Bajaj Auto ਨੇ ਤੋੜੇ ਰਿਕਾਰਡ, ਅਕਤੂਬਰ ''ਚ 5 ਲੱਖ ਤੋਂ ਵੱਧ ਵਾਹਨ ਵੇਚੇ
Monday, Nov 03, 2025 - 01:37 PM (IST)
            
            ਗੈਜੇਟ ਡੈਸਕ- ਬਜਾਜ ਆਟੋ ਦੀ ਨਿਰਯਾਤ ਸਣੇ ਥੋਕ ਵਿਕਰੀ ਅਕਤੂਬਰ 'ਚ ਸਾਲਾਨਾ ਆਧਾਰ 'ਤੇ 8 ਫੀਸਦੀ ਵੱਧ ਕੇ 5,18,170 ਇਕਾਈ ਹੋ ਗਈ। ਅਕਤੂਬਰ 2024 'ਚ ਉਸ ਨੇ 4,79,707 ਵਾਹਨ ਵੇਚੇ ਸਨ। ਵਾਹਨ ਨਿਰਮਾਤਾ ਕੰਪਨੀ ਨੇ ਸੋਮਵਾਰ ਨੂੰ ਬਿਆਨ 'ਚ ਕਿਹਾ ਕਿ ਕੁੱਲ ਘਰੇਲੂ ਵਿਕਰੀ (ਵਪਾਰਕ ਵਾਹਨਾਂ ਸਣੇ) ਅਕਤੂਬਰ 'ਚ 3 ਫੀਸਦੀ ਵੱਧ ਕੇ 3,14,148 ਇਕਾਈ ਹੋ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਹ 3,03,831 ਇਕਾਈ ਸੀ।
ਅਕਤੂਬਰ 'ਚ ਕੁੱਲ ਨਿਰਯਾਤ ਸਾਲਾਨਾ ਆਧਾਰ 'ਤੇ 1,75,876 ਵਾਹਨਾਂ ਤੋਂ 16 ਫੀਸਦੀ ਵੱਧ ਕੇ 2,04,022 ਵਾਹਨ ਹੋ ਗਿਆ। ਉੱਥੇ ਹੀ ਅਕਤੂਬਰ 'ਚ ਨਿਰਯਾਤ ਸਮੇਤ ਕੁੱਲ ਦੋਪਹੀਆ ਵਾਹਨਾਂ ਦੀ ਸਾਲਾਨਾ ਆਧਾਰ 'ਤੇ 4,14,372 ਇਕਾਈਆਂ ਦੀ ਤੁਲਨਾ 'ਚ 7 ਫੀਸਦੀ ਵੱਧ ਕੇ 4,42,316 ਇਕਾਈ ਹੋ ਗਈ। ਦੋਪਹੀਆ ਵਾਹਨਾਂ ਦੀ ਘਰੇਲੂ ਵਿਕਰੀ ਸਾਲਾਨਾ ਆਧਾਰ 'ਤੇ 4 ਫੀਸਲੀ ਵੱਧ ਕੇ 2,66,470 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 2,55,909 ਇਕਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
