ਫੂਡ ਮਾਰਕਿਟ ''ਚ ਉਤਰੀ Amul, ਦੁੱਧ-ਦਹੀਂ ਦੇ ਨਾਲ ਜੂਨ ਤੋਂ ਵਿਕੇਗਾ ਆਰਗੈਨਿਕ ਆਟਾ

05/29/2022 12:41:04 PM

ਨਵੀਂ ਦਿੱਲੀ (ਭਾਸ਼ਾ) – ਅਮੂਲ ਬ੍ਰਾਂਡ ਦੇ ਤਹਿਤ ਉਤਪਾਦਾਂ ਦੀ ਪੇਸ਼ਕਸ਼ ਕਰਨ ਵਾਲੀ ਡੇਅਰੀ ਕੰਪਨੀ ਗੁਜਰਾਤ ਕੋ-ਆਪ੍ਰੇਟਿਵ ਮਿਲ ਮਾਰਕੀਟਿੰਗ ਫੈੱਡਰੇਸ਼ਨ ਲਿਮਟਿਡ (ਜੀ. ਸੀ. ਐੱਮ. ਐੱਮ. ਐੱਫ.) ਨੇ ਆਰਗੈਨਿਕ ਕਣਕ ਦੇ ਆਟੇ ਦੀ ਪੇਸ਼ਕਸ਼ ਕਰਦੇ ਹੋਏ ਸ਼ਨੀਵਾਰ ਨੂੰ ਆਰਗੈਨਿਕ ਫੂਡ ਦੇ ਬਾਜ਼ਾਰ ’ਚ ਉਤਰਨ ਦਾ ਐਲਾਨ ਕੀਤਾ। ਜੀ. ਸੀ. ਐੱਮ. ਐੱਮ. ਐੱਫ. ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰੋਬਾਰ ਦੇ ਤਹਿਤ ਉਤਾਰਿਆ ਗਿਆ ਪਹਿਲਾ ਉਤਪਾਦ ‘ਅਮੂਲ ਆਰਗੈਨਿਕ ਹੋਲ ਵ੍ਹੀਟ ਆਟਾ’ ਹੈ।

ਇਹ ਵੀ ਪੜ੍ਹੋ : ਸਵਾਈਪ ਮਸ਼ੀਨ ਨਾਲ ਬੈਂਕ ਖ਼ਾਤਾ ਖ਼ਾਲੀ ਕਰ ਰਹੇ ਹਨ ਧੋਖੇਬਾਜ਼, ਜਾਣੋ ਕਿਵੇਂ ਕਰ ਰਹੇ ਠੱਗੀ

ਕੰਪਨੀ ਅੱਗੇ ਚੱਲ ਕੇ ਮੂੰਗ ਦਾਲ, ਅਰਹਰ ਦਾਲ, ਚਨਾ ਦਾਲ ਅਤੇ ਬਾਸਮਤੀ ਚੌਲ ਵਰਗੇ ਉਤਪਾਦ ਵੀ ਬਾਜ਼ਾਰ ’ਚ ਉਤਾਰੇਗੀ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਆਰ. ਐੱਸ. ਸੋਢੀ ਨੇ ਕਿਹਾ ਕਿ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਕੱਠੇ ਲਿਆਂਦਾ ਜਾਵੇਗਾ ਅਤੇ ਦੁੱਧ ਇਕੱਠਾ ਕਰਨ ਦੇ ਮਾਡਲ ਨੂੰ ਹੀ ਇਸ ਕਾਰੋਬਰ ’ਚ ਵੀ ਅਪਣਾਇਆ ਜਾਵੇਗਾ। ਇਸ ਨਾਲ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਆਰਗੈਨਿਕ ਫੂਡ ਉਦਯੋਗ ਨੂੰ ਵਧੇਰੇ ਲੋਕਤੰਤਰਿਕ ਬਣਾਇਆ ਜਾ ਸਕੇਗਾ। ਬਿਆਨ ’ਚ ਕਿਹਾ ਗਿਆ ਕਿ ਕਿਸਾਨਾਂ ਨੂੰ ਮੰਡੀ ਨਾਲ ਜੋੜਨਾ ਇਕ ਵੱਡੀ ਚੁਣੌਤੀ ਹੈ, ਉੱਥੇ ਹੀ ਆਰਗੈਨਿਕ ਜਾਂਚ ਸਹੂਲਤਾਂ ਵੀ ਮਹਿੰਗੀਆਂ ਹਨ।

ਇਸ ਲਈ ਅਮੂਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਾਜ਼ਾਰ ਨਾਲ ਜੋੜਨ ਤੋਂ ਇਲਾਵਾ ਦੇਸ਼ ਭਰ ’ਚ ਪੰਜ ਸਥਾਨਾਂ ’ਤੇ ਆਰਗੈਨਿਕ ਜਾਂਚ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕਰੇਗੀ। ਇਸ ਤਰ੍ਹਾਂ ਦੀ ਪਹਿਲੀ ਪ੍ਰਯੋਗਸ਼ਾਲਾ ਅਹਿਮਦਾਬਾਦ ’ਚ ‘ਅਮੂਲ ਫੈੱਡ ਡੇਅਰੀ’ ਵਿਚ ਬਣਾਈ ਜਾ ਰਹੀ ਹੈ। ਆਰਗੈਨਿਕ ਆਟਾ ਜੂਨ ਦੇ ਪਹਿਲੇ ਹਫਤੇ ਤੋਂ ਗੁਜਰਾਤ ’ਚ ਸਾਰੇ ਅਮੂਲ ਪਾਰਲਰਾਂ ਅਤੇ ਪ੍ਰਚੂਨ ਦੁਕਾਨਾਂ ’ਤੇ ਮਿਲਣ ਲੱਗੇਗਾ। ਜੂਨ ਤੋਂ ਬਾਅਦ ਗੁਜਰਾਤ, ਦਿੱਲੀ-ਐੱਨ. ਸੀ. ਆਰ., ਮੁੰਬਈ ਅਤੇ ਪੁਣੇ ’ਚ ਵੀ ਆਨਲਾਈਨ ਆਰਡਰ ਕੀਤਾ ਜਾ ਸਕੇਗਾ। ਇਕ ਕਿਲੋਗ੍ਰਾਮ ਆਟੇ ਦੀ ਕੀਮਤ 60 ਰੁਪਏ ਅਤੇ ਪੰਜ ਕਿਲੋ ਆਟਾ 290 ਰੁਪਏ ਦਾ ਹੋਵੇਗਾ।

ਇਹ ਵੀ ਪੜ੍ਹੋ : ਕੀ ਬੰਦ ਹੋ ਜਾਣਗੇ 2 ਹਜ਼ਾਰ ਰੁਪਏ ਦੇ ਨੋਟ? ਬਾਜ਼ਾਰ 'ਚੋਂ ਤੇਜ਼ੀ ਨਾਲ ਹੋ ਰਹੇ ਗ਼ਾਇਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News