ਅਹਿਮ ਖ਼ਬਰ: ਘਰੇਲੂ ਹਵਾਈ ਉਡਾਣਾਂ ਦੇ ਯਾਤਰੀਆਂ ਨੂੰ 18 ਅਕਤੂਬਰ ਤੋਂ ਮਿਲੇਗੀ ਵੱਡੀ ਰਾਹਤ

Wednesday, Oct 13, 2021 - 05:55 PM (IST)

ਨਵੀਂ ਦਿੱਲੀ (ਯੂ.ਐੱਨ.ਆਈ., ਸਲਵਾਨ) - ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਹਵਾਈ ਸਫਰ ਨੂੰ ਲੈ ਕੇ ਵੱਡਾ ਫੈਸਲਾ ਕਰਦੇ ਹੋਏ ਹੁਣ ਏਅਰ ਲਾਈਨਾਂ ਨੂੰ 18 ਅਕਤੂਬਰ ਤੋਂ ਘਰੇਲੂ ਮਾਰਗ ’ਤੇ 100 ਫੀਸਦੀ ਸੀਟਾਂ ਦੀ ਵਰਤੋਂ ਨਾਲ ਹਵਾਈ ਜਹਾਜ਼ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਅਜੇ ਤੱਕ ਉਡਾਣਾਂ ’ਚ 85 ਫੀਸਦੀ ਸੀਟਾਂ ਭਰਨ ਦੀ ਛੋਟ ਹੈ।

ਇਸ ਸਮੇਂ ਔਖੇ ਦੌਰ ਤੋਂ ਲੰਘ ਰਹੇ ਹਵਾਬਾਜ਼ੀ ਖੇਤਰ ਲਈ ਇਹ ਵੱਡੀ ਰਾਹਤ ਵਾਲਾ ਫੈਸਲਾ ਹੈ ਕਿਉਂਕਿ ਕੋਵਿਡ-19 ਕਾਰਨ ਮੁਸਾਫਰਾਂ ਦੀ ਕਮੀ ਹੋਣ ਪਿੱਛੋਂ ਏਅਰ ਲਾਈਨਾਂ ਦੀ ਵਿੱਤੀ ਹਾਲਤ ’ਤੇ ਅਸਰ ਪਿਆ ਹੈ। ਇਸ ਕਾਰਨ ਵੱਖ-ਵੱਖ ਏਅਰ ਲਾਈਨ ਕੰਪਨੀਆਂ ਦਾ ਘਾਟਾ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ

ਆਖਿਰ ਸੀ.ਬੀ.ਡੀ.ਟੀ. ਨੂੰ ਮਿਲਿਆ ਸਥਾਈ ਜਾਂਚ ਮੰਡਲ

ਕੇਂਦਰੀ ਵਿੱਤ ਮੰਤਰਾਲਾ ਵਲੋਂ ਸੀ.ਬੀ.ਡੀ.ਟੀ. ਮੈਂਬਰ (ਜਾਂਚ) ਦੇ ਅਹੁਦੇ ’ਤੇ 120 ਦਿਨਾਂ ’ਚ 3 ਵਾਰ ਆਰਜ਼ੀ ਨਿਯੁਕਤੀਆਂ ਕੀਤੀਆਂ ਗਈਆਂ ਸਨ। ਆਖਿਰ 28 ਸਤੰਬਰ ਨੂੰ ਸੀ.ਬੀ.ਡੀ.ਟੀ. ਮੈਂਬਰਾਂ ਦਰਮਿਆਨ ਇਕ ਨਵੇਂ ਕੰਮ ਦੀ ਵੰਡ ’ਚ ਨਿਤਿਨ ਗੁਪਤਾ ਨੂੰ ਇਸ ਦੀ ਸਥਾਈ ਜ਼ਿੰਮੇਵਾਰੀ ਦਿੱਤੀ ਗਈ।

ਬੋਰਡ ਦੇ ਮੁਖੀ ਜੇ.ਬੀ. ਮਹਾਪਾਤਰ ਨੂੰ ਪ੍ਰਮੁੱਖ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਦੇਣ ਵਾਲੇ ਸਾਬਕਾ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ। ਇਸ ਨੂੰ 22 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ 3 ਜੂਨ ਨੂੰ ਕੈਬਨਿਟ ਕਮੇਟੀ ਨੇ ਇਕ ਹੁਕਮ ਜਾਰੀ ਕਰ ਕੇ ਮਹਾਪਾਤਰ ਨੂੰ ਸੀ.ਬੀ.ਡੀ.ਟੀ. ਮੈਂਬਰ (ਜਾਂਚ) ਤੋਂ ਇਲਾਵਾ ਸੀ.ਬੀ.ਡੀ.ਟੀ. ਦਾ ਮੁਖੀ (ਐਡੀਸ਼ਨਲ ਜ਼ਿੰਮੇਵਾਰੀ) ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਦੱਸਣਯੋਗ ਹੈ ਕਿ ਦੋ ਸਾਲ ਤੋਂ ਵੱਧ ਸਮੇਂ ਤੋਂ ਮਹਾਪਾਤਰ ਨੂੰ ਪਹਿਲਾ ਸਥਾਈ ਜਾਂਚ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 2019 ’ਚ ਗੋਪਾਲ ਮੁਖਰਜੀ ਦੀ ਸੇਵਾ ਮੁਕਤੀ ਪਿੱਛੋਂ ਇਹ ਅਹੁਦਾ ਆਰਜ਼ੀ ਤੌਰ ’ਤੇ ਭਰਿਆ ਗਿਆ ਸੀ ਪਰ ਸਰਕਾਰ ਵਲੋਂ ਨਿਤਿਨ ਗੁਪਤਾ ਨੂੰ 30 ਮਹੀਨਿਆਂ ’ਚ ਸਰਬੋਤਮ ਅਨੁਕੂਲ ਵਿਅਕਤੀ ਵਜੋਂ ਨਿਯੁਕਤ ਕਰਨ ਲਈ ਢੁੱਕਵਾਂ ਸਮਝੇ ਜਾਣ ਪਿੱਛੋਂ 120 ਦਿਨਾਂ ’ਚ ਪ੍ਰਮੁੱਖ ਅਹੁਦੇ ਲਈ ਤਿੰਨ ਤਬਦੀਲੀਆਂ ਕੀਤੀਆਂ। ਜਾਂਚ ਮੈਂਬਰ ਸੀ.ਬੀ.ਡੀ.ਟੀ. ’ਚ ਸਭ ਤੋਂ ਨਾਜ਼ੁਕ ਅਹੁਦਾ ਹੈ ਕਿਉਂਕਿ ਉਹ ਸਭ ਛਾਪਿਆਂ, ਸਰਵੇਖਣ, ਆਮਦਨ ਕਰ ਅਤੇ ਈ.ਡੀ. ਸਮੇਤ ਹੋਰਨਾਂ ਵੱਖ-ਵੱਖ ਕਾਰਵਾਈਆਂ ਲਈ ਸਬੰਧਤ ਏਜੰਸੀਆਂ ਦੀ ਸਕਰੀਨਿੰਗ ਦਾ ਇੰਚਾਰਜ ਹੁੰਦਾ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ SBI ਦੇਵੇਗਾ ਹਰ ਮਹੀਨੇ 18 ਲੱਖ ਰੁਪਏ, ਜਾਣੋ ਕਿਉਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News