ਚੀਨ ਦੇ ਮੁਕਬਾਲੇ ਵਿਦੇਸ਼ੀ ਨਿਵੇਸ਼ਕਾਂ ਵਧ ਆਕਰਸ਼ਿਤ ਕਰੇਗਾ ਭਾਰਤੀ ਬਾਜ਼ਾਰ
Tuesday, Jan 10, 2023 - 06:21 PM (IST)

ਨਵੀਂ ਦਿੱਲੀ - ਅਮਰੀਕਾ 'ਚ ਸਖ਼ਤ ਮੁਦਰਾ ਨੀਤੀ ਅਤੇ ਰੂਸ-ਯੂਕਰੇਨ ਯੁੱਧ ਕਾਰਨ ਪੈਦਾ ਹੋਈ ਵਿਸ਼ਵ ਆਰਥਿਕ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਸਿਹਤਮੰਦ ਆਰਥਿਕ ਵਿਕਾਸ ਦੀ ਸੰਭਾਵਨਾ ਦੇ ਆਧਾਰ 'ਤੇ 2023 ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰੇਗਾ। ਮਾਹਰਾਂ ਵਲੋਂ ਏਸ਼ੀਆ ਬਾਜ਼ਾਰ ਨੂੰ ਲੈ ਕੇ ਸਾਲ 2023 ਦਾ ਆਊਟਲੁੱਕ ਜਾਰੀ ਕੀਤਾ ਗਿਆ ਹੈ। ਇਸ ਸਾਲ ਏਸ਼ੀਆ ਦੇ ਬਾਜ਼ਾਰਂ ਨੂੰ ਚੁਣੌਤੀਪੂਰਨ ਆਰਥਿਕ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਰਪ ਇਸ ਸਮੇਂ ਭਾਰੀ ਮੰਦੀ ਦੇ ਸੰਕਟ ਵਿਚੋਂ ਲੰਘ ਰਿਹਾ ਹੈ। ਅਮਰੀਕਾ ਦੀ ਅਰਥਵਿਵਸਥਾ ਵਿਚ ਵੀ ਮੰਦੀ ਦੇ ਬੱਦਲ ਮੰਡਰਾ ਰਹੇ ਹਨ। ਇਸ ਕਾਰਨ ਨਿਵੇਸ਼ਕਾਂ ਲਈ ਭਾਰਤੀ ਬਾਜ਼ਾਰ ਨਿਵੇਸ਼ ਲਈ ਬਿਹਤਰ ਵਿਕਲਪ ਹੋ ਸਕਦਾ ਹੈ। ਇਸ ਦਾ ਸਪੱਸ਼ਟ ਕਾਰਨ ਇਹ ਹੈ ਕਿ ਕੋਵਿਡ ਨੀਤੀਆਂ ਕਾਰਨ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਚੀਨ ਵਿਚੋਂ ਬਾਹਰ ਆਉਣ ਲਈ ਤਿਆਰੀ ਕਰ ਰਹੀਆਂ ਹਨ। ਚੀਨ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਲਈ ਬਿਹਤਰ ਵਿਕਲਪ ਸਿਰਫ਼ ਭਾਰਤ ਹੀ ਰਹਿ ਜਾਂਦਾ ਹੈ। ਦੂਜੇ ਪਾਸੇ ਭਾਰਤ ਸਰਕਾਰ ਵੀ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਵਿਚ ਨਿਵੇਸ਼ ਕਰਨ ਲਈ ਕਈ ਤਰ੍ਹਾਂ ਦੀਆਂ ਰਿਆਇਤਾਂ ਦੇ ਰਹੀ ਹੈ।
ਇਕਨਾਮਿਸਟ ਨੇ ਗਲੋਬਲ ਬਿਜ਼ਨੈੱਸ ਇਨਵਾਇਰਮੈਂਟ ਰੈਂਕਿੰਗ ਵਿਚ ਭਾਰਤ ਨੂੰ ਚੀਨ ਤੋਂ ਉੱਪਰ ਸਥਾਨ ਦਿੱਤਾ ਹੈ। ਰਿਪੋਰਟ ਮੁਤਾਬਕ ਚੀਨ ਪਛੜ ਰਿਹਾ ਹੈ।
ਇਹ ਵੀ ਪੜ੍ਹੋ : ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣਿਆ ਭਾਰਤ
ਇਨ੍ਹਾਂ ਕਾਰਨਾਂ ਕਾਰਨ ਭਾਰਤ ਵਿਚ ਵਿਦੇਸ਼ੀ ਨਿਵੇਸ਼ ਵਧਣ ਦੀ ਉਮੀਦ
ਭਾਰਤ ਤੋਂ Apple iPhone ਨਿਰਯਾਤ ਸਿਰਫ਼ 9 ਮਹੀਨਿਆਂ 'ਚ ਵਧ ਕੇ ਹੋਇਆ ਦੁੱਗਣਾ
ਸਾਲ 2022 ਦੇ ਪਹਿਲੇ ਨੌਂ ਮਹੀਨਿਆਂ ਅਪ੍ਰੈਲ-ਦਸੰਬਰ ਸਮਾਂ ਮਿਆਦ ਦਰਮਿਆਨ ਭਾਰਤ ਤੋਂ ਲਗਭਗ 2.5 ਅਰਬ ਡਾਲਰ ਤੋਂ ਵੱਧ ਦੇ ਆਈਫੋਨ ਦਾ ਨਿਰਯਾਤ ਕੀਤਾ ਗਿਆ ਹੈ। ਇਹ ਅੰਕੜਾ 2021-22 ਦੀ ਇਸੇ ਮਿਆਦ ਵਿੱਚ ਨਿਰਯਾਤ ਕੀਤੇ ਆਈਫੋਨ ਨਾਲੋਂ ਲਗਭਗ ਦੁੱਗਣਾ ਹੈ।
ਸੂਤਰਾਂ ਮੁਤਾਬਕ ਫਾਕਸਕਾਨ ਟੈਕਨਾਲੋਜੀ ਗਰੁੱਪ ਅਤੇ ਵਿਸਟ੍ਰੋਨ ਕਾਰਪੋਰੇਸ਼ਨ ਨੇ 2022-23 ਦੇ ਪਹਿਲੇ ਨੌਂ ਮਹੀਨਿਆਂ 'ਚ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਐਪਲ ਉਪਕਰਣ ਵਿਦੇਸ਼ ਭੇਜੇ ਹਨ। ਇੱਕ ਹੋਰ ਐਪਲ ਲਈ ਉਤਪਾਦਨ ਬਣਾਉਣ ਵਾਲੀ ਕੰਪਨੀ Pegatron Corp. ਵੀ ਜਨਵਰੀ ਤੱਕ ਲਗਭਗ 50 ਕਰੋੜ ਡਾਲਰ ਦੇ ਉਪਕਰਣ ਨਿਰਯਾਤ ਕਰਨ ਦੀ ਤਿਆਰੀ ਵਿਚ ਹੈ।
ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣਿਆ ਭਾਰਤ
ਭਾਰਤ 'ਚ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਹ ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਬਣ ਗਿਆ ਹੈ। ਸੈਮੀਕੰਡਕਟਰ ਚਿੱਪ ਦੀ ਕਮੀ ਦੇ ਬਾਵਜੂਦ, ਪਿਛਲੇ ਸਾਲ ਯਾਨੀ 2022 ਵਿੱਚ, ਭਾਰਤ ਵਿੱਚ 42.5 ਲੱਖ ਤੋਂ ਵੱਧ ਵਾਹਨ ਵੇਚੇ ਗਏ ਸਨ। ਇਹ ਚੀਨ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ। ਕੋਰੋਨਾ ਦੇ ਦੌਰ ਤੋਂ ਬਾਅਦ ਲੋਕਾਂ ਵਿੱਚ ਨਿੱਜੀ ਵਾਹਨਾਂ ਦੀ ਮੰਗ ਵਧ ਗਈ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਟਿਵ ਮੈਨੂਫੈਕਚਰਰਜ਼ (ਸਿਆਮ) ਅਨੁਸਾਰ ਪਿਛਲੇ ਸਾਲ ਜਨਵਰੀ ਤੋਂ ਨਵੰਬਰ ਤੱਕ ਦੇਸ਼ ਵਿੱਚ 41.3 ਲੱਖ ਯੂਨਿਟ ਵੇਚੇ ਗਏ ਸਨ। ਇਨ੍ਹਾਂ ਵਿੱਚ ਯਾਤਰੀ ਅਤੇ ਵਪਾਰਕ ਵਾਹਨ ਸ਼ਾਮਲ ਹਨ। SIAM ਤਿਮਾਹੀ ਆਧਾਰ 'ਤੇ ਵਪਾਰਕ ਵਾਹਨਾਂ ਦਾ ਡਾਟਾ ਜਾਰੀ ਕਰਦਾ ਹੈ। ਇਸ ਨੇ ਅਜੇ ਅਕਤੂਬਰ-ਤਿਮਾਹੀ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ-ਭਾਰਤ ਦੇ ਵਿੱਤੀ ਸਬੰਧਾਂ ਵਿੱਚ ਕਾਲਾ ਧਨ ਹੁਣ ਕੋਈ ਮੁੱਦਾ ਨਹੀਂ : ਸਵਿਸ ਰਾਜਦੂਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।