ਸਿਵਲ ਐਵੀਏਸ਼ਨ ਰੈਗੂਲੇਟਰ ਰਿਪੋਰਟ, ਪੈਸੇਂਜਰ ਦੀਆਂ ਸ਼ਿਕਾਇਤਾਂ ''ਚ ਏਅਰ ਇੰਡੀਆ ਸਭ ਤੋਂ ਅੱਗੇ

Friday, Dec 27, 2019 - 05:11 PM (IST)

ਸਿਵਲ ਐਵੀਏਸ਼ਨ ਰੈਗੂਲੇਟਰ ਰਿਪੋਰਟ, ਪੈਸੇਂਜਰ ਦੀਆਂ ਸ਼ਿਕਾਇਤਾਂ ''ਚ ਏਅਰ ਇੰਡੀਆ ਸਭ ਤੋਂ ਅੱਗੇ

ਨਵੀਂ ਦਿੱਲੀ—ਏਅਰ ਇੰਡੀਆ ਪੈਸੇਂਜਰ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ 'ਚ ਕਾਫੀ ਪਿੱਛੇ ਹੈ। ਇਹ ਅਸੀਂ ਨਹੀਂ ਸਿਵਲ ਐਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਦੇ ਅੰਕੜੇ ਦੱਸ ਰਹੇ ਹਨ। ਸਾਲ 2018 'ਚ ਯਾਤਰੀਆਂ ਨੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਏਅਰ ਇੰਡੀਆ ਦੀ ਸਰਵਿਸੇਜ਼ ਨੂੰ ਲੈ ਕੇ ਕੀਤੀਆਂ ਹਨ।
ਡੀ.ਜੀ.ਸੀ.ਏ. ਰਿਪੋਰਟ ਮੁਤਾਬਕ ਏਅਰ ਇੰਡੀਆ ਦੇ ਕੋਲ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਆਈਆਂ ਹਨ। ਸ਼ਿਕਾਇਤਾਂ 'ਚ ਦੂਜੇ ਨੰਬਰ 'ਤੇ ਇੰਡੀਗੋ ਹੈ। ਹੁਣ ਤੱਕ 3065 ਯਾਤਰੀਆਂ ਨੇ ਏਅਰ ਸੇਵਾ ਦੀ ਸ਼ਿਕਾਇਤ ਕੀਤੀ ਹੈ ਜਿਸ 'ਚੋਂ ਹੁਣ ਤੱਕ 1136 ਸ਼ਿਕਾਇਤਾਂ ਦਾ ਹੱਲ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਯਾਤਰੀਆਂ ਨੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਬੈਗੇਜ਼ ਨੂੰ ਲੈ ਕੇ ਕੀਤੀਆਂ ਹਨ। ਨਾਲ ਹੀ ਸ਼ਿਕਾਇਤਾਂ 'ਚ ਕਸਟਮਰ ਕੇਅਰ, ਫਲਾਈਟ, ਆਪਰੇਸ਼ਨ, ਬੋਰਡਿੰਗ ਨਾ ਦੇਣ, ਕੈਂਸਿਲੇਸ਼ਨ ਵਰਗੀਆਂ ਗੱਲਾਂ ਸ਼ਾਮਲ ਹਨ। ਹਾਲਾਂਕਿ ਹਰਜ਼ਾਨਾ ਦੇਣ 'ਚ ਵੀ ਏਅਰ ਇੰਡੀਆ ਸਭ ਤੋਂ ਅੱਗੇ ਹੈ। ਹਰਜਾਨੇ ਅਤੇ ਪ੍ਰਭਾਵਿਤ ਪੈਸੇਂਜਰ ਦੇ ਰਿਫਰੈੱਸ਼ਮੈਂਟ 'ਤੇ ਏਅਰ ਇੰਡੀਆ ਨੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਹਨ।


author

Aarti dhillon

Content Editor

Related News