ਬਾਇਓਕੋਨ ਦਾ ਮੁਨਾਫਾ 53.1 ਫੀਸਦੀ ਘਟਿਆ, ਆਮਦਨ 2.4 ਫੀਸਦੀ ਘਟੀ

Friday, Oct 27, 2017 - 10:33 AM (IST)

ਬਾਇਓਕੋਨ ਦਾ ਮੁਨਾਫਾ 53.1 ਫੀਸਦੀ ਘਟਿਆ, ਆਮਦਨ 2.4 ਫੀਸਦੀ ਘਟੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਬਾਇਓਕੋਨ ਦਾ ਮੁਨਾਫਾ 53.1 ਫੀਸਦੀ ਘੱਟ ਕੇ 68.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਬਾਇਓਕੋਨ ਦਾ ਮੁਨਾਫਾ 146.7 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਬਾਇਓਕੋਨ ਦੀ ਆਮਦਨ 2.4 ਫੀਸਦੀ ਵਧ ਕੇ 968.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਬਾਇਓਕੋਨ ਦੀ ਆਮਦਨ 945.8 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਬਾਇਓਕੋਨ ਦਾ ਐਬਿਟਡਾ 231.7 ਕਰੋੜ ਰੁਪਏ ਤੋਂ ਘੱਟ ਕੇ 182.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਚ ਦੂਜੀ ਤਿਮਾਹੀ 'ਚ ਬਾਇਓਕੋਨ ਦਾ ਐਬਿਟਡਾ ਮਾਰਜਨ 24.5 ਫੀਸਦੀ ਤੋਂ ਘੱਟ ਕੇ 18.82 ਫੀਸਦੀ ਰਿਹਾ ਹੈ। 


Related News