ਫਸ ਗਏ ਬਿਟਕੁਆਇਨ ਨਿਵੇਸ਼ਕ, 44 ਦਿਨਾਂ ’ਚ ਆਈ 30 ਫੀਸਦੀ ਦੀ ਵੱਡੀ ਗਿਰਾਵਟ

Wednesday, Nov 19, 2025 - 12:16 PM (IST)

ਫਸ ਗਏ ਬਿਟਕੁਆਇਨ ਨਿਵੇਸ਼ਕ, 44 ਦਿਨਾਂ ’ਚ ਆਈ 30 ਫੀਸਦੀ ਦੀ ਵੱਡੀ ਗਿਰਾਵਟ

ਨਵੀਂ ਦਿੱਲੀ (ਵਿਸ਼ੇਸ਼) - ਪੂਰੀ ਦੁਨੀਆ ’ਚ ਆਈ. ਟੀ. ਕੰਪਨੀਆਂ ਦੇ ਸ਼ੇਅਰਾਂ ’ਚ ਸ਼ੁਰੂ ਹੋਈ ਬਿਕਵਾਲੀ ਦੀਆਂ ਖਬਰਾਂ ਦਰਮਿਆਨ ਬਿਟਕੁਆਇਨ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਬੁਰੀ ਤਰ੍ਹਾਂ ਭਾਰੀ ਨੁਕਸਾਨ ’ਚ ਫਸ ਗਏ ਹਨ। ਬਿਟਕੁਆਇਨ ਨੇ 6 ਅਕਤੂਬਰ ਨੂੰ 1,26,272 ਡਾਲਰ ਪ੍ਰਤੀ ਬਿਟਕੁਆਇਨ ਦਾ ਕੁੱਲ-ਵਕਤੀ ਉੱਚਾ ਪੱਧਰ ਬਣਾਇਆ ਸੀ ਪਰ ਹੁਣ ਇਹ ਟੁੱਟ ਕੇ 90,000 ਡਾਲਰ ਤੋਂ ਹੇਠਾਂ ਆ ਗਿਆ ਹੈ।

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਰਿਕਾਰਡ ਪੱਧਰ ਤੋਂ ਹੁਣ ਤੱਕ ਕਿੰਨੀ ਡਿੱਗ ਚੁੱਕੀ ਹੈ Gold ਦੀ ਕੀਮਤ

ਮੰਗਲਵਾਰ ਨੂੰ ਵੀ ਬਿਟਕੁਆਇਨ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ ਖਬਰ ਲਿਖੇ ਜਾਣ ਤੱਕ 91,428 ਡਾਲਰ ਪ੍ਰਤੀ ਬਿਟਕੁਆਇਨ ਤੱਕ ਆ ਪਹੁੰਚਿਆ। ਪਿਛਲੇ 44 ਕਾਰੋਬਾਰੀ ਸੈਸ਼ਨਾਂ ਦੌਰਾਨ ਬਿਟਕੁਆਇਨ ਦੀ ਕੀਮਤ ਲੱਗਭਗ 30 ਫੀਸਦੀ ਟੁੱਟ ਚੁੱਕੀ ਹੈ ਅਤੇ ਨਿਵੇਸ਼ਕ ਇਸ ’ਚ ਉੱਪਰੀ ਪੱਧਰ ’ਤੇ ਫਸ ਗਏ ਹਨ, ਕਿਉਂਕਿ ਬਿਟਕੁਆਇਨ 22 ਅਪ੍ਰੈਲ ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ ਅਤੇ ਇਸ ਸਾਲ ਲਈ ਇਸ ਦੀ ਰਿਟਰਨ ਨੈਗੇਟਿਵ ਜ਼ੋਨ ’ਚ ਆ ਗਈ ਹੈ।

ਇਹ ਵੀ ਪੜ੍ਹੋ :    ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਫੈਕਟਸੈਟ ਦੇ ਅੰਕੜਿਆਂ ਮੁਤਾਬਕ ਬਿਟਕੁਆਇਨ ’ਚ ਇਸ ਸਾਲ ਹੁਣ ਤੱਕ ਦੀ 2 ਫ਼ੀਸਦੀ ਨੈਗੇਟਿਵ ਰਿਟਰਨ ਹੈ। ਇਹ ਗਿਰਾਵਟ ਇਸ ਲਈ ਵੀ ਆਈ ਹੈ ਕਿਉਂਕਿ ਨਿਵੇਸ਼ਕ ਇਸ ਮਹੀਨੇ ਸ਼ੇਅਰ ਬਾਜ਼ਾਰ ’ਚ ਆਪਣੇ ਏ. ਆਈ. ਨਾਲ ਸਬੰਧਤ ਟੈੱਕ ਸ਼ੇਅਰਾਂ ਨੂੰ ਵੀ ਵੇਚ ਰਹੇ ਹਨ। ਬਿਟਕੁਆਇਨ ਨੇ ਇਸ ਜੋਖਮ ਤੋਂ ਬਚਣ ਵਾਲੀ ਚਾਲ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਸਨ। ਅਮਰੀਕਾ ’ਚ ਟੈਕਨਾਲੋਜੀ ਸ਼ੇਅਰਾਂ ’ਤੇ ਆਧਾਰਿਤ ਇੰਡੈਕਸ ਨੈਸਡੇਕ-100 ’ਚ ਵੀ ਇਸ ਮਹੀਨੇ 4 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ ਕ੍ਰਿਪਟੋਕਰੰਸੀ ਦੀ ਗਿਰਾਵਟ ਵਾਂਗ ਚੱਲਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ :    ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...

ਕਈ ਵੱਡੇ ਟੈੱਕ ਨਿਵੇਸ਼ਕਾਂ ਕੋਲ ਕ੍ਰਿਪਟੋਕਰੰਸੀ ’ਚ ਵੀ ਵੱਡਾ ਨਿਵੇਸ਼ ਹੁੰਦਾ ਹੈ, ਇਸ ਲਈ ਦੋਵਾਂ ਬਾਜ਼ਾਰਾਂ ’ਚ ਇਕੋ ਜਿਹੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜੋਨਸ ਟਰੇਡਿੰਗ ਦੇ ਮੁੱਖ ਬਾਜ਼ਾਰ ਰਣਨੀਤੀਕਾਰ ਮਾਇਕ ਓ’ਰੂਰਕੇ ਨੇ ਕਿਹਾ ਕਿ ਬਿਟਕੁਆਇਨ ਅਤੇ ਟੈੱਕ ਸ਼ੇਅਰਾਂ ’ਚ ਇਸ ਹਫਤੇ ਦੀ ਗਿਰਾਵਟ ਦਾ ਆਪਸ ’ਚ ਸਬੰਧ ‘ਅਸਵੀਕਾਰਨਯੋਗ ਤੌਰ ’ਤੇ ਸਪੱਸ਼ਟ’ ਹੈ।

ਇਹ ਵੀ ਪੜ੍ਹੋ :     RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ

ਉਨ੍ਹਾਂ ਕਿਹਾ, “ਜਦੋਂ 1.8 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਵਾਲਾ ਸੱਟਾਤਮਕ ਐਸੈੱਟ 32 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਵਾਲੇ ਸੂਚਕ ਅੰਕ ਨੂੰ ਪ੍ਰਭਾਵਿਤ ਕਰੇ, ਤਾਂ ਇਹ ਵਾਕਈ ਚਿੰਤਾਜਨਕ ਹੈ, ਕਿਉਂਕਿ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਕੰਪਨੀਆਂ ਨਾਲ ਭਰੇ ਇਸ ਸੂਚਕ ਅੰਕ ਦੀ ਚਾਲ ਨੂੰ ਬਿਟਕੁਆਇਨ ਦਿਸ਼ਾ ਦੇ ਰਿਹਾ ਹੈ।”

ਬਿਟਕੁਆਇਨ ਖਰੀਦਣ ਲਈ ਲਿਵਰੇਜ ਦੀ ਵਰਤੋਂ ਕਰਨ ਵਾਲਾ ਸਭ ਤੋਂ ਜੋਖਮ ਭਰੇ ਪ੍ਰਾਕਸੀ ਮਾਈਕ੍ਰੋ ਸਟਰੈਟੇਜੀ ਮੰਗਲਵਾਰ ਦੀ ਪ੍ਰੀ-ਮਾਰਕੀਟ ਟਰੇਡਿੰਗ ’ਚ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਅਤੇ ਇਹ ਸ਼ੇਅਰ ਨਵੰਬਰ ’ਚ ਪਹਿਲਾਂ ਹੀ 27 ਫ਼ੀਸਦੀ ਡਿੱਗ ਚੁੱਕਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News