ਸ਼ੇਅਰ ਬਾਜ਼ਾਰ 'ਚ ਉਛਾਲ : ਸੈਂਸੈਕਸ 378 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,699 ਦੇ ਪੱਧਰ 'ਤੇ ਹੋਇਆ ਬੰਦ

Tuesday, Aug 20, 2024 - 03:52 PM (IST)

ਸ਼ੇਅਰ ਬਾਜ਼ਾਰ 'ਚ ਉਛਾਲ : ਸੈਂਸੈਕਸ 378 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,699 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਅੱਜ ਯਾਨੀ 20 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਸਾਰਾ ਦਿਨ ਵਾਧੇ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 378.18 ਅੰਕ ਭਾਵ 0.47 ਫ਼ੀਸਦੀ ਦੇ ਵਾਧੇ ਨਾਲ 80,802.86 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ ਵੀ 127.05 ਅੰਕ ਭਾਵ 0.52 ਫ਼ੀਸਦੀ ਦਾ ਵਾਧਾ ਲੈ ਕੇ 24,699 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 24 ਵਾਧੇ ਨਾਲ ਅਤੇ 6 ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਨਿਫਟੀ ਦੇ 50 ਸ਼ੇਅਰਾਂ ਵਿਚੋਂ 30 ਵਾਧੇ ਨਾਲ 10 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 1 ਸ਼ੇਅਰ ਵਿਚ ਸਥਿਰਤਾ ਦੇਖਣ ਨੂੰ ਮਿਲੀ। 

ਟਾਪ ਗੇਨਰਜ਼

ਕੋਟਕ ਬੈਂਕ, ਬਜਾਜ ਫਿਨਸਰਵ,ਬਜਾਜ ਫਾਇਨਾਂਸ, ਐਕਸਿਸ ਬੈਂਕ, ਸਨ ਫਾਰਮਾ, ਨੈਸਲੇ ਇੰਡੀਆ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਜੇਐੱਸਡਬਲਯੂ ਸਟੀਲ, ਅਡਾਨੀ ਪੋਰਟਸ, ਆਈਟੀਸੀ, ਭਾਰਤੀ ਏਅਰਟੈੱਲ

ਬਜਾਜ ਫਿਨਸਰਵ ਨੂੰ ਸੈਂਸੈਕਸ 'ਚ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਇਹ 3.26 ਫੀਸਦੀ ਵਧ ਕੇ 1602 ਰੁਪਏ 'ਤੇ ਬੰਦ ਹੋਇਆ। ਸੈਂਸੈਕਸ 'ਚ ਏਅਰਟੈੱਲ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਇਹ 1.30 ਫੀਸਦੀ ਡਿੱਗ ਕੇ 1450 ਰੁਪਏ 'ਤੇ ਬੰਦ ਹੋਇਆ।

ਸਰਸਵਤੀ ਸਾੜੀ ਦੇ ਸ਼ੇਅਰ 31 ਫੀਸਦੀ ਦੇ ਵਾਧੇ ਨਾਲ ਬੰਦ

ਸਰਸਵਤੀ ਸਾੜੀ ਡਿਪੋ ਲਿਮਟਿਡ ਦੇ ਸ਼ੇਅਰ ਬੰਬਈ ਸਟਾਕ ਐਕਸਚੇਂਜ (ਬੀਐਸਈ) 'ਤੇ 31.21% ਦੇ ਵਾਧੇ ਨਾਲ 209.95 ਰੁਪਏ 'ਤੇ ਬੰਦ ਹੋਏ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਇਹ 27.31% ਵਧ ਕੇ 203.70 ਰੁਪਏ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 1.68% ਉੱਪਰ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.84% ​​ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.29% ਹੇਠਾਂ ਹੈ।

ਸੋਮਵਾਰ ਨੂੰ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਂਸ ਇੰਡਸਟਰੀਅਲ ਔਸਤ 236.77 (0.58%) ਅੰਕ ਵਧ ਕੇ 40,896 'ਤੇ ਬੰਦ ਹੋਇਆ। ਜਦਕਿ NASDAQ 245.05 (1.39%) ਅੰਕ ਵਧ ਕੇ 17,876 'ਤੇ ਬੰਦ ਹੋਇਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ 19 ਅਗਸਤ ਨੂੰ 2,667.46 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ  1,802.92 ਕਰੋੜ ਦੇ ਸ਼ੇਅਰ ਖਰੀਦੇ। ਯਾਨੀ ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਦਿਨ ਵਿਕਰੀ ਦਾ ਰੁਝਾਨ ਦੇਖਣ ਨੂੰ ਮਿਲਿਆ।
 


 


author

Harinder Kaur

Content Editor

Related News