ਐਕਸਿਸ ਮਿਉਚੁਅਲ ਫੰਡ ਨੇ ਲਾਂਚ ਕੀਤਾ ‘ਐਕਸਿਸ ਕੰਜ਼ੰਪਸ਼ਨ ਫੰਡ’
Saturday, Aug 24, 2024 - 10:44 AM (IST)

ਨਵੀਂ ਦਿੱਲੀ (ਬੀ. ਐੱਨ.) - ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਫੰਡ ਹਾਊਸਾਂ ’ਚੋਂ ਇਕ ਐਕਸਿਸ ਮਿਉਚੁਅਲ ਫੰਡ ਨੇ ਐਕਸਿਸ ਕੰਜ਼ੰਪਸ਼ਨ ਫੰਡ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਿਫਟੀ ਇੰਡੀਆ ਕੰਜ਼ੰਪਸ਼ਨ ਟੀ. ਆਰ. ਆਈ. ਦੇ ਮੁਕਾਬਲੇ ਬੈਂਚਮਾਰਕ ਕੀਤਾ ਗਿਆ ਇਹ ਨਵਾਂ ਫੰਡ ਆਫਰ (ਐੱਨ. ਐੱਫ. ਓ.) 23 ਅਗਸਤ ਤੋਂ 6 ਸਤੰਬਰ ਤੱਕ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ
ਐਕਸਿਸ ਏ. ਐੱਮ. ਸੀ. ਦੇ ਐੱਮ. ਡੀ. ਅਤੇ ਸੀ. ਈ. ਓ. ਬੀ. ਗੋਪਕੁਮਾਰ ਨੇ ਕਿਹਾ,‘ਇਸ ਸਮੇਂ ਦੇਸ਼ ਆਪਣੀ ਆਰਥਿਕ ਯਾਤਰਾ ’ਚ ਇਕ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਹਾਲਾਂਕਿ ਅਸੀਂ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ’ਚੋਂ ਲੰਘ ਰਹੇ ਹਾਂ ਪਰ ਸਾਡੇ ਘਰੇਲੂ ਬਾਜ਼ਾਰ ਦਾ ਲਚੀਲਾਪਨ ਅਤੇ ਇਸ ਦੀ ਵਿਕਾਸ ਸਮਰੱਥਾ ਕਦੇ ਵੀ ਇੰਨੀ ਸਪੱਸ਼ਟ ਨਹੀਂ ਰਹੀ। ਇਸ ਸੰਦਰਭ ’ਚ ਐਕਸਿਸ ਕੰਜ਼ੰਪਸ਼ਨ ਫੰਡ ਅੱਜ ਸਾਡੇ ਦੇਸ਼ ’ਚ ਇਕ ਸਭ ਤੋਂ ਮਹੱਤਵਪੂਰਨ ਸੈਗਮੈਂਟ ’ਚੋਂ ਇਕ- ਸਾਡੇ ਖਪਤਕਾਰ ਦ੍ਰਿਸ਼ ਦੇ ਵਿਕਾਸ ਲਈ ਸਾਡਾ ਰਣਨੀਤਕ ਨਜ਼ਰੀਆ ਹੈ। ਇਸ ਫੰਡ ਦਾ ਉਦੇਸ਼ ਭਾਰਤ ਵੱਲੋਂ ਬਣਾਈਆਂ ਗਈਆਂ ਕਦਰਾਂ-ਕੀਮਤਾਂ ਨੂੰ ਹਾਸਲ ਕਰਨਾ ਹੈ।