਣਾ ਵੱਡਾ IPO, 64.35 ਅਰਬ ਡਾਲਰ ਜੁਟਾਉਣ ਦੀ ਤਿਆਰੀ

ਆਰ. ਬੀ. ਆਈ. ਨੇ ਕਿਹਾ ਕਿ ਸਮੀਖਿਆ ਅਧੀਨ ਹਫ਼ਤੇ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 2. 205 ਅਰਬ ਡਾਲਰ ਦੇ ਤੇਜ਼ ਵਾਧੇ ਨਾਲ 104. 796 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਆਹਰਣ ਅਧਿਕਾਰ (ਐੱਸ. ਡੀ. ਆਰ. ) ਵੀ 5. 2 ਕਰੋੜ ਡਾਲਰ ਵਧ ਕੇ 18. 61 ਅਰਬ ਡਾਲਰ ਹੋ ਗਿਆ। ਆਰ. ਬੀ. ਆਈ. ਅਨੁਸਾਰ, ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ. ) ’ਚ ਭਾਰਤ ਦੀ ਰਾਖਵੀਂ ਸਥਿਤੀ 10 ਲੱਖ ਡਾਲਰ ਵਧ ਕੇ 4. 79 ਅਰਬ ਡਾਲਰ ਹੋ ਗਈ।

ਇਹ ਵੀ ਪੜ੍ਹੋ : ਕੱਲ੍ਹ ਤੋਂ ਬੈਂਕਾਂ 'ਚ ਲੰਬੀਆਂ ਛੁੱਟੀਆਂ, ਜਾਣੋ 8-29 ਨਵੰਬਰ ਤੱਕ ਕਿੱਥੇ-ਕਿੱਥੇ ਬੰਦ ਰਹਿਣਗੇ ਬੈਂਕ

ਇਹ ਵੀ ਪੜ੍ਹੋ : ਲੱਖਾਂ EPFO ​​ਪੈਨਸ਼ਨਧਾਰਕਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਵਧ ਸਕਦੀ ਹੈ ਤਿੰਨ ਗੁਣਾ, ਜਾਣੋ ਕਦੋਂ

ਇਹ ਵੀ ਪੜ੍ਹੋ : ਸਿਰਫ਼ 154 ਰੁਪਏ 'ਚ ਖ਼ਰੀਦ ਲਿਆ 2BHK ਫਲੈਟ, ਜਾਣੋ ਕਿੱਥੇ ਹੋਈ ਡੀਲ ਤੇ ਕਿੰਨੀ ਹੈ ਪ੍ਰਾਪਰਟੀ ਦੀ ਅਸਲ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News