ਲੋਹੇ ਤੇ ਸਟੀਲ ਪਲਾਂਟਾਂ ਦੇ ਅਪਗ੍ਰੇਡੇਸ਼ਨ ਕਾਰਨ ਕਾਰਬਨ ਨਿਕਾਸੀ ''ਚ ਆ ਸਕਦੀ ਵੱਡੀ ਗਿਰਾਵਟ : ਰਿਪੋਰਟ

09/21/2023 4:42:56 PM

ਨਵੀਂ ਦਿੱਲੀ (ਭਾਸ਼ਾ) - ਜੇਕਰ ਦੁਨੀਆ ਭਰ ਦੇ ਲੋਹੇ ਅਤੇ ਸਟੀਲ ਪਲਾਂਟਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਅਪਗ੍ਰੇਡ ਕੀਤਾ ਜਾਵੇ, ਤਾਂ ਸਾਲ 2050 ਤੱਕ ਗਲੋਬਲ ਕਾਰਬਨ ਨਿਕਾਸ 'ਚ ਕਰੀਬ ਦੋ ਸਾਲਾਂ ਦੇ ਬਰਾਬਰ ਦੀ ਕਟੌਤੀ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਨੇ ਇੱਕ ਨਵੇਂ ਅਧਿਐਨ ਵਿੱਚ ਇਹ ਅਨੁਮਾਨ ਪ੍ਰਗਟ ਕੀਤਾ ਹੈ। ਯੂਕੇ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਇਸ ਅਧਿਐਨ ਵਿੱਚ ਇਹ ਪਾਇਆ ਹੈ ਕਿ ਇਸ ਪ੍ਰੋਸੈਸਿੰਗ ਪਲਾਂਟਾਂ ਨੂੰ ਨਿਸ਼ਚਿਤ ਮੁਰੰਮਤ ਦੀ ਮਿਆਦ ਤੋਂ ਪੰਜ ਸਾਲ ਪਹਿਲਾਂ ਘੱਟ ਨਿਕਾਸੀ ਤਕਨਾਲੋਜੀ ਨਾਲ ਅੱਪਗਰੇਡ ਕੀਤਾ ਜਾਂਦਾ ਹੈ, ਤਾਂ ਕਾਰਬਨ ਨਿਕਾਸ ਨੂੰ 70 ਗੀਗਾਟਨ ਤੱਕ ਘਟਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਬੰਦ ਹੋ ਸਕਦੀ ਹੈ ਅਕਾਸਾ ਏਅਰ! 43 ਪਾਇਲਟਾਂ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਮਾਮਲਾ

ਅਧਿਐਨ ਰਿਪੋਰਟ ਅਨੁਸਾਰ ਜੇਕਰ ਤੈਅ ਸਮੇਂ 'ਤੇ ਇਨ੍ਹਾਂ ਪਲਾਂਟਾਂ ਦੀ ਤਕਨਾਲੋਜੀ ਨੂੰ ਅੱਪਗ੍ਰੇਡ ਕੀਤਾ ਜਾਵੇ ਤਾਂ ਕਾਰਬਨ ਨਿਕਾਸੀ ਵਿੱਚ ਹੋਣ ਵਾਲੀ ਕਟੌਤੀ ਕਰੀਬ 60 ਗੀਗਾਟਨ ਰਹੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਵਿਸ਼ਵ ਪੱਧਰ 'ਤੇ ਸਟੀਲ ਪਲਾਂਟਾਂ 'ਚ ਸਥਾਪਿਤ ਬਲਾਸਟ ਆਕਸੀਜਨ ਫਰਨੇਸਾਂ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਲਗਭਗ 74 ਫ਼ੀਸਦੀ ਕਾਰਬਨ ਦੀ ਬਚਤ ਕੀਤੀ ਜਾ ਸਕਦੀ ਹੈ। ਖੋਜ ਟੀਮ ਨੇ ਲਗਭਗ 4,900 ਆਇਰਨ ਅਤੇ ਸਟੀਲ ਪਲਾਂਟਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਹੈ। 

ਇਹ ਵੀ ਪੜ੍ਹੋ : ਐਲਨ ਮਸਕ ਨੂੰ 54206 ਕਰੋੜ ਦਾ ਝਟਕਾ, ਮੁਕੇਸ਼ ਅੰਬਾਨੀ ਵੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ, ਜਾਣੋ ਕਿਉਂ

ਇਸ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਇਲੈਕਟ੍ਰਿਕ ਭੱਠੀਆਂ ਵਿੱਚ ਸੁਧਾਰ ਕਰਕੇ ਲਗਭਗ 16 ਫ਼ੀਸਦੀ ਕਾਰਬਨ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਦੇ ਉੱਚ ਕਾਰਬਨ ਨਿਕਾਸ ਦੇ ਕਾਰਨ, ਲੋਹੇ ਅਤੇ ਸਟੀਲ ਦਾ ਉਤਪਾਦਨ ਆਲਮੀ ਨਿਕਾਸ ਵਿੱਚ ਲਗਭਗ ਸੱਤ ਫ਼ੀਸਦੀ ਯੋਗਦਾਨ ਪਾਉਂਦਾ ਹੈ। ਖੋਜਕਰਤਾਵਾਂ ਅਨੁਸਾਰ ਸਭ ਤੋਂ ਵੱਧ ਕਾਰਬਨ-ਸਹਿਤ ਅਤੇ ਕੋਲਾ-ਆਧਾਰਿਤ ਲੋਹੇ ਅਤੇ ਸਟੀਲ ਪਲਾਂਟ ਚੀਨ, ਜਾਪਾਨ ਅਤੇ ਭਾਰਤ ਵਿੱਚ ਸਥਿਤ ਹਨ, ਜਦੋਂ ਕਿ ਪੱਛਮੀ ਏਸ਼ੀਆ ਅਤੇ ਉੱਤਰੀ ਅਮਰੀਕਾ ਦੇ ਪਲਾਂਟਾਂ ਵਿੱਚ ਕੁਦਰਤੀ ਗੈਸ ਦੀ ਵਧੇਰੇ ਵਰਤੋਂ ਕਾਰਨ ਕਾਰਬਨ ਨਿਕਾਸੀ ਘੱਟ ਹੈ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News