Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

Wednesday, Jul 19, 2023 - 04:06 PM (IST)

ਬਿਜ਼ਨਸ ਡੈਸਕ: ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ 18.8 ਮਿਲੀਅਨ ਡਾਲਰ (ਲਗਭਗ 1.5 ਅਰਬ ਰੁਪਏ) ਦਾ ਭੁਗਤਾਨ ਕਰਨ ਦੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਆਦੇਸ਼ ਦਿੱਤੇ ਗਏ ਹਨ, ਜਿਸ ਨੇ ਕਿਹਾ ਸੀ ਕਿ ਉਸਨੂੰ ਕੰਪਨੀ ਦੇ ਬੇਬੀ ਪਾਊਡਰ ਤੋਂ ਕੈਂਸਰ ਹੋਇਆ ਹੈ। ਕੈਲੀਫੋਰਨੀਆ ਦੇ ਵਿਅਕਤੀ ਨੇ ਕੈਂਸਰ ਲਈ ਕੰਪਨੀ ਦੇ ਟੈਲਕਮ ਪਾਊਡਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਕੰਪਨੀ ਨੇ ਬੇਬੀ ਪਾਊਡਰ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਛੁਪਾ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

ਦੱਸ ਦੇਈਏ ਕਿ ਕੰਪਨੀ ਵਲੋਂ ਦਿੱਤਾ ਜਾਣ ਵਾਲਾ ਜੁਰਮਾਨਾ ਭਾਰਤੀ ਕਰੰਸੀ ਮੁਤਾਬਕ ਕਰੀਬ 154 ਕਰੋੜ ਹੈ। ਅਮਰੀਕਾ ਦੇ ਓਕਲੈਂਡ ਵਿੱਚ ਡਿਫਾਲਟ ਸਟੇਟ ਕੋਰਟ ਦੀ ਜਿਊਰੀ ਮੈਂਬਰ ਨੇ ਮੰਗਲਵਾਰ (18 ਜੁਲਾਈ) ਨੂੰ ਇਸ ਸਿੱਟੇ 'ਤੇ ਪੁੱਜੀ ਕਿ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ਦੇ ਕਾਰਨ ਐਂਥਨੀ ਹਰਨਾਂਡੇਜ਼ ਵਲਾਡੇਜ਼ ਨੂੰ ਮੇਸੋਥੈਲੀਓਮਾ ਨਾਮਕ ਕੈਂਸਰ ਦੀ ਬੀਮਾਰੀ ਹੋਈ ਸੀ। 24 ਸਾਲ ਦੇ ਹਰਨਾਂਡੇਜ਼ ਨੇ ਕਿਹਾ ਹੈ ਕਿ ਬਚਪਨ ਤੋਂ ਹੀ ਉਹ ਕੰਪਨੀ ਦੇ ਟੈਲਕਮ ਪਾਊਡਰ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਛਾਤੀ ਦੇ ਨੇੜੇ ਮੇਸੋਥੈਲੀਓਮਾ ਕੈਂਸਰ ਹੋ ਗਿਆ ਹੈ।

ਇਹ ਵੀ ਪੜ੍ਹੋ : ਲਗਜ਼ਰੀ ਅਤੇ ਪ੍ਰੀਮੀਅਮ ਘਰਾਂ ਦੀ ਮੰਗ ’ਚ ਉਛਾਲ, 3-ਬੀ. ਐੱਚ. ਕੇ. ਦੇ ਫਲੈਟ ਬਣੇ ਪਹਿਲੀ ਪਸੰਦ

ਨਿਊ ਬਰੰਜ਼ਵਿਕ NJ ਵਿੱਚ ਸਥਿਤ J&J ਨੇ ਵਿਕਰੀ ਵਿੱਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ 2020 ਵਿੱਚ ਅਮਰੀਕਾ ਅਤੇ ਕੈਨੇਡਾ ਦੇ ਬਾਜ਼ਾਰ ਵਿੱਚੋਂ ਆਪਣਾ ਟੈਲਕ ਪਾਊਡਰ ਹਟਾ ਦਿੱਤਾ ਸੀ। ਦੁਨੀਆ ਦੇ ਸਭ ਤੋਂ ਵੱਡੇ ਸਿਹਤ ਸੰਭਾਲ ਉਤਪਾਦ ਨਿਰਮਾਤਾ ਨੇ ਟੈਲਕਮ ਨੂੰ ਮੱਕੀ ਦੇ ਸਟਾਰਚ-ਅਧਾਰਿਤ ਸੰਸਕਰਣ ਨਾਲ ਬਦਲ ਦਿੱਤਾ। ਕੰਪਨੀ ਇਸ ਸਾਲ ਦੇ ਆਖਰ ਤੱਕ ਦੁਨੀਆ ਭਰ ਦੇ ਬਾਜ਼ਾਰ ਤੋਂ ਟੈਲਕਮ ਪਾਊਡਰ ਵਾਲੇ ਆਪਣੇ ਸਾਰੇ ਬੇਬੀ ਪਾਊਡਰ ਨੂੰ ਹਟਾਉਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News