ਸੁਪਰ ਐਪਸ ਨੂੰ ਚੁਣੌਤੀ ਦੇਣ ਲਈ ਹੁਣ ਬੈਂਕਾਂ ਨੇ ਵਧਾਇਆ ਆਪਣਾ ਤਕਨਾਲੋਜੀ ਖਰਚਾ

Wednesday, Feb 23, 2022 - 11:16 AM (IST)

ਸੁਪਰ ਐਪਸ ਨੂੰ ਚੁਣੌਤੀ ਦੇਣ ਲਈ ਹੁਣ ਬੈਂਕਾਂ ਨੇ ਵਧਾਇਆ ਆਪਣਾ ਤਕਨਾਲੋਜੀ ਖਰਚਾ

ਨਵੀਂ ਦਿੱਲੀ–  ਮੁਕਾਬਲੇਬਾਜ਼ੀ ਦੇ ਦੌਰ ’ਚ ਟਾਟਾ ਰਿਲਾਇੰਸ ਅਤੇ ਅਡਾਨੀ ਵਰਗੇ ਸਮੂਹ ਭਾਰਤ ’ਚ ਜਿੱਥੇ ਸੁਪਰ ਐਪਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ, ਉੱਥੇ ਹੀ ਭਾਰਤੀ ਬੈਂਕ ਵੀ ਤਕਨਾਲੋਜੀ ’ਤੇ ਆਪਣਾ ਖਰਚ ਵਧਾ ਕੇ ਇਨ੍ਹਾਂ ਫਰਮਾਂ ਵਲੋਂ ਪੇਸ਼ ਕੀਤੀ ਗਈ ਚੁਣੌਤੀ ਲਈ ਖੁਦ ਨੂੰ ਤਿਆਰ ਕਰ ਰਹੇ ਹਨ। ਸੁਪਰ ਐਪ ਇਕ ਅਜਿਹਾ ਐਪਲੀਕੇਸ਼ਨ ਹੈ ਜੋ ਯੂਜ਼ਰਸ ਨੂੰ ਇਕ ਮੰਚ ਤਹਿਤ ਕਈ ਸੇਵਾਵਾਂ ਤੱਕ ਪਹੁੰਚਣ ਦੀ ਇਜਾਜ਼ਤ ਦਿੰਦਾ ਹੈ। ਕਈ ਫਰਮਾਂ ਨੇ ਆਪਣੇ ਸੁਪਰ ਐਪ ਲਾਂਚ ਕੀਤੇ ਹਨ ਜਾਂ ਲਾਂਚ ਕਰ ਰਹੇ ਹਨ। ਟਾਟਾ ਵਲੋਂ ਵਿਕਸਿਤ ਸੁਪਰ ਐਪ ਟਾਟਾ ਨੇ ਉਸ ਦੇ ਅਗਲੇ ਕੁੱਝ ਮਹੀਨਿਆਂ ’ਚ ਲਾਂਚ ਹੋਣ ਦੀ ਉਮੀਦ ਹੈ। ਇਹ ਯੂਜ਼ਰਸ ਨੂੰ ਵਿੱਤੀ ਸੇਵਾਵਾਂ, ਈ-ਕਾਮਰਸ, ਫੈਸ਼ਨ ਅਤੇ ਜੀਵਨ ਸ਼ੈਲੀ ’ਚ ਵੱਖ-ਵੱਖ ਤਰ੍ਹਾਂ ਦੇ ਲੈਣ-ਦੇਣ ਕਰਨ ਦੀ ਇਜਾਜ਼ਤ ਦੇਵੇਗਾ। ਰਿਲਾਇੰਸ ਅਤੇ ਅਡਾਨੀ ਸਮੂਹ ਸਮੇਤ ਕਈ ਸਮੂਹ ਵੀ ਉਸ ਸੈਗਮੈਂਟ ’ਚ ਐਮਾਜ਼ੋਨ ਅਤੇ ਪੇਅ. ਟੀ. ਐੱਮ. ਵਰਗੇ ਸਥਾਪਿਤ ਖਿਡਾਰੀਆਂ ਨੂੰ ਲੈਣ ਲਈ ਇਸ ਤਰ੍ਹਾਂ ਦੇ ਪਲੇਟਫਾਰਮ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਲਗਭਗ ਸਾਰੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕਾਂ ਨੇ ਤਕਨਾਲੋਜੀ ’ਤੇ ਆਪਣਾ ਖਰਚਾ ਵਧਾ ਦਿੱਤਾ ਹੈ ਅਤੇ ਇਹ ਰੁਝਾਨ ਅਗਲੀਆਂ ਕੁੱਝ ਤਿਮਾਹੀਆਂ ਤੱਕ ਜਾਰੀ ਰਹਿ ਣ ਵਾਲਾ ਹੈ ਕਿਉਂਕਿ ਉਹ ਇਕ ਸੰਪੂਰਨ ਬੁਨਿਆਦੀ ਢਾਂਚੇ ਵੱਲ ਵਧਣਾ ਚਾਹੁੰਦੇ ਹਨ।
ਆਈ. ਸੀ. ਆਈ. ਸੀ. ਆਈ. ਦੇ ਗੈਰ ਕਰਮਚਾਰੀ ਖਰਚੇ ’ਚ 20 ਫੀਸਦੀ ਦਾ ਵਾਧਾ

ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਿੱਜੀ ਖੇਤਰ ਦਾ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਅਕਤੂਬਰ-ਦਸੰਬਰ ਦੀ ਮਿਆਦ ’ਚ ਆਪਣੇ ਗੈਰ-ਕਰਮਚਾਰੀ ਖਰਚਿਆਂ ’ਚ ਸਾਲਾਨਾ ਆਧਾਰ ’ਤੇ 20 ਫੀਸਦੀ ਦਾ ਵਾਧਾ ਕੀਤਾ ਹੈ ਜੋ ਮੁੱਖ ਤੌਰ ’ਤੇ ਇਸ ਦੇ ਪ੍ਰਚੂਨ ਵਪਾਰ ਅਤੇ ਤਕਨਾਲੋਜੀ ਨਾਲ ਸਬੰਧਤ ਖਰਚਿਆਂ ਦੇ ਖਰਚੇ ਕਾਰਨ 4,590 ਕਰੋੜ ਰੁਪਏ ਹੋ ਗਿਆ ਹੈ। ਚਾਲੂ ਵਿੱਤੀ ਸਾਲ (ਵਿੱਤੀ ਸਾਲ 2022) ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਤਕਨਾਲੋਜੀ ’ਤੇ ਖਰਚਾ ਬੈਂਕ ਦੇ ਕੁੱਲ ਆਪ੍ਰੇਟਿੰਗ ਖਰਚੇ ਦਾ 8.4 ਫੀਸਦੀ ਸੀ। ਆਸ਼ਿਕਾ ਸਟਾਕ ਬ੍ਰੋਕਿੰਗ ਦੇ ਖੋਜ ਮੁਖੀ ਆਸ਼ੁਤੋਸ਼ ਮਿਸ਼ਰਾ ਕਹਿੰਦੇ ਹਨ ਕਿ ਬੈਂਕਾਂ ਦੀ ਅਕਤੂਬਰ-ਦਸੰਬਰ ਦੀ ਮਿਆਦ ਦੀ ਕਮਾਈ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੇ ਸੁਪਰ ਐਪ ਤੋਂ ਮੁਕਾਬਲੇਬਾਜ਼ੀ ਦੀ ਉਮੀਦ ’ਚ ਆਪਣੇ ਤਕਨੀਕ ਨਾਲ ਸਬੰਧਤ ਖਰਚਿਆਂ ਨੂੰ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਕਰ ਕੇ ਨਿੱਜੀ ਖੇਤਰ ਦੇ ਬੈਂਕਾਂ ਦਾ ਖਰਚਾ ਕਾਫੀ ਵਧ ਗਿਆ ਹੈ, ਉਹ ਜ਼ਿਆਦਾਤਰ ਤਕਨੀਕ ’ਤੇ ਖਰਚ ਕਰ ਰਹੇ ਹਨ। 

ਐਕਸਿਸ ਬੈਂਕ ਨੇ ਵੀ ਵਧਾਇਆ ਤਕਨੀਕ ’ਤੇ ਖਰਚਾ
 
ਨਿੱਜੀ ਖੇਤਰ ਦੇ ਇਕ ਹੋਰ ਕਰਜ਼ਦਾਤਾ ਐਕਸਿਸ ਬੈਂਕ ਨੇ ਇਸੇ ਮਿਆਦ ’ਚ ਗੈਰ-ਸਟਾਫ ਖਰਚਿਆਂ ’ਚ 30 ਫੀਸਦੀ ਦੇ ਵਾਧੇ ਨਾਲ 4,392 ਕਰੋੜ ਰੁਪਏ ਖਰਚ ਕੀਤੇ ਹਨ। ਐਕਸਸਿਸ ਬੈਂਕ ਨੇ ਕਿਹਾ ਕਿ ਉਸ ਦਾ ਤਕਨੀਕੀ ਖਰਚਾ ਉਸ ਦੇ ਕੁੱਲ ਖਰਚੇ ਦਾ 7.8-8 ਫੀਸਦੀ ਹੋਵੇਗਾ।ਐਕਸਿਸ ਬੈਂਕ ਦੇ ਕਾਰਜਕਾਰੀ ਉੱਪ-ਪ੍ਰਧਾਨ ਅਵਿਨਾਸ਼ ਰਾਘਵੇਂਦਰ ਨੇ ਕਿਹਾ ਕਿ ਅਸੀਂ ਤਕਨਾਲੋਜੀ ਸਟੈਕ ’ਚ ਵਧੇਰੇ ਲਚਕੀਲਾਪਨ ਬਣਾਉਣ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਿਆ ਹੈ। ਬੈਂਕ ਨੇ ਤਕਨਾਲੋਜੀ, ਡਿਜੀਟਲ ਅਤੇ ਕਈ ਕਾਰੋਬਾਰੀ ਬਦਲਾਅ ਪਹਿਲਾਂ ’ਚ ਅਹਿਮ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾਊਡ, ਆਟੋਮੇਸ਼ਨ, ਨਵੀਂ ਤਕਨੀਕ ਨੂੰ ਅਪਣਾਉਣ ਅਤੇ ਲਚਕੀਲੇਪਨ ’ਤੇ ਆਧਾਰਿਤ ਪਹਿਲਾਂ ’ਤੇ ਧਿਆਨ ਦੇਣ ਦੇ ਨਾਲ ਐਕਸਿਸ ਬੈਂਕ ਦੇ ਤਕਨੀਕੀ ਖਰਚੇ ’ਚ ਸਾਲਾਨਾ 40 ਫੀਸਦੀ ਦਾ ਵਾਧਾ ਹੋਇਆ ਹੈ। ਸਾਲ-ਦਰ-ਸਾਲ ਵਾਧਾ ਜਾਂ ਬਜਟ ਵੇਰਵੇ ਦੇ ਸਬੰਧ ’ਚ ਕਲਾਊਡ ਅਤੇ ਆਟੋਮੇਸ਼ਨ ਵਰਗੇ ਕੁੱਝ ਖੇਤਰਾਂ ’ਚ ਪਿਛਲੇ ਸਾਲਾਂ ਦੀ ਤੁਲਨਾ ’ਚ ਵਧੇਰੇ ਬਜਟ ਅਲਾਟਮੈਂਟ ਕੀਤੀ ਗਈ ਹੈ।


author

Aarti dhillon

Content Editor

Related News