ਏਸ਼ੀਆਈ ਬਾਜ਼ਾਰਾਂ ''ਚ ਚੰਗੀ ਤੇਜ਼ੀ, SGX ਨਿਫਟੀ 11140 ਦੇ ਕਰੀਬ

Monday, Jan 29, 2018 - 08:12 AM (IST)

ਏਸ਼ੀਆਈ ਬਾਜ਼ਾਰਾਂ ''ਚ ਚੰਗੀ ਤੇਜ਼ੀ, SGX ਨਿਫਟੀ 11140 ਦੇ ਕਰੀਬ

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਚੰਗੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 133 ਅੰਕ ਭਾਵ 0.6 ਫੀਸਦੀ ਦੇ ਵਾਧੇ ਨਾਲ 23,765 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 233 ਅੰਕ ਭਾਵ 0.7 ਫੀਸਦੀ ਦੇ ਉਛਾਲ ਨਾਲ 33,387 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਐੱਸ ਜੀ ਐਕਸ ਨਿਫਟੀ 65 ਅੰਕ ਭਾਵ 0.6 ਫੀਸਦੀ ਦੀ ਮਜ਼ਬੂਤੀ ਨਾਲ 11,139 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 1 ਫੀਸਦੀ ਦੀ ਮਜ਼ਬੂਤੀ ਦਿਖਾ ਰਿਹਾ ਹੈ ਜਦਕਿ ਸਟ੍ਰੇਟਸ ਟਾਈਮਜ਼ 'ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਈਵਾਨ ਇੰਡੈਕਸ 86 ਅੰਕ ਭਾਵ 0.75 ਫੀਸਦੀ ਵਧ ਕੇ 11,233 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News