PF ’ਤੇ ਟੈਕਸ ਦੀ ਨਵੀਂ ਵਿਵਸਥਾ ਦੇ ਬਾਵਜੂਦ ਵੀ VPF ’ਚ ਪੈਸਾ ਲਗਾ ਕੇ ਪਾ ਸਕਦੇ ਹੋ ਸ਼ਾਨਦਾਰ ਰਿਟਰਨ

02/10/2021 5:17:41 PM

ਨਵੀਂ ਦਿੱਲੀ– ਬਜਟ 2021 ’ਚ ਪ੍ਰੋਵੀਡੈਂਟ ਫੰਡ ਦੇ ਕੰਟਰੀਬਿਊਸ਼ਨ ’ਤੇ ਟੈਕਸ ਛੋਟ ਦੀ ਮਿਆਦ 2.5 ਲੱਖ ਰੁਪਏ ਤੱਕ ਕਰ ਦੇਣ ਤੋਂ ਬਾਅਦ ਇਸ ਲਈ ਲੋਕਾਂ ਦਾ ਆਕਰਸ਼ਣ ਕੁਝ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਹੁਣ ਇਸ ’ਚ ਨਿਵੇਸ਼ ਕਰ ਕੇ ਕੋਈ ਫ਼ਾਇਦਾ ਨਹੀਂ। ਹਾਲਾਂਕਿ ਜੇ ਤੁਸੀਂ ਗੌਰ ਕਰੋ ਤਾਂ ਪਤਾ ਲਗਦਾ ਹੈ ਕਿ ਹਾਲੇ ਵੀ ਵਾਲੰਟਰੀਅਰੀ ਪ੍ਰੋਵੀਡੈਂਟ ਫੰਡ ਯਾਨੀ ਵੀ. ਪੀ. ਐੱਫ. (Voluntary Provident Fund) ਰਾਹੀਂ ਨਿਵੇਸ਼ ਕਰ ਕੇ ਤੁਸੀਂ ਬਹੁਤ ਹੀ ਸ਼ਾਨਦਾਰ ਰਿਟਰਨ ਪਾ ਸਕਦੇ ਹੋ। ਸਿਰਫ ਪਬਲਿਕ ਪ੍ਰੋਵੀਡੈਂਟ ਫੰਡ ਯਾਨੀ ਪੀ. ਪੀ. ਐੱਫ. ਹੀ ਹੈ ਜੋ ਵੀ. ਪੀ. ਐੱਫ. ਤੋਂ ਵੱਧ ਰਿਟਰਨ ਦਿੰਦਾ ਹੈ ਪਰ ਉਸ ’ਚ ਪੈਸੇ ਲਗਾਉਣ ਦੀ ਲਿਮਿਟ 1.5 ਲੱਖ ਰੁਪਏ ਹੈ।

ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼

ਟੈਕਸ ਦੇ ਬਾਵਜੂਦ ਮਿਲੇਗਾ 5.85 ਫ਼ੀਸਦੀ ਰਿਟਰਨ
ਜੇ ਤੁਸੀਂ 1.5 ਲੱਖ ਰੁਪਏ ਤੋਂ ਵੱਧ ਸਾਲਾਨਾ ਪੈਸਿਆਂ ’ਤੇ ਵੱਧ ਰਿਟਰਨ ਚਾਹੁੰਦੇ ਹੋ ਤਾਂ ਹਾਲੇ ਵੀ ਵੀ. ਪੀ. ਐੱਫ. ਤੁਹਾਡੇ ਲਈ ਫਾਇਦੇ ਦਾ ਸੌਦਾ ਸਾਬਤ ਹੋਵੇਗਾ। ਜੀ ਹਾਂ, ਟੈਕਸ ਲੱਗਣ ਦੇ ਬਾਵਜੂਦ ਉਹ ਵੀ 30 ਫ਼ੀਸਦੀ ਵਾਲੇ ਟੈਕਸ ਬ੍ਰੈਕੇਟ ’ਚ। ਜੇ ਵੀ. ਪੀ. ਐੱਫ. ਵਿਚ ਨਿਵੇਸ਼ ਤੋਂ ਬਾਅਦ ਮਿਲਣ ਵਾਲੇ ਰਿਟਰਨ ’ਤੇ 30 ਫ਼ੀਸਦੀ ਟੈਕਸ ਵੀ ਕੱਟ ਦਿਓ ਤਾਂ ਇਹ ਰਿਟਰਨ 5.85 ਫ਼ੀਸਦੀ ਆਉਂਦਾ ਹੈ ਜੋ ਸਿਰਫ ਪੀ. ਪੀ. ਐੱਫ. ਤੋਂ ਘੱਟ ਹੈ। ਇਹ ਹਾਲੇ ਵੀ ਬਾਕੀ ਫਿਕਸਡ ਇਨਕਮ ਬਦਲਾਂ ਤੋਂ ਵੱਧ ਹੈ।

ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ

ਆਓ ਇਕ ਕੈਲਕੁਲੇਸ਼ਨ ਤੋਂ ਸਮਝਦੇ ਹਾਂ
ਮੰਨ ਲਓ ਕਿ ਤੁਸੀਂ ਜਿੰਨਾ ਈ. ਪੀ. ਐੱਫ. ਰੇਟ ਹੈ, ਅੱਗੇ ਵੀ ਓਨਾ ਹੀ ਰਹਿੰਦਾ ਹੈ ਯਾਨੀ 8.5 ਫ਼ੀਸਦੀ । ਅਜਿਹੇ ’ਚ ਜੇ 30 ਫ਼ੀਸਦੀ ਟੈਕਸ ਤੋਂ ਬਾਅਦ ਵੀ ਰਿਟਰਨ ਦੇਖੀਏ ਤਾਂ 5.8 ਫ਼ੀਸਦੀ ਦਾ ਰਿਟਰਨ ਮਿਲੇਗਾ। ਇਸ ਤੋਂ ਵੱਧ ਰਿਟਰਨ ਸਿਰਫ ਪੀ. ਪੀ. ਐੱਫ. ਵਿਚ ਮਿਲ ਰਿਹਾ ਹੈ ਜੋ 7.1 ਫ਼ੀਸਦੀ ਹੈ ਪਰ ਉਸ ਵਿਚ ਨਿਵੇਸ਼ ਲਿਮਿਟ 1.5 ਲੱਖ ਰੁਪਏ ਹੈ। ਦੱਸ ਦਈਏ ਕਿ ਬਾਕੀ ਬਦਲਾਂ ’ਚ 30 ਫ਼ੀਸਦੀ ਬ੍ਰੈਕੇਟ ’ਚ ਵੀ. ਪੀ. ਐੱਫ. ਤੋਂ ਘੱਟ ਰਿਟਨ ਮਿਲਦਾ ਹੈ। ਆਰ. ਬੀ. ਆਈ. ਬਾਂਡ ’ਚ 4.9 ਫ਼ੀਸਦੀ , ਕੇ. ਵੀ. ਪੀ. ’ਚ 4.7 ਫ਼ੀਸਦੀ , ਐੱਨ. ਐੱਸ. ਸੀ. ਵਿਚ 4.7 ਫ਼ੀਸਦੀ ਅਤੇ ਬੈਂਕ ਡਿਪਾਜ਼ਿਟਸ ’ਤੇ 4.5 ਫ਼ੀਸਦੀ ਦਾ ਰਿਟਰਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਵ੍ਹਟਸਐਪ ਦੀ ਬਾਦਸ਼ਾਹਤ ਨੂੰ ਟੱਕਰ, ਭਾਰਤ ਨੇ ਤਿਆਰ ਕੀਤੀ ਸਵਦੇਸ਼ੀ ਮੈਸੇਜਿੰਗ ਐਪ ‘ਸੰਦੇਸ਼’

ਵੀ. ਪੀ. ਐੱਫ.-ਪੀ. ਪੀ. ਐੱਫ. ’ਚ ਕੀ ਫ਼ਾਇਦਾ?
ਵੀ. ਪੀ. ਐੱਫ. ਅਤੇ ਪੀ. ਪੀ. ਐੱਫ. ਦਾ ਇਕ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ 5-5 ਸਾਲ ਦੇ ਬਲਾਕਸ ’ਚ ਅੱਗੇ ਵਧਾ ਸਕਦੇ ਹੋ। ਇੰਨਾ ਹੀ ਨਹੀਂ, ਇਨ੍ਹਾਂ ’ਚੋਂ ਇਕ ਛੋਟਾ, ਵੱਡਾ ਜਾਂ ਪੂਰਾ ਹਿੱਸਾ ਕੱਢਣ ਦੀ ਫਲੈਕਸੀਬਿਲਿਟੀ ਵੀ ਹੈ। ਵੀ. ਪੀ. ਐੱਫ. ਦੇ ਮਾਮਲੇ ’ਚ ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ 3 ਸਾਲ ਤੱਕ ਪੈਸੇ ਨਹੀਂ ਕੱਢਦੇ ਹੋ ਤਾਂ ਅਕਾਊਂਟ ਇਨਆਪ੍ਰੇਟਿਵ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਸਾਂਝੀ ਕੀਤੀ ਨੌਦੀਪ ਕੌਰ ਦੇ ਦਰਦ ਨੂੰ ਬਿਆਨਦੀ ਪੇਂਟਿੰਗ, ਚੁੱਕੀ ਰਿਹਾਈ ਲਈ ਆਵਾਜ਼

ਇੰਝ ਕਰੋ ਨਿਵੇਸ਼, ਮਿਲੇਗਾ ਸ਼ਾਨਦਾਰ ਰਿਟਰਨ
ਜੋ ਲੋਕ ਵੀ. ਪੀ. ਐੱਫ. ’ਚ ਬਹੁਤ ਸਾਰਾ ਨਿਵੇਸ਼ ਕਰਦੇ ਸਨ ਅਤੇ ਹੁਣ ਟੈਕਸ ਲੱਗਣ ਤੋਂ ਬਾਅਦ ਚਿੰਤਤ ਹਨ ਉਹ ਪ੍ਰੋਵੀਡੈਂਟ ਫੰਡ ’ਚ ਕੀਤੇ ਜਾਣ ਵਾਲੇ ਜ਼ਰੂਰੀ ਨਿਵੇਸ਼ ’ਚੋਂ 2.5 ਲੱਖ ਰੁਪਏ ਘਟਾ ਦੇਣ ਤਾਂ ਕਿ ਉਹ ਇਹ ਜਾਣ ਸਕਣ ਕੇ ਵੀ. ਪੀ. ਐੱਫ. ’ਚ ਬਿਨਾਂ ਟੈਕਸ ਦੇ ਘੇਰੇ ’ਚ ਆਏ ਹੋਏ ਨਿਵੇਸ਼ ਤੋਂ ਬਾਅਦ ਕਿੰਨੀ ਰਕਮ ਬਚਦੀ ਹੈ। ਜੋ ਪੈਸੇ ਬਚਦੇ ਹਨ, ਉਨ੍ਹਾਂ ਨੂੰ ਪੀ. ਪੀ. ਐੱਫ. ’ਚ ਨਿਵੇਸ਼ ਕਰਨ ਅਤੇ ਉਸ ’ਤੇ ਟੈਕਸ ਬਚਾਉਂਦੇ ਹੋਏ ਵੱਧ ਰਿਟਰਨ ਵੀ ਹਾਸਲ ਕਰਨ। ਉਸ ਤੋਂ ਬਾਅਦ ਵੀ ਜੇ ਕੁਝ ਪੈਸੇ ਬਚ ਜਾਂਦੇ ਹਨ ਤਾਂ ਤੁਸੀਂ ਉਸ ਨੂੰ ਮੁੜ ਵੀ. ਪੀ. ਐੱਫ. ’ਚ ਲਗਾ ਸਕਦੇ ਹੋ ਕਿਉਂਕਿ ਟੈਕਸ ਲੱਗਣ ਤੋਂ ਬਾਅਦ ਵੀ ਇਹ ਬਾਕੀ ਕਈ ਬਦਲਾਂ ਤੋਂ ਚੰਗਾ ਰਿਟਰਨ ਦੇ ਰਿਹਾ ਹੈ ਅਤੇ ਨਾਲ ਹੀ ਸਰਕਾਰ ਦੀ ਗਾਰੰਟੀ ਵੀ ਹੈ।

ਇਹ ਵੀ ਪੜ੍ਹੋ: ਕਿਸਾਨੀ ਘੋਲ: ਦਿੱਲੀ ਰਵਾਨਾ ਹੋਏ ਬਿਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਮੇਤ ਇਹ ਪੰਜਾਬੀ ਕਲਾਕਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News